International Nurses Day PM Modi said : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕੋਵਿਡ -19 ਵਿਰੁੱਧ ਚੱਲ ਰਹੀ ਲੜਾਈ ਵਿੱਚ ਫਰੰਟ ਮੋਰਚੇ ਤੈਨਾਤ ਨਰਸਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੰਦਰੁਸਤ ਭਾਰਤ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਉੱਤਮ ਹੈ। ਅੰਤਰਰਾਸ਼ਟਰੀ ਨਰਸ ਦਿਵਸ ਦੇ ਮੌਕੇ ‘ਤੇ PM ਮੋਦੀ ਨੇ ਟਵੀਟ ਕਰ ਕਿਹਾ, “ਅੰਤਰਰਾਸ਼ਟਰੀ ਨਰਸ ਦਿਵਸ ਕੋਵਿਡ -19 ਵਿਰੁੱਧ ਮੋਰਚੇ ‘ਤੇ ਤਾਇਨਾਤ ਸਖਤ ਮਿਹਨਤੀ ਦੇਸ਼ ਦੀਆ ਨਰਸਾਂ ਦਾ ਧੰਨਵਾਦ ਕਰਨ ਦਾ ਦਿਨ ਹੈ। ਸਿਹਤਮੰਦ ਭਾਰਤ ਪ੍ਰਤੀ ਉਨ੍ਹਾਂ ਦਾ ਫਰਜ਼, ਜਨੂੰਨ ਅਤੇ ਵਚਨਬੱਧਤਾ ਉੱਤਮ ਹੈ।”
ਅੰਤਰਰਾਸ਼ਟਰੀ ਨਰਸ ਦਿਵਸ ਹਰ ਸਾਲ 12 ਮਈ ਨੂੰ ਮਨਾਇਆ ਜਾਂਦਾ ਹੈ। ਇਹ ਫ਼ਲੋਰੈਂਸ ਨਾਈਟਿੰਗੇਲ ਦੇ ਜਨਮਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ। ਫ਼ਲੋਰੈਂਸ ਨਾਈਟਿੰਗੇਲ ਦੁਨੀਆ ਦੀ ਪਹਿਲੀ ਨਰਸ ਸੀ। ਉਸ ਨੇ ਕ੍ਰੀਮੀਅਨ ਯੁੱਧ ਦੌਰਾਨ ਲਾਲਟੈਨ ਲਿਜਾ ਰਹੇ ਜ਼ਖਮੀ ਬ੍ਰਿਟਿਸ਼ ਫੌਜੀਆਂ ਦੀ ਦੇਖਭਾਲ ਕੀਤੀ। ਇਹੀ ਕਾਰਨ ਹੈ ਕਿ ਉਸ ਨੂੰ ‘ਲੇਡੀ ਵਿਦ ਦ ਲੈਂਪ’ ਵੀ ਕਿਹਾ ਜਾਂਦਾ ਹੈ। ਇਸ ਸਾਲ ਦਾ ਥੀਮ ‘ਏ ਵੌਇਸ ਟੂ ਲੀਡ – ਫਿਉਚਰ ਹੈਲਥਕੇਅਰ ਲਈ ਇੱਕ ਵਿਜ਼ਨ’ ‘ਤੇ ਅਧਾਰਤ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਹਵਾਵਾਂ ਤੇ ਬਾਰਿਸ਼ ਦੀ ਸੰਭਾਵਨਾ, ਮਾਹਿਰਾਂ ਨੇ ਕਿਸਾਨਾਂ ‘ਤੇ ਕੋਰੋਨਾ ਦੇ ਮਰੀਜ਼ਾਂ ਲਈ ਵੀ ਦੱਸਿਆ ਫਾਇਦੇਮੰਦ
ਫਲੋਰੈਂਸ ਨਾਈਟਿੰਗੇਲ ਦਾ ਜਨਮ 12 ਮਈ 1820 ਨੂੰ ਹੋਇਆ ਸੀ। 1965 ਵਿੱਚ ਇਹ ਦਿਨ ਪਹਿਲੀ ਵਾਰ ਇੱਕ ਜਸ਼ਨ ਦੇ ਤੌਰ ਤੇ ਮਨਾਇਆ ਗਿਆ ਸੀ। ਇਸ ਦਿਨ, ਸ਼ਾਨਦਾਰ ਕੰਮ ਕਰਨ ਵਾਲੀਆਂ ਨਰਸਾਂ ਨੂੰ ਇਨਾਮ ਦਿੱਤਾ ਜਾਂਦਾ ਹੈ।