ਰਾਜਸਥਾਨ ਦੇ ਜੈਮਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਹਾਜ਼ ਕ੍ਰੈਸ਼ ਹੋ ਗਿਆ। ਦੁਰਘਟਨਾ ਜਵਾਹਰ ਨਗਰ ਵਿਚ ਵਾਪਰੀ। ਹਾਦਸੇ ਵਿਚ ਪਾਇਲਟ ਨੂੰ ਸੁਰੱਖਿਅਤ ਕੱਢ ਲਿਆ ਗਿਆ। ਉਨ੍ਹਾਂ ਨੇ ਸਹੀ ਸਮੇਂ ‘ਤੇ ਪਲੇਨ ਤੋਂ ਖੁਦ ਨੂੰ ਕੱਢ ਲਿਆ ਸੀ। ਕ੍ਰੈਸ਼ ਹੋਣ ਵਾਲਾ ਏਅਰਕ੍ਰਾਫਟ ਲਾਈਟ ਕਾਮਬੈਟ ਏਅਰਕ੍ਰਾਫਟ ਤੇਜਸ ਸੀ। ਜਹਾਜ਼ ਹਾਦਸੇ ਦੇ ਸਮੇਂ ਆਪ੍ਰੇਸ਼ਨਲ ਟ੍ਰੇਨਿੰਗ ‘ਤੇ ਸੀ। ਇਸ ਮਾਮਲੇ ਵਿਚ ਫੌਜ ਨੇ ਕੋਰਟ ਆਫ ਇਨਕੁਆਰੀ ਦਾ ਆਰਡਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਤੇਜਸ ਅੱਜ ਦੁਪਹਿਰ 2 ਵਜੇ ਸ਼ਹਿਰ ਤੋਂ ਦੋ ਕਿਲੋਮੀਟਰ ਦੂਰ ਭੀਲ ਸਮਾਜ ਦੇ ਹੋਸਟਲ ‘ਤੇ ਜਾ ਡਿੱਗਿਆ। ਗਨੀਮਤ ਰਹੀ ਕਿ ਘਟਨਾ ਸਮੇਂ ਹੋਸਟਲ ਵਿਚ ਕੋਈ ਨਹੀਂ ਸੀ। ਇਸ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਇਆ। ਹਾਦਸਾ ਪੋਕਰਣ ਵਿਚ ਚੱਲ ਰਹੇ ਯੁੱਧ ਅਭਿਆਸ ਵਾਲੀ ਥਾਂ ਤੋਂ ਲਗਭਗ 100 ਕਿਲੋਮੀਟਰ ਦੀ ਦੂਰੀ ‘ਤੇ ਹੋਇਆ। ਪ੍ਰੋਗਰਾਮ ਵਿਚ PM ਮੋਦੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਸਣੇ ਨੇਤਾ ਤੇ ਫੌਜ ਦੇ ਅਧਿਕਾਰੀ ਮੌਜੂਦ ਹਨ।
ਇਹ ਵੀ ਪੜ੍ਹੋ : ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਦੂਜੀ ਲਿਸਟ ਕੀਤੀ ਜਾਰੀ, 43 ਉਮੀਦਵਾਰਾਂ ਦਾ ਕੀਤਾ ਐਲਾਨ
ਏਅਰਕ੍ਰਾਫਟ ਦੇ ਅਧਿਕਾਰੀਆਂ ਨੇ ਕਿਹਾ ਕਿ ਪਲੇਨ ਵਿਚ ਇਕ ਹੀ ਪਾਇਲਟ ਸੀ। ਉਸ ਨੂੰ ਆਰਮੀ ਹਸਪਤਾਲ ਭੇਜਿਆ ਗਿਆ। ਉਹ ਕ੍ਰੈਸ਼ ਹੋਣ ਤੋਂ ਪਹਿਲਾਂ ਇਜੈਕਟ ਹੋ ਗਿਆ ਸੀ। ਅਚਾਨਕ ਹੋਏ ਧਮਾਕੇ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ।
ਵੀਡੀਓ ਲਈ ਕਲਿੱਕ ਕਰੋ -: