ਭਾਰਤੀ ਰੇਲਵੇ ਨੇ ‘ਟ੍ਰੇਨ ਗਾਰਡ’ ਦੇ ਅਹੁਦੇ ਨੂੰ ‘ਟ੍ਰੇਨ ਮੈਨੇਜਰ’ ਦੇ ਤੌਰ ‘ਤੇ ਨਵਾਂ ਰੂਪ ਦੇਣ ਦੇ ਫੈਸਲੇ ਦਾ ਐਲਾਨ ਕੀਤਾ ਹੈ । ਜਿਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾ। ਇਸ ਸਬੰਧੀ ਭਾਰਤੀ ਰੇਲਵੇ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਟ੍ਰੇਨ ਗਾਰਡ ਦੇ ਅਹੁਦੇ ਨੂੰ ‘ਟ੍ਰੇਨ ਮੈਨੇਜਮੈਂਟ’ ਵਿੱਚ ਬਦਲਣ ਦਾ ਮੁੱਦਾ ਪਿਛਲੇ ਕਾਫੀ ਸਮੇਂ ਤੋਂ ਮੰਗਿਆ ਜਾ ਰਿਹਾ ਸੀ। ਇਸਦੇ ਪਿੱਛੇ ਤਰਕ ਦਿੱਤਾ ਜਾ ਰਿਹਾ ਸੀ ਕਿ ਗਾਰਡ ਦਾ ਕੰਮ ਸਿਰਫ ਸਿਗਨਲ ਦੇ ਲਈ ਝੰਡੀ ਤੇ ਟਾਰਚ ਦਿਖਾਉਣਾ ਨਹੀਂ ਹੈ।
ਇਸ ਤੋਂ ਇਲਾਵਾ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਕਾਫ਼ੀ ਉਚਿਤ ਹੋਵੇਗਾ ਕਿ ਟਰੇਨ ਗਾਰਡ ਦੇ ਮੌਜੂਦਾ ਅਹੁਦਿਆਂ ਨੂੰ “ਟ੍ਰੇਨ ਮੈਨੇਜਰ” ਵਿੱਚ ਬਦਲ ਦਿੱਤਾ ਜਾਵੇ, ਜੋ ਕਿ ਉਨ੍ਹਾਂ ਲਈ ਬਿਨਾਂ ਕਿਸੇ ਵਿੱਤੀ ਪ੍ਰਭਾਵ ਦੇ ਇੱਕ ਸਨਮਾਨਜਨਕ ਅਹੁਦਾ ਹੋਵੇਗਾ, ਤਾਂ ਜੋ ਉਹ ਸਮਾਜ ਵਿੱਚ ਵਧੀਆ ਢੰਗ ਨਾਲ ਜਿੰਦਗੀ ਜਿਓ ਸਕਣ।
ਇਹ ਵੀ ਪੜ੍ਹੋ: ਕਾਂਗਰਸ ਨਾਲ 50 ਸਾਲ ਪੁਰਾਣਾ ਨਾਤਾ ਤੋੜ ਜੋਗਿੰਦਰ ਸਿੰਘ ਮਾਨ ‘ਆਪ’ ‘ਚ ਹੋਏ ਸ਼ਾਮਲ
ਦੱਸ ਦੇਈਏ ਕਿ ਰੇਲ ਮੰਤਰਾਲੇ ਦੇ ਟਵੀਟ ਦੇ ਅਨੁਸਾਰ ਬਦਲੀ ਗਈ ਪੋਸਟ ਨਾਲ ਉਨ੍ਹਾਂ ਦੀ ਤਨਖਾਹ, ਭਰਤੀ ਪ੍ਰਕਿਰਿਆ, ਮੌਜੂਦਾ ਜ਼ਿੰਮੇਵਾਰੀਆਂ ਅਤੇ ਤਰੱਕੀ ਦੇ ਪੱਧਰ ਵਿਚ ਕਿਸੇ ਵੀ ਤਰ੍ਹਾਂ ਨਾਲ ਕੋਈ ਬਦਲਾਅ ਨਹੀਂ ਹੋਵੇਗਾ । ਰੇਲ ਮੰਤਰਾਲੇ ਨੇ ਰੇਲਵੇ ਬੋਰਡ ਦੀਆਂ ਸਿਫ਼ਾਰਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ।
ਰੇਲਵੇ ਬੋਰਡ ਦੇ ਆਦੇਸ਼ਾਂ ਵਿੱਚ ਗਾਰਡਾਂ ਨੂੰ ਟ੍ਰੇਨ ਮੈਨੇਜਰ ਦੇ ਰੂਪ ਵਿੱਚ ਨਿਰਦੇਸ਼ ਜਾਰੀ ਕੀਤੇ ਹਨ। ਅਸਿਸਟੈਂਟ ਗਾਰਡ ਨੂੰ ਅਸਿਸਟੈਂਟ ਪੈਸੇਂਜਰ ਟ੍ਰੇਨ ਮੈਨੇਜਰ ਤੇ ਪੈਸੇਂਜਰ ਗਾਰਡ ਨੂੰ ਸੀਨੀਅਰ ਪੈਸੇਂਜਰ ਟ੍ਰੇਨ ਮੈਨੇਜਰ ਦੇ ਰੂਪ ਵਿੱਚ ਨਾਮਜ਼ਦ ਕੀਤਾ ਗਿਆ ਹੈ। 13 ਜਨਵਰੀ ਨੂੰ ਇੱਕ ਆਦੇਸ਼ ਵਿੱਚ ਰੇਲ ਮੰਤਰਾਲੇ ਨੇ ਕਿਹਾ ਕਿ ਗੁਡਸ ਗਾਰਡ ਨੂੰ ਹੁਣ ਗੁਡਸ ਟ੍ਰੇਨ ਮੈਨੇਜਰ ਦੇ ਰੂਪ ਵਿੱਚ ਜਾਣਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: