indias billionaires 35 richer lakhs lost jobs : ਗਰੀਬੀ ਉਨਮੂਲਨ ਲਈ ਕੰਮ ਕਰਨ ਵਾਲੀ ਸੰਸਥਾ ਆਕਸਫੈਮ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਲਗਾਏ ਗਏ ਲਾਕਡਾਊਨ ਦੇ ਦੌਰਾਨ ਭਾਰਤੀ ਅਰਬਪਤੀਆਂ ਦੀ ਆਮਦਨ, ਜਾਇਦਾਦ 35 ਫੀਸਦੀ ਵੱਧ ਗਈ, ਜਦੋਂ ਕਿ ਇਸ ਦੌਰਾਨ ਕਰੋੜਾਂ ਲੋਕਾਂ ਦੇ ਲਈ ਆਜੀਵਿਕਾ ਦਾ ਸੰਕਟ ਪੈਦਾ ਹੋ ਗਿਆ।ਆਕਸਫੈਮ ਦੀ ਰਿਪੋਰਟ ‘ਇਨਇਕੁਆਲਿਟੀ ਵਾਇਰਸ’ ‘ਚ ਕਿਹਾ ਗਿਆ, ” ਮਾਰਚ 2020 ਤੋਂ ਬਾਅਦ ਦੇ ਸਮੇਂ ‘ਚ ਭਾਰਤ ‘ਚ 100 ਅਰਬਪਤੀਆਂ ਦੀ ਜਾਇਦਾਦ ‘ਚ 12,97,822 ਕਰੋੜ ਰੁਪਏ ਦਾ ਵਾਧਾ ਹੋਇਆ ਹੈ।ਇੰਨੀ ਰਾਸ਼ੀ ਦਾ ਜੇਕਰ ਦੇਸ਼ ਦੇ 13.8 ਕਰੋੜ ਸਭ ਤੋਂ ਗਰੀਬ ਲੋਕਾਂ ‘ਚ ਵੰਡੀ ਜਾਵੇ,ਤਾਂ ਇਨਾਂ ‘ਚ ਹਰ ਇੱਕ ਨੂੰ 94,045 ਹਜ਼ਾਰ ਰੁਪਏ ਦਿੱਤੇ ਜਾ ਸਕਦੇ ਹਨ।
ਜਾਣਕਾਰੀ ਮੁਤਾਬਕ ਅਸਮਾਨਤਾ ਦਾ ਜ਼ਿਕਰ ਕਰਦੇ ਹੋਏ ਦੱਸਿਆ ਗਿਆ ਕਿ ਮਹਾਂਮਾਰੀ ਦੇ ਦੌਰਾਨ ਮੁਕੇਸ਼ ਅੰਬਾਨੀ ਨੂੰ ਇੱਕ ਘੰਟੇ ‘ਚ ਜਿੰਨੀ ਆਮਦਨੀ ਹੋਈ, ਉਨੀਂ ਕਮਾਈ ਕਰਨ ‘ਚ ਇੱਕ ਅਕੁਸ਼ਲ ਮਜ਼ਦੂਰ ਨੂੰ ਦਸ ਹਜ਼ਾਰ ਸਾਲ ਲੱਗ ਜਾਣਗੇ।ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਂਮਾਰੀ ਪਿਛਲੇ ਸੌ ਸਾਲਾਂ ਦਾ ਸਭ ਤੋਂ ਵੱਡਾ ਸਿਹਤ ਸੰਕਟ ਹੈ ਅਤੇ ਇਸਦੇ ਚਲਦਿਆਂ 1930 ਦੀ ਮਹਾਮੰਦੀ ਤੋਂ ਬਾਅਦ ਸਭ ਤੋਂ ਵੱਡਾ ਆਰਥਿਕ ਸੰਕਟ ਪੈਦਾ ਹੋਇਆ।ਆਕਸਫੈਮ ਦੇ ਮੁੱਖ ਵਰਕਰ ਅਧਿਕਾਰੀ ਬੇਹਰ ਨੇ ਕਿਹਾ, ”ਇਸ ਰਿਪੋਰਟ ਤੋਂ ਸਾਫ ਪਤਾ ਲੱਗਦਾ ਹੈ ਕਿ ਅਨਿਆਂਪੂਰਨ ਆਰਥਿਕ ਵਿਵਸਥਾ ਨਾਲ ਕਿਵੇਂ ਸਭ ਤੋਂ ਵੱਡੇ ਆਰਥਿਕ ਸੰਕਟ ਦੌਰਾਨ ਸਭ ਤੋਂ ਧਨੀ ਲੋਕਾਂ ਨੇ ਬਹੁਤ ਅਧਿਕ ਸੰਪਤੀ ਇਕੱਠੀ ਕੀਤੀ, ਜਦੋਂ ਕਿ ਕਰੋੜਾਂ ਲੋਕ ਬੇਹੱਦ ਮੁਸ਼ਕਿਲਾਂ ਤੋਂ ਗੁਜ਼ਰ-ਬਸਰ ਕਰ ਰਹੇ ਹਨ।
ਬਿੱਟੂ ਦੀ ਕੁੱਟਮਾਰ ਤੇ ਰੂਟ ਮੈਪ ਫਾਈਨਲ ਹੋਣ ‘ਤੇ ਕਿਸਾਨਾਂ ਦੀ ਪ੍ਰੈਸ ਕਾਨਫਰੈਂਸ Live