indian army soldier missing three months shopian: ਜੰਮੂ-ਕਸ਼ਮੀਰ ਦੇ ਸ਼ੋਪੀਆਂ ਤੋਂ ਪਿਛਲੇ 3 ਮਹੀਨਿਆਂ ਤੋਂ ਭਾਰਤੀ ਸੈਨਾ ਦਾ ਇੱਕ ਜਵਾਨ ਲਾਪਤਾ ਹੈ।24 ਸਾਲਾਂ ਦੇ ਸ਼ਾਕਿਰ ਮੰਜੂਰ 2 ਅਗਸਤ ਤੋਂ ਗਾਇਬ ਹੈ।ਉਹ ਆਪਣੇ ਪਰਿਵਾਰ ਦੇ ਨਾਲ ਈਦ ਮਨਾਉਣ ਲਈ ਗਏ ਸਨ।ਪਰ ਬਾਅਦ ‘ਚ ਉਨ੍ਹਾਂ ਦੀ ਕਾਰ ਕੁਲਗਾਮ ਜ਼ਿਲੇ ‘ਚ ਸੜੀ ਹੋਈ ਹਾਲਤ ‘ਚ ਮਿਲੀ।ਉਸ ਜਵਾਨ ਦੇ ਪਰਿਵਾਰਕ ਮੈਂਬਰਾਂ ਉਦੋਂ ਤੋਂ ਉਨ੍ਹਾਂ ਦੀ ਭਾਲ ਕਰ ਰਿਹਾ ਹੈ।ਲਾਪਤਾ ਜਵਾਨ ਦੇ ਪਿਤਾ ਮੰਜੂਰ ਅਹਿਮਦ ਨੇ ਕਿਹਾ ਕਿ 3 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ।ਅਸੀਂ ਮੱਦਦ ਲਈ ਕਿਥੋਂ ਤੱਕ ਨਹੀਂ ਪਹੁੰਚੇ।ਹਰ ਪੱਧਰ ਦੇ ਅਧਿਕਾਰੀਆਂ ਨਾਲ ਗੱਲ ਕੀਤੀ।ਕੋਈ ਵੀ ਸਾਡੀ ਮੱਦਦ ਨਹੀਂ ਕਰ ਰਿਹਾ ਹੈ।ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਜਿੰਦਾ ਹੈ ਜਾਂ ਨਹੀਂ।ਮੰਜੂਰ ਅਹਿਮਦ ਦਾ ਕਹਿਣਾ ਹੈ ਕਿ ਜੇਕਰ ਉਸਦੀ ਮੌਤ ਹੋ ਗਈ ਹੈ ਤਾਂ ਉਸਦੀ ਲਾਸ਼ ਕਿਥੇ ਹੈ।ਘੱਟ ਤੋਂ ਘੱਟ ਉਹ ਤਾਂ ਸਾਨੂੰ ਮਿਲ ਜਾਵੇ।
ਸਾਨੂੰ ਪੁਲਸ ਤੋਂ ਹੁਣ ਤੱਕ ਕੋਈ ਸੁਰਾਗ ਨਹੀਂ ਮਿਲਿਆ।ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਸਾਡੀ ਮੱਦਦ ਕੀਤੀ ਜਾਵੇ।ਪਰਿਵਾਰ ਦਾ ਕਹਿਣਾ ਹੈ ਕਿ ਉਸਦੇ ਖੂਨ ਨਾਲ ਲਿੱਬੜੇ ਕੱਪੜੇ ਘਰ ਦੇ ਬਾਗ ‘ਚ ਪਏ ਸਨ।ਪੁਲਸ ਨੇ ਦਾਅਵਾ ਕੀਤਾ ਸੀ ਕਿ ਅੱਤਵਾਦੀਆਂ ਨੇ ਜਵਾਨ ਨੂੰ ਅਗਵਾ ਕਰ ਲਿਆ ਹੈ।ਮੰਜੂਰ ਅਹਿਮਦ ਨੇ ਕਿਹਾ ਕਿ ਅਸੀਂ ਹਰ ਪਾਸੇ ਦੇਖ ਚੁੱਕੇ ਹਾਂ ਲੱਭ ਚੁੱਕੇ ਹਾਂ ਪਰ ਸਾਨੂੰ ਕੋਈ ਰਾਹ, ਸੁਰਾਗ ਨਹੀਂ ਮਿਲਿਆ।ਸ਼ਾਕਿਰ ਸੈਨਾ ਦੇ ਪਹਿਲੇ ਅਜਿਹੇ ਜਵਾਨ ਹਨ ਜਿਨ੍ਹਾਂ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਹੈ।ਅੱਤਵਾਦੀਆਂ ਨੇ ਪਹਿਲਾਂ ਵੀ ਘਾਟੀ ਦੇ ਵੱਖ-ਵੱਖ ਹਿੱਸਿਆਂ ‘ਚ ਕਈ ਅਜਿਹੇ ਜਵਾਨਾਂ ਦਾ ਅਗਵਾ ਕਰਨ ਤੋਂ ਬਾਅਦ ਹੱਤਿਆ ਕੀਤੀ ਹੈ।6 ਅਪ੍ਰੈਲ 219 ਨੂੰ ਅੱਤਵਾਦੀਆਂ ਨੇ ਉਤਰੀ ਕਸ਼ਮੀਰ ਦੇ ਬਾਰਾਮੁੱਲਾ ਜ਼ਿਲੇ ‘ਚ ਸੈਨਾ ਦੇ ਇੱਕ ਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।ਬੰਦੂਕ ਧਾਰੀਆਂ ਨੇ ਮੁਹੰਮਦ ਰਫੀਫ ਯਾਟੂ ਨੂੰ ਵਾਰਪੋਰਾ ਸਥਿਤ ਉਨਾਂ ਦੇ ਘਰ ‘ਤੇ ਹਮਲਾ ਕੀਤਾ।ਇਕ ਹੋਰ ਘਟਨਾ ‘ਚ ਰਾਈਫਲਮੈਨ ਔਰੰਗਜੇਬ ਨੂੰ 2018 ‘ਚ ਅਗਵਾ ਕਰ ਲਿਆ ਗਿਆ ਸੀ ਅਤੇ ਬਾਅਦ ‘ਚ ਉਸਦੀ ਹੱਤਿਆ ਕਰ ਦਿੱਤੀ ਗਈ ਸੀ।
ਇਹ ਵੀ ਦੇਖੋ:ਕਿਸਾਨਾਂ ਨੇ ਠੁਕਰਾਇਆ ਕੇਂਦਰ ਵੱਲੋਂ ਮੀਟਿੰਗ ਲਈ ਆਇਆ ਸੱਦਾ, ਸੁਣੋ ਕੀ ਦਿੱਤਾ ਜਵਾਬ…