ਮੰਗਲਵਾਰ ਨੂੰ ਮਦੁਰਾਈ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਫਲਾਈਟ ਦੇ ਇੰਜਣ ਵਿੱਚ ਖਰਾਬੀ ਆ ਗਈ। ਜਿਸ ਤੋਂ ਬਾਅਦ ਪਾਇਲਟ ਨੇ ਸੂਝ-ਬੂਝ ਨਾਲ ਉਡਾਣ ਦੀ ਮੁੰਬਈ ਦੇ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡਿੰਗ ਕਰਵਾਈ । ਦਰਅਸਲ, ਏਅਰਬੱਸ A321 (VT-IUJ) ਦਾ ਇੱਕ ਪ੍ਰੈਟ ਐਂਡ ਵਿਟਨੀ (PW) ਇੰਜਣ ਉਡਾਣ ਦੌਰਾਨ ਬੰਦ ਹੋ ਗਿਆ । ਇਸ ਤੋਂ ਬਾਅਦ ਪਾਇਲਟ ਨੇ ਜਹਾਜ਼ ਨੂੰ ਇੱਕ ਇੰਜਣ ਦੀ ਮਦਦ ਨਾਲ ਸੁਰੱਖਿਅਤ ਲੈਂਡ ਕੀਤਾ।
ਇਸ ਸਬੰਧੀ ਇੰਡੀਗੋ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਮਦੁਰਾਈ ਤੋਂ ਮੁੰਬਈ ਜਾਣ ਵਾਲੀ ਫਲਾਈਟ 6E-2012 ਵਿੱਚ ਮੁੰਬਈ ਵਿੱਚ ਲੈਂਡਿੰਗ ਤੋਂ ਪਹਿਲਾਂ ਤਕਨੀਕੀ ਸਮੱਸਿਆ ਆ ਗਈ ਸੀ। ਇਸ ਦੌਰਾਨ ਪਾਇਲਟ ਨੇ ਮੁੰਬਈ ਵਿੱਚ ਲੈਂਡਿੰਗ ਨੂੰ ਪਹਿਲ ਦਿੱਤੀ। ਜਹਾਜ਼ ਨੂੰ ਮੁੰਬਈ ‘ਚ ਰੱਖਿਆ ਗਿਆ ਹੈ ਅਤੇ ਜ਼ਰੂਰੀ ਰੱਖ-ਰਖਾਅ ਤੋਂ ਬਾਅਦ ਉਹ ਮੁੜ ਸੰਚਾਲਨ ਵਿੱਚ ਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਡਾਣ ਦੌਰਾਨ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਸਾਨੂੰ ਅਫਸੋਸ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਸਕੂਲਾਂ ‘ਚ 3 ਦਿਨਾਂ ਤੱਕ ਛੁੱਟੀਆਂ ਦਾ ਐਲਾਨ, ਪ੍ਰਸ਼ਾਸਨ ਵੱਲੋਂ ਪੱਤਰ ਜਾਰੀ
ਦੱਸ ਦੇਈਏ ਕਿ ਪੀਡਬਲਯੂ ਦੀ ਖਰਾਬੀ ਤੇ ਇੰਜਣ-ਨਿਰਮਾਤਾ ਵੱਲੋਂ ਇੰਜਣ ਦੀ ਮੰਗ ਪੂਰੀ ਕਰਨ ਵਿੱਚ ਅਸਮਰਥਤਾ ਦੇ ਕਾਰਨ ਇੰਡੀਗੋ ਦੇ ਲਗਭਗ 40 ਜਹਾਜ਼ ਮਹੀਨਿਆਂ ਤੋਂ ਖੜ੍ਹੇ ਹਨ। ਗੋ-ਫਰਸਟ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਆਪਣੀ ਗ੍ਰਾਊਂਡਿੰਗ ਨੂੰ ਪੂਰੀ ਤਰ੍ਹਾਂ ਪੀਡਬਲਯੂ ਇੰਜਣ ਦੀ ਖਰਾਬੀ ਦੇ ਲਈ ਜ਼ਿੰਮੇਵਾਰ ਠਹਿਰਾਇਆ ਸੀ, ਜਿਸਦੇ ਕਾਰਨ ਉਸਦੇ ਅੱਧੇ ਤੋਂ ਜ਼ਿਆਦਾ ਜਹਾਜ਼ਾਂ ਨੂੰ ਇੰਤਜ਼ਾਰ ਵਿੱਚ ਕਈ ਮਹੀਨਿਆਂ ਤੱਕ ਖੜ੍ਹਾ ਰਹਿਣਾ ਪਿਆ ਸੀ।
ਵੀਡੀਓ ਲਈ ਕਲਿੱਕ ਕਰੋ -: