indian intelligence agencies active on singhu border: ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਲੱਖਾਂ ਕਿਸਾਨ ਪਿਛਲੇ 8 ਦਿਨਾਂ ਤੋਂ ਦਿੱਲੀ ਦੇ ਸਾਰੇ ਬਾਰਡਰਾਂ ‘ਤੇ ਡਟੇ ਹੋਏ ਹਨ।ਅਜਿਹੇ ‘ਚ ਇੱਕ ਪਾਸੇ ਜਿਥੇ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰ ਕੇ ਅੰਦੋਲਨ ਖਤਮ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਥੇ ਦੂਜੇ ਪਾਸੇ ਸੁਰੱਖਿਆ ਅਤੇ ਸਾਵਧਾਨੀ ਦੇ ਲਿਹਾਜ਼ ਤੋਂ ਸਿੰਘੂ ਬਾਰਡਰ ‘ਤੇ ਸਭ ਤੋਂ ਜਿਆਦਾ ਖੁਫੀਆ ਏਜੰਸੀਆਂ ਸਰਗਰਮ ਹਨ।ਬਾਰਡਰ ‘ਤੇ ਹਰਿਆਣਾ ਸੀਆਈਡੀ ਤੋਂ ਇਲਾਵਾ ਇੰਟੈਲੀਜੈਂਸ ਬਿਊਰੋ ਅਤੇ ਦਿੱਲੀ ਸਪੈਸ਼ਲ ਬ੍ਰਾਂਚ ਦੇ ਅਫਸਰ ਸਾਦੀ ਵਰਦੀ ‘ਚ ਸਰਗਰਮ ਹੈ ਜੋ ਪਲ-ਪਲ ਦੀ ਅਪਡੇਟ ਜੁਟਾ ਰਹੇ ਹਨ।ਸਿੰਘੂ ਬਾਰਡਰ ‘ਤੇ ਦਿਨ ਦੇ ਸਮੇਂ ਕਰੀਬ 30 ਹਜ਼ਾਰ ਦੀ ਭੀੜ ਰਹਿੰਦੀ ਹੈ ਅਤੇ ਰਾਤ ‘ਚ 25 ਹਜ਼ਾਰ ਰਾਤ ਦੇ ਸਮੇਂ ਆਸਪਾਸ ਦੇ ਪਿੰਡਾਂ ਦੇ ਲੋਕ ਆਪਣੇ ਘਰ ਵੀ ਜਾਂਦੇ ਹਨ।ਸਿੰਘੂ ਬਾਰਡਰ ਤੋਂ ਕਰੀਬ 15 ਕਿਲੋਮੀਟਰ ਦੂਰ ਤੱਕ ਬੈਠੇ ਹਨ ਕਿਸਾਨ।
ਰੋਜਾਨਾ ਧਰਨੇ ‘ਚ ਨਵੇਂ ਲੋਕ ਸ਼ਾਮਲ ਹੋ ਰਹੇ ਹਨ ਅਤੇ ਆਉਣ ਵਾਲੇ ਦਿਨਾਂ ‘ਚ ਲੋਕ ਵਧਣਗੇ।ਸੀਆਈਡੀ ਮੁਤਾਬਕ, ਅਜੇ ਸਿੰਘੂ ਬਾਰਡਰ ‘ਤੇ ਬੈਠੇ ਕਿਸਾਨਾਂ ਦਾ ਸੰਘਰਸ਼ ਤੇਜ ਹੈ।ਉਹ ਕਿਸੇ ਵiੀ ਕੀਮਤ ‘ਤੇ ਹੱਟਣ ਨੂੰ ਤਿਆਰ ਨਹੀਂ ਹਨ।ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋਵੇਗਾ।ਉਦੋਂ ਤੱਕ ਇਹ ਨਹੀਂ ਹਟਣ ਦੀ ਜ਼ਿੱਦ ਫੜੇ ਬੈਠੇ ਹਨ।ਧਰਨੇ ‘ਤੇ ਬੈਠੇ ਲੋਕ ਆਪਣੇ ਖਾਣਾ ਖੁਦ ਬਣਾ ਰਹੇ ਹਨ।ਇੰਨਾ ਹੀ ਨਹੀਂ ਉਹ ਬਾਰਡਰ ‘ਤੇ ਡਿਊਟੀ ਕਰ ਰਹੇ ਪੁਲਸ ਕਰਮਚਾਰੀਆਂ ਅਤੇ ਹੋਰ ਲੋਕਾਂ ਨੂੰ ਵੀ ਖਾਣਾ ਵੰਡ ਰਹੇ ਹਨ।ਪੁਲਸ ਅਨੁਸਾਰ,ਧਰਨੇ ‘ਤੇ ਬੈਠੇ ਲੋਕ ਕਾਫੀ ਜਿਆਦਾ ਸਰਗਰਮ ਹਨ।ਜੇਕਰ ਕੋਈ ਵੀ ਫੋਟੋ ਖਿੱਚਦੇ ਹੋਇਆ ਦਿਸ ਰਿਹਾ ਹੈ ਤਾਂ ਉਸ ਨਾਲ ਬਕਾਇਦਾ ਸ਼ੱਕ ਹੋਣ ‘ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।2-3 ਦਸੰਬਰ ਦੀ ਰਾਤ ਧਰਨੇ ‘ਤੇ ਬੈਠੇ ਲੋਕਾਂ ‘ਚ 6 ਲੋਕਾਂ ਨੂੰ ਫੜਿਆ ਵੀ ਗਿਆ ਜੋ ਫੋਟੋ ਖਿੱਚ ਰਹੇ ਸੀ।ਇਨ੍ਹਾਂ ਨੇ ਬਾਅਦ ‘ਚ ਪੁਲਸ ਦੇ ਹਵਾਲੇ ਕਰ ਦਿੱਤਾ ਸੀ।ਕੁਲ ਮਿਲਾ ਕੇ ਜਿਸ ਤਰ੍ਹਾਂ ਦੀ ਇਨਫਾਰਮੇਂਸ਼ਨ ਇਕੱਤਰ ਹੋਈ ਹੈ।ਉਸ ਤੋਂ ਏਜੰਸੀਆਂ ਦੇ ਹੱਥ ਪੈਰ ਸੁੱਜੇ ਹੋਏ ਹਨ।
ਮੋਦੀ ਦੇ ਹੱਕ ਚ ਬੋਲਣ ਵਾਲੇ ਬਾਬਾ ਰਾਮਦੇਵ ਦੀ ਇਸ ਬਾਪੂ ਨੇ ਬਣਾਈ ਰੇਲ,ਬਾਬੇ ਦੇ ਘਿਓ ਦੀ ਵੀ ਸਬੂਤਾ ਨਾਲ ਖੋਲੀ ਪੋਲ !