Indian Army carries woman: ਨਵੀਂ ਦਿੱਲੀ: ਭਾਰਤੀ ਫੌਜ ਦੀ ਤਾਕਤ ਦੀਆਂ ਖਬਰਾਂ ਤੋਂ ਪੂਰੀ ਦੁਨੀਆ ਜਾਣੂ ਹੈ, ਪਰ ਮਾਨਵਤਾ ਦੇ ਮਾਮਲੇ ਵਿੱਚ ਵੀ ਭਾਰਤੀ ਫੌਜ ਦਾ ਕੋਈ ਮੇਲ ਨਹੀਂ ਹੈ । ਇਸੇ ਵਿਚਾਲੇ ਜੰਮੂ-ਕਸ਼ਮੀਰ ਤੋਂ ਭਾਰਤੀ ਫੌਜ ਦੀ ਉਦਾਰਤਾ ਦੀ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇਸ਼ ਦੇ ਬਹਾਦਰ ਜਵਾਨਾਂ ਨੇ ਇੱਕ ਨਵਜੰਮੇ ਬੱਚੇ ਅਤੇ ਉਸਦੀ ਮਾਂ ਨੂੰ ਬਚਾਇਆ ਹੈ। ਫੌਜੀਆਂ ਨੇ ਉਨ੍ਹਾਂ ਨੂੰ ਭਾਰੀ ਬਰਫਬਾਰੀ ਵਿੱਚ ਮੋਢਿਆਂ ‘ਤੇ ਬਿਠਾ ਕੇ 6 ਕਿਲੋਮੀਟਰ ਤੁਰ ਕੇ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ।
ਦਰਅਸਲ, ਇਹ ਘਟਨਾ ਕੁਪਵਾੜਾ ਜ਼ਿਲ੍ਹੇ ਦੀ ਹੈ, ਜਿੱਥੇ ਇੱਕ ਮਾਂ ਭਾਰੀ ਬਰਫਬਾਰੀ ਦੇ ਕਾਰਨ ਆਪਣੇ ਨਵਜੰਮੇ ਬੱਚੇ ਦੇ ਨਾਲ ਹਸਪਤਾਲ ਵਿੱਚ ਫਸ ਗਈ, ਜਿਸ ਨੂੰ ਭਾਰਤੀ ਫੌਜ ਨੇ 6 ਕਿਲੋਮੀਟਰ ਤੱਕ ਆਪਣੇ ਮੋਢਿਆਂ ‘ਤੇ ਬਿਠਾ ਕੇ ਉਸਨੂੰ ਘਰ ਪਹੁੰਚਾਇਆ ।
ਇਸ ਸਬੰਧੀ ਭਾਰਤੀ ਫੌਜ ਦੇ ਚਿਨਾਰ ਕੋਰ ਦੇ ਟਵਿੱਟਰ ਹੈਂਡਲ ਨੇ ਟਵਿੱਟਰ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ”ਭਾਰਤੀ ਫੌਜ ਦੇ ਜਵਾਨਾਂ ਨੇ ਦਰਦਪੋਰਾ ਦੇ ਰਹਿਣ ਵਾਲੇ ਫਾਰੂਕ ਖਸਾਨਾ ਦੀ ਪਤਨੀ ਅਤੇ ਨਵਜੰਮੇ ਬੱਚੇ ਨੂੰ ਭਾਰੀ ਬਰਫਬਾਰੀ ਵਿੱਚ 6 ਕਿਲੋਮੀਟਰ ਪੈਦਲ ਚੱਲ ਕੇ ਉਨ੍ਹਾਂ ਦੇ ਘਰ ਸੁਰੱਖਿਅਤ ਪਹੁੰਚਾਇਆ।”
ਇਸ ਸਬੰਧੀ ਫਾਰੂਕ ਦੇ ਇੱਕ ਰਿਸ਼ਤੇਦਾਰ ਨੇ ਇਸ ਘਟਨਾ ਬਾਰੇ ਕਿਹਾ, “ਖਸਾਨਾ ਦੀ ਪਤਨੀ ਨੇ ਕੱਲ੍ਹ ਹਸਪਤਾਲ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ । ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਦੋਵੇਂ ਭਾਰੀ ਬਰਫਬਾਰੀ ਦੇ ਵਿਚਕਾਰ ਫਸ ਗਏ। ਉਸਨੇ ਭਾਰਤੀ ਫੌਜ ਦਾ ਧੰਨਵਾਦ ਕਰਦਿਆਂ ਕਿਹਾ ਕਿ 28RR ਬਟਾਲੀਅਨ ਦੇ ਫੌਜ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਘਰ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ। ਮੈਂ ਉਨ੍ਹਾਂ ਦਾ ਬਹੁਤ ਆਭਾਰੀ ਹਾਂ।”