indian railway irctc will refund: ਭਾਰਤੀ ਰੇਲਵੇ ਨੇ 14 ਅਪ੍ਰੈਲ ਨੂੰ ਜਾਂ ਇਸ ਤੋਂ ਪਹਿਲਾਂ ਨਿਯਮਤ ਟ੍ਰੇਨਾਂ ਲਈ ਬੁੱਕ ਕੀਤੀਆਂ ਸਾਰੀਆਂ ਟਿਕਟਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ, ਇਹਨਾਂ ਟਿਕਟਾਂ ਦੇ ਪੂਰੇ ਪੈਸੇ ਵਾਪਿਸ ਕਰਨ ਬਾਰੇ ਵੀ ਕਿਹਾ ਗਿਆ ਹੈ। ਰੇਲਵੇ ਬੋਰਡ ਨੇ ਕਿਹਾ, “ਰੇਲਵੇ ਮੰਤਰਾਲੇ ਨੇ ਫੈਸਲਾ ਲਿਆ ਹੈ ਕਿ ਨਿਯਮਤ ਟ੍ਰੇਨਾਂ ਲਈ 14 ਅਪ੍ਰੈਲ, 2020 ਜਾਂ ਇਸਤੋਂ ਪਹਿਲਾਂ ਬੁੱਕ ਕੀਤੀਆ ਜਾਣ ਵਾਲੀਆਂ ਸਾਰੀਆਂ ਰੇਲ ਟਿਕਟਾਂ ਨੂੰ ਰੱਦ ਕਰ ਦਿੱਤਾ ਜਾਵੇਗਾ, ਅਤੇ ਨਾਲ ਹੀ ਇਹਨਾਂ ਟਿਕਟਾਂ ਦੇ ਪੂਰੇ ਪੈਸੇ ਵਾਪਿਸ ਕੀਤੇ ਜਾਣਗੇ।” ਜ਼ਿਕਰਯੋਗ ਹੈ ਰੇਲਵੇ ਨੇ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਯਾਤਰੀਆਂ, ਮੇਲ ਅਤੇ ਐਕਸਪ੍ਰੈਸ ਰੇਲ ਸੇਵਾ ਨੂੰ ਪੂਰੀ ਤਰ੍ਹਾਂ ਮੁਅੱਤਲ ਕਰ ਦਿੱਤਾ ਸੀ। ਇਸ ਤੋਂ ਬਾਅਦ, 14 ਮਈ ਨੂੰ, ਰੇਲਵੇ ਨੇ ਪੁਰਾਣੇ ਸਾਰੇ ਰਿਜ਼ਰਵੇਸ਼ਨਾਂ ਨੂੰ ਰੱਦ ਕਰ ਦਿੱਤਾ ਸੀ। ਹਾਲਾਂਕਿ, ਹਾਲਤਾਂ ਦੇ ਮੱਦੇਨਜ਼ਰ, ਰੇਲਵੇ ਨੇ ਹਜ਼ਾਰਾਂ ਲੇਬਰ ਸਪੈਸ਼ਲ ਗੱਡੀਆਂ ਵੀ ਚਲਾਈਆਂ ਅਤੇ ਲੱਖਾਂ ਪ੍ਰਵਾਸੀ ਮਜ਼ਦੂਰਾਂ ਅਤੇ ਕਾਮਿਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਸੀ।
ਇਸ ਵੇਲੇ ਰੇਲਵੇ ਸਿਰਫ 230 ਵਿਸ਼ੇਸ਼ ਰੇਲ ਗੱਡੀਆਂ ਚਲਾ ਰਹੀ ਹੈ। ਯਾਤਰੀ ਇਨ੍ਹਾਂ ਰੇਲ ਗੱਡੀਆਂ ਲਈ 120 ਦਿਨ ਪਹਿਲਾਂ ਟਿਕਟ ਬੁੱਕ ਕਰਵਾ ਸਕਦੇ ਹਨ। ਰੇਲਵੇ ਵੱਲੋਂ ਇਨ੍ਹਾਂ ਰੇਲ ਗੱਡੀਆਂ ਵਿੱਚ ਯਾਤਰਾ ਲਈ ਕਈ ਕਿਸਮਾਂ ਦੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਯਾਤਰੀਆਂ ਨੂੰ ਭਾਰਤੀ ਰੇਲਵੇ ਦੁਆਰਾ ਰੱਦ ਕੀਤੀਆਂ ਟਿਕਟਾਂ ਦਾ ਪੂਰਾ ਰਿਫੰਡ ਦਿੱਤਾ ਜਾਵੇਗਾ। ਅਜਿਹੀ ਸਥਿਤੀ ਵਿੱਚ ਜਿਨ੍ਹਾਂ ਨੇ ਰੇਲਵੇ ਕਾਊਂਟਰ ਤੋਂ ਟਿਕਟ ਬੁੱਕ ਕੀਤੀ ਸੀ, ਉਹ ਆਪਣੀ ਯਾਤਰਾ ਦੀ ਮਿਤੀ ਤੋਂ 6 ਮਹੀਨਿਆਂ ਦੇ ਅੰਦਰ-ਅੰਦਰ ਰੇਲਵੇ ਕਾਉਂਟਰ ਤੋਂ ਆਪਣਾ ਰਿਫੰਡ ਲੈ ਸਕਦੇ ਹਨ।
ਰੇਲਵੇ ਨੇ ਉਨ੍ਹਾਂ ਯਾਤਰੀਆਂ ਨੂੰ ਪੂਰਾ ਪੈਸਾ ਵਾਪਿਸ ਕਰਨ ਦਾ ਫੈਸਲਾ ਵੀ ਕੀਤਾ ਹੈ ਜੋ ਕਿਸੇ ਕਾਰਨ ਕਰਕੇ ਯਾਤਰਾ ਨਹੀਂ ਕਰਨਾ ਚਾਹੁੰਦੇ। ਜੇ ਰੇਲਗੱਡੀ ਰੱਦ ਨਹੀਂ ਕੀਤੀ ਗਈ ਅਤੇ ਯਾਤਰੀ ਆਪਣੀ ਟਿਕਟ ਰੱਦ ਕਰ ਦਿੰਦਾ ਹੈ, ਤਾਂ ਇਸ ਸਥਿਤੀ ਵਿੱਚ ਯਾਤਰੀ ਨੂੰ ਪੂਰਾ ਰਿਫੰਡ ਮਿਲ ਜਾਵੇਗਾ। ਇਹ ਨਿਯਮ ਰੇਲਵੇ ਕਾਊਂਟਰ ਤੋਂ ਬੁੱਕ ਕੀਤੀਆਂ ਟਿਕਟਾਂ ਅਤੇ ਈ-ਟਿਕਟਾਂ ਦੋਵਾਂ ਲਈ ਜਾਇਜ਼ ਹੈ। ਇੰਨਾ ਹੀ ਨਹੀਂ, ਯਾਤਰੀ ਕਾਊਂਟਰ ਉੱਤੇ ਬੁੱਕ ਕੀਤੀ ਟਿਕਟ ਨੂੰ 139 ਜਾ ਆਈਆਰਸੀਟੀਸੀ ਦੀ ਵੈੱਬਸਾਈਟ ਰਾਹੀਂ ਵੀ ਰੱਦ ਕਰ ਸਕਦੇ ਹਨ। ਇਸ ਸਥਿਤੀ ਵਿੱਚ ਵੀ ਉਹ ਯਾਤਰਾ ਦੇ ਅਗਲੇ 6 ਮਹੀਨਿਆਂ ਵਿੱਚ ਰੱਦ ਕੀਤੀ ਗਈ ਟਿਕਟ ਦਾ ਰਿਫੰਡ ਪ੍ਰਾਪਤ ਕਰ ਸਕਦਾ ਹੈ। ਇਸ ਵਿੱਚ ਵੀ ਈ-ਟਿਕਟ ਦਾ ਰਿਫੰਡ ਸਿੱਧੇ ਯਾਤਰੀ ਦੇ ਖਾਤੇ ਵਿੱਚ ਹੋਵੇਗਾ ਅਤੇ ਕਾਊਂਟਰ ਟਿਕਟ ਦਾ ਰਿਫੰਡ ਰੇਲਵੇ ਕਾਊਂਟਰ ਤੋਂ ਲਿਆ ਜਾ ਸਕਦਾ ਹੈ।