industrialist mahesh savani joins aap: ਅੱਜ ਗੁਜਰਾਤ ਦੇ ਵੱਡੇ ਹੀਰਾ ਵਪਾਰੀਆਂ ‘ਚੋਂ ਇੱਕ ਮਹੇਸ਼ ਸਿਵਾਨੀ ‘ਆਪ’ ‘ਚ ਸ਼ਾਮਲ ਹੋ ਸਕਦੇ ਹਨ।ਮਨੀਸ਼ ਸਿਸੋਦੀਆ ਨੇ ਰਸਮੀ ਤੌਰ ‘ਤੇ ਉਨਾਂ੍ਹ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਲ ਹੀ ‘ਚ ਐਲਾਨ ਕੀਤਾ ਸੀ ਕਿ ‘ਆਪ’ ਰਾਜ ਦੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਸਾਰੀਆਂ ਸੀਟਾਂ ‘ਤੇ ਉਮੀਦਵਾਰ ਖੜੇ ਕਰੇਗੀ।
ਦੱਸਣਯੋਗ ਹੈ ਕਿ ਗੁਜਰਾਤ ‘ਚ ਸਿਆਸੀ ਤੌਰ ‘ਤੇ ਮਜ਼ਬੂਤ ਭਾਈਚਾਰੇ ਤੋਂ ਆਉਣ ਵਾਲੇ 51 ਸਾਲਾ ਮਹੇਸ਼ ਸਵਾਨੀ ਸਾਲਾਂ ਤੋਂ ਗਰੀਬ ਲੜਕੀਆਂ ਦੇ ਵਿਆਹਾਂ ਦਾ ਜ਼ਿੰਮੇਵਾਰੀ ਚੁੱਕ ਰਹੇ ਹਨ।ਇਹੀ ਕਾਰਨ ਹੈ ਕਿ ਮਹੇਸ਼ ਸਵਾਨੀ ਦੀ ਆਪਣੇ ਖੇਤਰ ‘ਚ ਵੱਖਰੀ ਪਛਾਣ ਹੈ।ਮਹੇਸ਼ ਸ਼ਿਵਾਨੀ ਨੇ ‘ਆਪ’ ‘ਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਕਿ ਉਹ ਸਮਾਜ ਸੇਵਾ ਦੇ ਵਿਸਥਾਰ ਦੇ ਇਰਾਦੇ ਨਾਲ ਰਾਜਨੀਤੀ ‘ਚ ਸ਼ਾਮਲ ਹੋਏ ਹਨ।
ਉਨਾਂ੍ਹ ਕਿਹਾ ਕਿ ਉਹ ਨਾ ਸਿਰਫ ਸੂਰਤ ਲਈ ਸਗੋਂ ਪੂਰੇ ਗੁਜਰਾਤ ਲਈ ਕੰਮ ਕਰਨਾ ਚਾਹੁੰਦੇ ਹਨ।ਦੱਸਣਯੋਗ ਹੈ ਕਿ ਅਗਲੇ ਸਾਲ ਗੁਜਰਾਤ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।ਆਮ ਆਦਮੀ ਪਾਰਟੀ ਨੇ ਸਾਰੀਆਂ 182 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ ਹੈ।