ਭਾਰਤੀ ਫੌਜ ਵਿੱਚ ਭਰਤੀ ਲਈ ਕੇਂਦਰ ਦੀ ਅਗਨੀਪਥ ਯੋਜਨਾ ਦਾ ਵਿਰੋਧ ਦੇਸ਼ ਭਰ ਵਿੱਚ ਜਾਰੀ ਹੈ। ਇਸ ਵਿਚਾਲੇ ਫੌਜ ਵੱਲੋਂ ਭਰਤੀ ਪ੍ਰਕਿਰਿਆ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ ਦੇ ਅਨੁਸਾਰ ਰਜਿਸਟ੍ਰੇਸ਼ਨ ਜੁਲਾਈ 2022 ਤੋਂ ਸ਼ੁਰੂ ਹੋਵੇਗੀ । ਅਗਨੀਵੀਰ ਬਣਨ ਲਈ joinindianarmy.nic.in ‘ਤੇ ਰਜਿਸਟ੍ਰੇਸ਼ਨ ਜ਼ਰੂਰੀ ਹੈ। ਇਸ ਤਰ੍ਹਾਂ ਤਿੰਨਾਂ ਫੋਰਸਾਂ ਨੇ ਭਰਤੀ ਪ੍ਰਕਿਰਿਆ ਨੂੰ ਲੈ ਕੇ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਹੋਈ ਪ੍ਰੈੱਸ ਕਾਨਫਰੰਸ ਵਿੱਚ ਫੌਜ ਨੇ ਸਪੱਸ਼ਟ ਕੀਤਾ ਸੀ ਕਿ ਅਗਨੀਪਥ ਯੋਜਨਾ ਨੂੰ ਵਾਪਸ ਨਹੀਂ ਲਿਆ ਜਾਵੇਗਾ।
ਨੋਟੀਫਿਕੇਸ਼ਨ ਅਨੁਸਾਰ ਭਰਤੀਆਂ ਪੂਰੀ ਤਰ੍ਹਾਂ ਨਾਲ ਮੈਰਿਟ ‘ਤੇ ਅਧਾਰਿਤ ਹੋਣਗੀਆਂ। ਸਿਰਫ਼ ਭਰਤੀ ਪ੍ਰਕਿਰਿਆ ਵਿੱਚ ਪਾਸ ਹੋਣ ਵਾਲੇ ਉਮੀਦਵਾਰਾਂ ਨੀ ਫੌਜ ਵਿੱਚ ਭਰਤੀ ਦਾ ਦਾਅਵਾ ਕਰਨ ਦਾ ਕੋਈ ਅਧਿਕਾਰ ਨਹੀਂ ਹੋਵੇਗਾ। ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਉਮੀਦਵਾਰਾਂ ਦੇ ਕੋਲ ਜ਼ਰੂਰੀ ਸਰਟੀਫਿਕੇਟ ਨਹੀਂ ਹੋਣਗੇ, ਉਹ ਖੁਦ ਰਿਜੈਕਸ਼ਨ ਦੇ ਲਈ ਜ਼ਿੰਮੇਵਾਰ ਹੋਣਗੇ।
ਇਹ ਵੀ ਪੜ੍ਹੋ: ਅਗਨੀਪਥ ਖਿਲਾਫ਼ ਭਾਰਤ ਬੰਦ ‘ਤੇ ਪੰਜਾਬ ‘ਚ ਹਾਈ ਅਲਰਟ ਜਾਰੀ, ਆਰਮੀ ਭਰਤੀ ਕੇਂਦਰਾਂ ਦੀ ਵਧਾਈ ਗਈ ਸੁਰੱਖਿਆ
ਜਾਰੀ ਨੋਟੀਫਿਕੇਸ਼ਨ ਅਨੁਸਾਰ ਉਮੀਦਵਾਰਾਂ ਦੀ ਭਰਤੀ 4 ਸਾਲਾਂ ਦੇ ਲਈ ਕੀਤੀ ਜਾਵੇਗੀ। ਇਸ ਦੌਰਾਨ ਹਰ ਸਾਲ 30 ਦਿਨਾਂ ਦੀ ਛੁੱਟੀ ਵੀ ਮਿਲੇਗੀ। ਸਰਵਿਸ ਤੋਂ ਪਹਿਲਾਂ ਸਾਲ 30 ਹਜ਼ਾਰ ਤਨਖਾਹ ਤੇ ਭੱਤੇ, ਦੂਜੇ ਸਾਲ 33 ਹਜ਼ਾਰ ਤਨਖਾਹ ਤੇ ਭੱਤੇ, ਤੀਜੇ ਸਾਲ 36,500 ਤਨਖਾਹ ਅਤੇ ਭੱਤੇ ਅਤੇ ਆਖਰੀ ਸਾਲ 40 ਹਜ਼ਾਰ ਤਨਖਾਹ ਤੇ ਭੱਤੇ ਦਿੱਤੇ ਜਾਣਗੇ।
ਦੱਸ ਦੇਈਏ ਕਿ 4 ਸਾਲ ਦੀ ਸਰਵਿਸ ਪੂਰੀ ਹੋਣ ਤੋਂ ਬਾਅਦ ਅਗਨੀਵੀਰਾਂ ਨੂੰ ਸੇਵਾ ਨਿਧਿ ਪੈਕੇਜ, ਅਗਨੀਵੀਰ ਸਕਿੱਲ ਸਰਟੀਫਿਕੇਟ ਤੇ ਜਮਾਤ 12ਵੀਂ ਦਾ ਪ੍ਰਮਾਣ ਪੱਤਰ ਵੀ ਮਿਲੇਗਾ। ਜੋ ਉਮੀਦਵਾਰ 10ਵੀਂ ਪਾਸ ਹਨ ਉਨ੍ਹਾਂ ਨੂੰ 4 ਸਾਲ ਬਾਅਦ 12ਵੀਂ ਪਾਸ ਸਰਟੀਫਿਕੇਟ ਮਿਲੇਗਾ, ਜਿਸਦੀ ਜਾਣਕਾਰੀ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: