ਦੇਸ਼ ਦੇ ਉੱਤਰੀ ਭਾਰਤ ਇਲਾਕਿਆਂ ਵਿੱਚ ਕੰਬਾ ਦੇਣ ਵਾਲੀ ਠੰਡ ਪੈ ਰਹੀ ਹੈ । ਜੰਮੂ-ਕਸ਼ਮੀਰ ਤੇ ਉਸਦੇ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਹੋ ਰਹੀ ਹੈ। ਜਿਸ ਕਾਰਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਗਿਆ ਹੈ। ਪਰ ਭਾਰਤੀ ਫੌਜ ਦੇ ਜਵਾਨ ਮਾਇਨਸ ਤਾਪਮਾਨ ਵਿੱਚ ਵੀ ਸਰਹੱਦ ‘ਤੇ ਦੇਸ਼ ਦੀ ਰਾਖੀ ਕਰ ਰਹੇ ਹਨ । ਕੜਾਕੇ ਦੀ ਠੰਢ ਅਤੇ ਬਰਫ਼ਬਾਰੀ ਵੀ ਉਨ੍ਹਾਂ ਦੇ ਹੌਂਸਲੇ ਨੂੰ ਠੰਢਾ ਨਹੀਂ ਕਰ ਸਕੀ । ਇਸ ਵਿਚਾਲੇ ਕੰਟਰੋਲ ਰੇਖਾ ਨੇੜੇ ਭਾਰੀ ਬਰਫ਼ਬਾਰੀ ਵਿਚਾਲੇ ਭਾਰਤੀ ਫ਼ੌਜ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਭਾਰਤੀ ਫ਼ੌਜ ਦੇ ਜਵਾਨ ਗਰਭਵਤੀ ਔਰਤ ਨੂੰ 6 ਕਿਲੋਮੀਟਰ ਪੈਦਲ ਚੱਲ ਕੇ ਐਮਰਜੈਂਸੀ ਸਥਿਤੀ ਵਿੱਚ ਹਸਪਤਾਲ ਲੈ ਗਏ। ਇਹ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਦਰਅਸਲ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਹ ਵੀਡੀਓ ਕੰਟਰੋਲ ਰੇਖਾ ਨੇੜੇ ਘੱਗਰ ਹਿੱਲ ਪਿੰਡ ਦੀ ਹੈ, ਜਿੱਥੇ ਦੀ ਰਹਿਣ ਵਾਲੀ ਇੱਕ ਔਰਤ ਦੀ ਅਚਾਨਕ ਤਬੀਅਤ ਵਿਗੜ ਗਈ। ਜਿਵੇਂ ਹੀ ਜਵਾਨਾਂ ਨੂੰ ਔਰਤ ਦੀ ਸਿਹਤ ਬਾਰੇ ਪਤਾ ਲੱਗਿਆ ਤਾਂ ਉਹ ਤੁਰੰਤ ਔਰਤ ਦੇ ਘਰ ਪਹੁੰਚੇ । ਜਿਸ ਤੋਂ ਬਾਅਦ ਜਵਾਨਾਂ ਨੇ ਮਹਿਲਾ ਨੂੰ ਪੈਦਲ ਹੀ ਹਸਪਤਾਲ ਲਿਜਾਣ ਦਾ ਫੈਸਲਾ ਕੀਤਾ ।
ਇਹ ਵੀ ਪੜ੍ਹੋ: PM ਮੋਦੀ ਦਾ ਵੱਡਾ ਐਲਾਨ, 26 ਦਸੰਬਰ ਨੂੰ ਹਰ ਸਾਲ ਮਨਾਇਆ ਜਾਵੇਗਾ ‘ਵੀਰ ਬਾਲ ਦਿਵਸ’
ਦੱਸ ਦੇਈਏ ਕਿ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਭਾਰੀ ਬਰਫ਼ਬਾਰੀ ਅਤੇ ਖ਼ਰਾਬ ਮੌਸਮ ਕਾਰਨ ਵੀ ਭਾਰਤੀ ਜਵਾਨਾਂ ਦਾ ਜਜ਼ਬਾ ਇੱਕ ਵਾਰ ਵੀ ਨਹੀਂ ਡਗਮਗਾਇਆ ਅਤੇ ਹਸਪਤਾਲ ਪਹੁੰਚ ਕੇ ਹੀ ਉਨ੍ਹਾਂ ਦੇ ਕਦਮ ਰੁਕੇ । ਜਿੱਥੇ ਉਨ੍ਹਾਂ ਨੇ ਗਰਭਵਤੀ ਔਰਤ ਨੂੰ ਸਮਾਂ ਰਹਿੰਦੇ ਹੀ ਹਸਪਤਾਲ ਦਾਖਲ ਕਰਵਾਇਆ। ਹਸਪਤਾਲ ਪਹੁੰਚਦੇ ਹੀ ਉੱਥੇ ਮੌਜੂਦ ਲੋਕਾਂ ਨੇ ਭਾਰਤੀ ਜਵਾਨਾਂ ਦੇ ਜਜ਼ਬੇ ਦੀ ਜੰਮ ਕੇ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਧੰਨਵਾਦ ਕਿਹਾ ।
ਵੀਡੀਓ ਲਈ ਕਲਿੱਕ ਕਰੋ -: