indo pak relations pakistan economic: ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਪਿਛਲ ਕਈ ਸਾਲਾਂ ਤੋਂ ਰਿਸ਼ਤਿਆਂ ‘ਚ ਜੰਮੀ ਬਰਫ ਹੁਣ ਪਿਘਲਣ ਲੱਗੀ ਹੈ।ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਾਕਿਸਤਾਨ ਡੇ ‘ਤੇ ਪਾਕਿਸਤਾਨੀ ਪੀਅੇੱਮ ਇਮਰਾਨ ਖਾਨ ਨੂੰ ਚਿੱਠੀ ਅਤੇ ਉਸਦੇ ਜਵਾਬ ‘ਚ ਇਮਰਾਨ ਵਲੋਂ ਪੀਐੱਮ ਮੋਦੀ ਨੂੰ ਜਵਾਬੀ ਪੱਤਰ ਤੋਂ ਬਾਅਦ ਰਿਸ਼ਤਿਆਂ ‘ਚ ਸੁਧਾਰ ਦਿਸਣੇ ਸ਼ੁਰੂ ਹੋ ਗਏ ਹਨ।ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਆਰਥਿਕ ਪਰਿਸ਼ਦ ਨੇ ਭਾਰਤ ਨੇ ਕਪਾਹ ਅਤੇ ਸੂਤੀ ਧਾਗੇ ਦੇ ਆਯਾਤ ਦੀ ਇਜ਼ਾਜਤ ਦੇ ਦਿੱਤੀ ਹੈ।
ਪਾਕਿਸਤਾਨ ਕੈਬਿਨੇਟ ਵਲੋਂ ਕਪਾਹ ਦੇ ਆਯਾਤ ਨੂੰ ਮਨਜ਼ੂਰੀ ਦਿੱਤੀ ਗਈ ਹੈ।ਪਾਕਿਸਤਾਨ ਕੈਬਿਨੇਟ ਨੇ ਪ੍ਰਾਈਵੇਟ ਸੈਕਟਰ ਨੂੰ ਵੀ ਇਜ਼ਾਜਤ ਦੇ ਦਿੱਤੀ ਹੈ ਕਿ ਉਹ ਭਾਰਤ ਤੋਂ ਚੀਨੀ ਦਾ ਆਯਾਤ ਕਰ ਸਕਦਾ ਹੈ।ਇਸ ਨੂੰ ਲੈ ਕੇ ਪਾਕਿਸਤਾਨ ਵਲੋਂ ਇਸ ਬਾਰੇ ‘ਚ ਭਾਰਤ ਨੂੰ ਅਨੁਰੋਧ ਕੀਤਾ ਜਾ ਸਕਦਾ ਹੈ।ਮਹੱਤਵਪੂਰਨ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਡੇ ‘ਤੇ ਲਿਖੇ ਪੱਤਰ ਦੇ ਜਵਾਬ ‘ਚ ਇਮਰਾਨ ਖਾਨ ਨੇ ਪੱਤਰ iਲ਼ਖ ਕੇ ਪੀਐੱਮ ਮੋਦੀ ਨੂੰ ਧੰਨਵਾਦ ਦਿੰਦਿਆਂ ਕਿਹਾ ਸੀ ਪਾਕਿਸਤਾਨ ਦੀ ਜਨਤਾ ਵੀ ਭਾਰਤ ਸਮੇਤ ਸਾਰੇ ਗੁਆਂਢੀ ਦੇਸ਼ਾਂ ਦੇ ਨਾਲ ਸ਼ਾਂਤੀ ਅਤੇ ਸਹਿਯੋਗਪੂਰਨ ਰਿਸ਼ਤਾ ਚਾਹੁੰਦੀ ਹੈ।
Deep Sidhu ਦੀ ਰਿਹਾਈ ‘ਤੇ LIVE ਅਪਡੇਟ ! ਅੱਜ ਆਉਣ ਵਾਲਾ ਹੈ ਵੱਡਾ ਫੈਸਲਾ