Indian Navy R-Day tableau: ਇਸ ਸਾਲ ਗਣਤੰਤਰ ਦਿਵਸ ਪਰੇਡ ਵਿੱਚ ਜਲ ਸੈਨਾ ਦੀ ਝਾਂਕੀ 1971 ਦੀ ਯੁੱਧ ਦੇ ਸੁਨਹਿਰੀ ਜਿੱਤ ਦੇ ਸਾਲ ‘ਤੇ ਅਧਾਰਿਤ ਹੈ। ਝਾਂਕੀ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਪਾਕਿਸਤਾਨ ‘ਤੇ ਜਿੱਤ ਹਾਸਿਲ ਕਰਨ ਵਿੱਚ ਭਾਰਤੀ ਨੇਵੀ ਨੇ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਜਲ ਸੈਨਾ ਦੀ ਝਾਂਕੀ ਵਿੱਚ 71 ਦੇ ਯੁੱਧ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਜਹਾਜ਼ ਕੈਰੀਅਰ, ਆਈ.ਐੱਨ.ਐੱਸ ਵਿਕਰਾਂਤ ਨੂੰ ਵੀ ਦਿਖਾਇਆ ਗਿਆ ਹੈ। ਇਸਦੇ ਨਾਲ ਇਹ ਵੀ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਯੁੱਧ ਦੌਰਾਨ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ‘ਤੇ ਵਿਕਰਾਂਤ ਤੋਂ ਜਲ ਸੈਨਾ ਨੇ ਹਵਾਈ ਆਪ੍ਰੇਸ਼ਨ, ਆਪ੍ਰੇਸ਼ਨ ਟ੍ਰਾਈਡੈਂਟ ਅਤੇ ਆਪ੍ਰੇਸ਼ਨ ਪਾਈਥਨ ਕੀਤੇ ਸਨ।
ਜ਼ਿਕਰਯੋਗ ਹੈ ਕਿ 1971 ਦੀ ਲੜਾਈ ਵਿੱਚ ਭਾਰਤੀ ਨੇਵੀ ਨੇ ਪਾਕਿਸਤਾਨ ਦੇ ਕਰਾਚੀ ਬੰਦਰਗਾਹ ਨੂੰ ਤਬਾਹ ਕਰ ਦਿੱਤਾ ਸੀ, ਜਿਸ ਕਾਰਨ ਪਾਕਿਸਤਾਨੀ ਜਲ ਸੈਨਾ ਦੇ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਏ ਸੀ। ਇਸਦੇ ਨਾਲ ਹੀ ਪੂਰਬੀ ਪਾਕਿਸਤਾਨ ਦੀ ਚਿੱਤਗਾਓਂ ਬੰਦਰਗਾਹ ‘ਤੇ ਜ਼ਬਰਦਸਤ ਬੰਬਬਾਰੀ ਕਰ ਪਾਕਿਸਤਾਨੀ ਫੌਜ ਦੀ ਰੀੜ ਦੀ ਹੱਡੀ ਨੂੰ ਤੋੜ ਦਿੱਤਾ ਸੀ।
ਜਲ ਸੈਨਾ ਦੀ ਝਾਂਕੀ ਆਈਐਨਐਸ ਵਿਕਰਾਂਤ ਦੇ ਉਨ੍ਹਾਂ ਸਾਰੇ ਜੰਗੀ ਜਹਾਜ਼ਾਂ ਨੂੰ ਦਿਖਾਇਆ ਗਿਆ ਹੈ ਜਿਨ੍ਹਾਂ ਦੀ ਇਸ ਯੁੱਧ ਵਿੱਚ ਮਿਲੀ ਜਿੱਤ ਵਿੱਚ ਮਹੱਤਵਪੂਰਣ ਭੂਮਿਕਾ ਰਹੀ ਸੀ। ਇਸ ਤੋਂ ਇਲਾਵਾ ਜਲ ਸੈਨਾ ਉਨ੍ਹਾਂ ਸਾਰੇ ਬਹਾਦਰ ਜਲ ਸੈਨਾ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਹਨ, ਜਿਨ੍ਹਾਂ ਨੂੰ ’71’ ਯੁੱਧ ਵਿੱਚ ਬਹਾਦਰੀ ਦਾ ਦੂਜਾ ਸਭ ਤੋਂ ਵੱਡਾ ਤਗਮਾ, ਮਹਾਂਵੀਰ ਚੱਕਰ ਨਾਲ ਨਵਾਜ਼ਿਆ ਗਿਆ ਸੀ।
ਦੱਸ ਦੇਈਏ ਕਿ ਜਲ ਸੈਨਾ ਦੇ ਮਾਰਚਿੰਗ-ਦਸਤੇ ਦੀ ਕਮਾਨ ਲੈਫਟੀਨੈਂਟ ਕਮਾਂਡਰ ਲਲਿਤ ਕੁਮਾਰ ਅਤੇ ਲੈਫਟੀਨੈਂਟ ਕਮਾਂਡਰ ਨੀਲਮ ਕਾਂਡਪਾਲ ਨੇ ਸੰਭਾਲੀ ਹੈ। ਖਾਸ ਗੱਲ ਇਹ ਹੈ ਕਿ ਨੀਲਮ ਕਾਂਡਪਾਲ ਨੇਵੀ ਦੀਆਂ ਉਨ੍ਹਾਂ ਕੁਝ ਮਹਿਲਾ ਅਧਿਕਾਰੀਆਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੂੰ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਸਥਾਈ ਕਮਿਸ਼ਨ ਬਣਾ ਦਿੱਤਾ ਗਿਆ ਹੈ ਅਤੇ ਜੋ ਹੁਣ ਜਲ ਸੈਨਾ ਵਿੱਚ ਕਮਾਂਡ ਲਈ ਚੁਣੀ ਜਾ ਸਕਦੀ ਹੈ।