indian air force three rafale fighter aircraft: ਭਾਰਤੀ ਹਵਾਈ ਸੈਨਾ ਨੁੂੰ 4 ਨਵੰਬਰ ਨੂੰ ਤਿੰਨ ਹੋਰ ਰਾਫੇਲ ਲੜਾਕੂ ਜਹਾਜ਼ ਮਿਲ ਜਾਣਗੇ।ਤਿੰਨ ਰਾਫੇਲ ਜਹਾਜ਼ ਫ੍ਰਾਂਸ ਤੋਂ ਉਡਾਨ ਭਰਨ ਤੋਂ ਬਾਅਦ ਰਾਹ ‘ਚ ਰੁਕੇ ਬਿਨਾਂ ਭਾਰਤ ਪਹੁੰਚ ਜਾਣਗੇ।ਸੂਤਰਾਂ ਨੇ ਦੱਸਿਆ ਕਿ ਫ੍ਰਾਂਸ ਦੇ ਏਅਰਬੇਸ ਤੋਂ ਗੁਜਰਾਤ ਦੇ ਜਾਮਨਗਰ ਤੱਕ ਦੀ ਲੰਬੀ ਉਡਾਨ ਦੌਰਾਨ ਫ੍ਰਾਂਸੀਸੀ ਹਵਾਈ ਸੈਨਾ ਦਾ ਹਵਾ ‘ਚ ਈਂਧਨ ਭਰਨ ਵਾਲਾ ਜਹਾਜ਼ ਵੀ ਨਾਲ ਹੀ ਰਹੇਗਾ।ਫ੍ਰਾਂਸ ਦੀ ਕੰਪਨੀ ਦਾਸੋ ਐਵੀਏਸ਼ਨ ਤੋਂ ਰਾਫੇਲ ਜਹਾਜ਼ਾਂ ਦਾ ਪਹਿਲਾਂ ਬੇੜਾ 29 ਜੁਲਾਈ ਨੂੰ ਭਾਰਤ ਪਹੁੰਚਿਆ ਸੀ।ਇਸ ਬੇੜੇ ਨੇ ਫ੍ਰਾਂਸ ਤੋਂ ਉਡਾਨ ਭਰਨ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂਏਈ) ‘ਚ ਹਾਲਟ ਕੀਤਾ ਸੀ।ਭਾਰਤ ਨੇ ਫ੍ਰਾਂਸ ਤੋਂ 59,000 ਕਰੋੜ ਰੁਪਏ ‘ਚ 36 ਰਾਫੇਲ ਜਹਾਜ਼ ਖ੍ਰੀਦਣ ਦਾ ਕਰਾਰ ਕੀਤਾ ਹੈ।ਰਾਫੇਲ ਲਈ ਵੱਖ-ਵੱਖ ਬੈਚ ‘ਚ ਭਾਰਤੀ ਹਵਾਈ ਸੈਨਾ ਦੇ ਪਾਇਲਟਾਂ ਨੂੰ ਫ੍ਰਾਂਸ ‘ਚ ਸਿਖਲਾਈ ਦਿੱਤੀ ਜਾ ਰਹੀ ਹੈ।ਪਹਿਲੇ ਬੇੜੇ ਨੂੰ ਹਵਾਈ ਸੈਨਾ ‘ਚ ਸ਼ਾਮਲ ਕੀਤਾ ਜਾਣ ਦੇ ਮੌਕੇ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਫੇਲ ਜਹਾਜ਼ਾਂ ਨੂੰ ਗੇਮ ਚੇਂਜਰ ਦੱਸਿਆ ਸੀ।ਉਨ੍ਹਾਂ ਕਹਿਣਾ ਸੀ ਕਿ ਰਾਫੇਲ
ਦੇ ਨਾਲ ਹਵਾਈ ਸੈਨਾ ਨੇ ਤਕਨਾਲੌਜੀ ਦੇ ਪੱਧਰ ‘ਤੇ ਵਾਧਾ ਹਾਸਿਲ ਕੀਤਾ ਹੈ।ਇਹ ਨਵੀਨਤਾ ਹਥਿਆਰਾਂ ਅਤੇ ਸੁਪੀਰੀਅਰ ਸੇੈਂਸਰ ਤੋਂ ਲੈਸ ਲੜਾਕੂ ਜਹਾਜ਼ ਹਨ।ਇਨ੍ਹਾਂ ‘ਚੋਂ ਅੱਧੇ ਜਹਾਜ਼ ਅੰਬਾਲਾ ਏਅਰਬੇਸ ਅਤੇ ਅੱਧੇ ਪੱਛਮੀ ਬੰਗਾਲ ਦੇ ਹਾਸ਼ੀਮਾਰਾ ਏਅਰਬੇਸ ‘ਤੇ ਰੱਖੇ ਜਾਣਗੇ।ਰਾਫੇਲ ਜਹਾਜ਼ ਕਈ ਖੂਬੀਆਂ ਨਾਲ ਲੈਸ ਹੈ।ਇਹੀ ਕਾਰਨ ਹੈ ਕਿ ਇਸ ਨੂੰ ਦੁਨੀਆ ਦੇ ਕੁਝ ਤਾਕਤਵਰ ਫਾਈਟਰ ਜੈੱਟ ‘ਚ ਸ਼ਾਮਲ ਕੀਤਾ ਜਾਂਦਾ ਹੈ।ਆਓ ਜਾਣਦੇ ਹਾਂ ਇਸਦੀ ਖੂਬੀਆਂ।ਇਹ ਜਹਾਜ਼ 1800 ਕਿ.ਮੀ. ਪ੍ਰਤੀ ਘੰਟੇ ਦੀ ਗਤੀ ਤੱਕ ਪਹੁੰਚਣ ‘ਚ ਸਮਰੱਥ ਹੈ।ਰਾਫੇਲ ਦੇ ਅਚੂਕ ਨਿਸ਼ਾਨੇ ਨਾਲ ਦੁਸ਼ਮਣ ਕਿਸੇ ਤਰ੍ਹਾਂ ਵੀ ਬਚ ਨਹੀਂ ਸਕਦਾ।ਬਿਨ੍ਹਾਂ ਪੇ ਲੋਡ ਦੇ ਰਾਫੇਲ ਦਾ ਵਜ਼ਨ 10 ਟਨ ਹੈ।ਦੂਜੇ ਪਾਸੇ ਜੇਕਰ ਇਹ ਮਿਜਾਇਲ ਦੇ ਨਾਲ ਉਡਾਨ ਭਰਦਾ ਹੈ ਤਾਂ ਇਸ ਦਾ ਵਜ਼ਨ 25 ਟਨ ਤੱਕ ਸਕਦਾ ਹੈ।ਇਨ੍ਹਾਂ ਜਹਾਜ਼ਾਂ ਨੂੰ ਹੁਣ ਹੈਮਰ ਮਿਜਾਇਲਾਂ ਨਾਲ ਵੀ ਲੈਸ ਕੀਤਾ ਜਾਵੇਗਾ।ਇਨ੍ਹਾਂ ਮਿਸਾਇਲਾਂ ਦੀ ਖਾਸੀਅਤ ਹੈ ਕਿ ਨੌਂ ਸਕੇਪ ਜੋਨ ‘ਚ ਜੇਕਰ ਕੋਈ ਵੀ ਲੜਾਕੂ ਜਹਾਜ਼ ਦਿਖਾਈ ਦਿੰਦਾ ਹੈ ਤਾ ਇਹ ਜਹਾਜ਼ ਉਸਨੂੰ ਵੀ ਮਾਰ ਸਕਦਾ ਹੈ।ਰਾਫੇਲ ਇੱਕ ਮਿੰਟ ‘ਚ 18 ਹਜ਼ਾਰ ਮੀਟਰ ਦੀ ਉੱਚਾਈ ‘ਤੇ ਜਾ ਸਕਦਾ ਹੈ।ਇਸ ਲਿਹਾਜ਼ ਨਾਲ ਇਹ ਪਾਕਿਸਤਾਨ ਦੇ ਐੱਫ-16 ਜਾਂ ਜੇ-20 ਤੋਂ ਬਿਹਤਰ ਹੈ।ਇਸ ਜਹਾਜ਼ ‘ਚ ਹਵਾ ‘ਚ ਹੀ ਈਂਧਨ ਭਰਨ ਦੀ ਸਮਰੱਥਾ ਹੈ,ਇਸ ਲਈ ਇਹ ਇਕੋ ਸਮੇਂ ਵੱਧ ਦੂਰੀ ਤੈਅ ਕਰ ਸਕਦਾ ਹੈ।