international happy woman’s day: ”ਜੁੱਗ ਬਦਲਿਆ ਬਦਲੀ ਸੋਚ ਦੇਸ਼ ਆਜ਼ਾਦ ਦੀ, ਹੁਣ ਮੁਹਤਾਜ਼ ਨਾ ਰਹੀ ਇਸ ਸਮਾਜ” ਇਹ ਸਤਰਾਂ ਲੜਕੀਆਂ ਪ੍ਰਤੀ ਦੇਸ਼ ਦੀ ਬਦਲੀ ਸੋਚ ਵੱਲ ਇਸ਼ਾਰਾ ਕਰਦੀਆਂ ਹਨ।ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਪੁਰਾਣੇ ਜ਼ਮਾਨੇ ‘ਚ ਲੜਕੀਆਂ, ਔਰਤਾਂ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਸੀ।ਹੌਲੀ-ਹੌਲੀ ਜਿਵੇਂ-ਕਿਵੇਂ ਲੜਕੀਆਂ ਨੂੰ ਪੜ੍ਹਾਇਆ ਜਾਣ ਲੱਗਾ।ਲੜਕੀਆਂ ਆਪਣੇ ਪੈਰਾਂ ਸਿਰ ਖੜ੍ਹਣ ਲੱਗੀਆਂ ਭਾਵ ਪੜ੍ਹ-ਲਿਖ ਕੇ ਕੁਝ ਗੁਜ਼ਰਨ ਲੱਗੀਆਂ।ਇਸੇ ਨਾਲ ਸਮਾਜ ਦੀ ਸੋਚ ‘ਚ ਕੁਝ ਬਦਲਾ ਆਇਆ।ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਦਾ ਦਰਜਾ ਦਿੱਤਾ ਜਾਣ ਲੱਗਾ।
ਹੁਣ ਤਾਂ ਸਾਡੇ ਸਮਾਜ ਦੀ ਸੋਚ ਇਸ ਕਦਰ ਬਦਲ ਚੁੱਕੀ ਹੈ ਅੱਜਕੱਲ੍ਹ ਲੋਕ ਮੁੰਡਿਆਂ ਦੀ ਲੋਹੜੀਆਂ ਦੇ ਨਾਲ-ਨਾਲ ਕੁੜੀਆਂ ਦੀ ਵੀ ਲੋਹੜੀ ਮਨਾਉਣ ਲੱਗੇ।ਇਸ ਤਰ੍ਹਾਂ ਲੜਕੀਆਂ ਵੀ ਅੱਗੇ ਵੱਧ ਚੜ ਕੇ ਦੇਸ਼ ਦੀ ਤਰੱਕੀ, ਮਾਤਾ-ਪਿਤਾ ਦੇ ਨਾਮ ਰੌਸ਼ਨ ਕਰਨ ਲੱਗੀਆਂ।ਜਿਸ ਕਰਕੇ ਅੱਜ ਸਾਡੇ ਵੱਲੋਂ ਸਮਾਜ ਲੜਕੀਆਂ, ਔਰਤਾਂ ਨੂੰ ਪੂਰਾ ਆਦਰ-ਸਤਿਕਾਰ ਦਿੱਤਾ ਜਾਂਦਾ ਹੈ।ਇਸੇ ਤਰ੍ਹਾਂ ਦੀ ਇੱਕ ਉਦਾਹਰਨ ਪੇਸ਼ ਕਰਦੀਆਂ ਹਨ, ਪੰਜਾਬ ਦੇ ਇੱਕ ਸੁਨਾਮ ਨਾਮ ਦੇ ਪਿੰਡ ਦੀਆਂ।ਜਿਨ੍ਹਾਂ ਦੀ ਕਹਾਣੀ ਕੁਝ ਅਜਿਹੀ ਹੈ ਕਿ ਉਹ ਆਪਣੇ ਪਿਤਾ ਜੀ ਅਤੇ ਭਰਾ ਨਾਲ ਚਾਹ ਦੀ ਦੁਕਾਨ ‘ਤੇ ਮੋਢੇ ਦੇ ਨਾਲ ਮੋਢਾ ਜੋੜ ਕੇ ਕੰਮ ਕਰਦੀਆਂ ਹਨ।
ਜਿਨਾਂ੍ਹ ਦਾ ਕਹਿਣਾ ਹੈ ਕਿ ਕੰਮ ਕੋਈ ਵੀ ਵੱਡਾ ਜਾਂ ਛੋਟਾ ਨਹੀਂ ਹੁੰਦਾ, ਬਸ ਮਿਹਨਤ ਨੂੰ ਫਲ ਲੱਗਦਾ ਹੈ।ਰੇਨੂ, ਆਸ਼ਾ ਅਤੇ ਪਿਤਾ ਰਾਮ ਲਾਲ ਜੀ ਦੀ ਕਹਾਣੀ ਹੈ ਇਸ ਕਹਾਣੀ ‘ਚ ਇਨ੍ਹਾਂ ਲੜਕੀਆਂ ਦੇ ਹੌਸਲੇ ਬੁਲੰਦ ਹਨ।ਪਿਤਾ ਰਾਮ ਲਾਲ ਜੀ ਡੇਲੀ ਪੋਸਟ ਦੀ ਪੱਤਰਕਾਰ ਮਨਦੀਪ ਕੌਰ ਸੰਧੂ ਨੇ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪਿਛਲੇ 40 ਸਾਲਾਂ ਤੋਂ ਚਾਹ ਦਾ ਕੰਮ ਕਰ ਰਹੇ ਹਾਂ।ਉਨ੍ਹਾਂ ਨੇ ਕਿਹਾ ਸਾਨੂੰ ਆਪਣੇ ਪਾਪਾ ਨਾਲ ਕੰਮ ਕਰਦਿਆਂ ਕਿਸੇ ਤਰ੍ਹਾਂ ਦੀ ਕੋਈ ਸੰਗ-ਸ਼ਰਮ ਮਹਿਸੂਸ ਨਹੀਂ ਹੁੰਦੀ।ਉਨਾਂ੍ਹ ਦੱਸਿਆ ਕਿ ਬਚਪਨ ਤੋਂ ਹੀ ਪਾਪਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।ਵੱਡੀ ਭੈਣ ਆਸ਼ਾ ਦਾ ਕਹਿਣਾ ਹੈ ਕਿ ਘਰ ‘ਚ ਵੱਡੀ ਹੋਣ ਦੇ ਨਾਤੇ ਜ਼ਿੰਮੇਵਾਰੀਆਂ ਵੱਧ ਸਨ ਇਸ ਲਈ 10ਵੀਂ ਜਮਾਤ ਤੱਕ ਪੜਾਈ ਦਾ ਸਫਰ ਪੂਰਾ ਹੋਣ ਤੋਂ ਬਾਅਦ, ਛੋਟੇ ਭੈਣ ਭਰਾਵਾਂ ਵੱਲ ਧਿਆਨ ਦਿੱਤਾ ਅਤੇ ਪਿਤਾ ਜੀ ਦੇ ਅੱਖ ਦੀ ਰੌਸ਼ਨੀ ਚਲੇ ਜਾਣ ਕਾਰਨ ਉਨ੍ਹਾਂ ਨਾਲ ਕੰਮ ‘ਚ ਹੱਥ ਵਟਾਉਣਾ ਹੀ ਉਨਾਂ੍ਹ ਦਾ ਰੋਜ਼ਮਰਾ ਦੀ ਜ਼ਿੰਦਗੀ ਸੀ।