international shooter poonam pandit: ਕਿਸਾਨ ਅੰਦੋਲਨ ਅੱਜ 26ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।ਪਿਛਲੇ 26 ਦਿਨਾਂ ਤੋਂ ਬੁਲੰਦਸ਼ਹਿਰ ਦੀ ਰਹਿਣ ਵਾਲੀ ਕਿਸਾਨ ਦੀ ਇੱਕ ਬੇਟੀ ਪੂਨਮ ਪੰਡਿਤ ਲਗਾਤਾਰ ਗਾਜ਼ੀਪੁਰ ਬਾਰਡਰ ਪਹੁੰਚਕੇ ਕਿਸਾਨਾਂ ਦੇ ਸਮਰਥਨ ‘ਚ ਸ਼ਾਮਲ ਹੋ ਰਹੀ ਹੈ।ਉਹ ਅੰਤਰਰਾਸ਼ਟਰੀ ਸ਼ੂਟਰ ਹੈ ਅਤੇ ਨੇਪਾਲ ‘ਚ ਹੋਏ ਮੁਕਾਬਲੇ ‘ਚ ਗੋਲਡ ਮੈਡਲ ਜਿੱਤ ਚੁੱਕੀ ਹੈ।ਪੂਨਮ ਦਾ ਕਹਿਣਾ ਹੈ ਕਿ ਕਿਸਾਨਾਂ ਲਈ ਲਿਆਂਦੇ ਗਏ ਤਿੰਨਾਂ ਕਾਨੂੰਨ ਕਾਲੇ ਧੱਬੇ ਤੋਂ ਘੱਟ ਨਹੀਂ ਹੈ ਅਤੇ ਹੁਣ ਤੱਕ ਇਨਾਂ ਤਿੰਨਾਂ ਕਾਨੂੰਨਾਂ ਨੂੰ ਰੱਦ ਕਰ ਦਿੱੱਤਾ ਜਾਂਦਾ ਇਸ ਕਿਸਾਨ ਅੰਦੋਲਨ ਨੂੰ ਕੋਈ ਵੀ ਬੰਦ ਨਹੀਂ ਕਰਾ ਸਕਦਾ ਅਤੇ ਉਹ ਵੀ ਲਗਾਤਾਰ ਇਸ ਅੰਦੋਲਨ ਦਾ ਹਿੱਸਾ ਬਣੀ ਰਹੇਗੀ।ਪੂਨਮ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਕਿਸਾਨ ਸਨ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ।ਪਿਤਾ ਦੇ ਬਾਅਦ ਮਾਂ ਨੇ ਸਭ ਕੁਝ ਸੰਭਾਲਿਆ ਹੈ।ਪੂਨਮ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੀ ਹੈ।ਪੂਨਮ ਦੇ ਤਾਇਆ ਜੀ ਵੀ ਕਿਸਾਨ ਹਨ।
ਪੂਨਮ ਦਾ ਕਹਿਣਾ ਹੈ ਕਿ ਕਿਸਾਨ ਪਰਿਵਾਰ ਦੀ ਬੇਟੀ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਕਿ ਕਿਸਾਨਾਂ ਦੇ ਹੱਕ ਦੀ ਲੜਾਈ ‘ਚ ਸ਼ਾਮਲ ਰਹਾਂ ਅਤੇ ਉਨਾਂ੍ਹ ਦੀ ਆਵਾਜ਼ ਨੂੰ ਹੋਰ ਬੁਲੰਦ ਕਰ ਸਕਾਂ।ਮੈਂ ਰੋਜ਼ ਇਥੇ ਅੰਦੋਲਨ ‘ਚ ਸ਼ਾਮਲ ਹੁੰਦੀ ਹਾਂ।ਕਦੇ ਸਵੇਰੇ 10 ਵਜੇ ਆਉਂਦੀ ਹਾਂ ਤਾਂ ਕਦੇ 12 ਵਜੇ ਆਉਂਦੀ ਹਾਂ।ਸ਼ਾਮ ਨੂੰ 6-7 ਵਜੇ ਤੱਕ ਇੱਥੇ ਰੁਕਦੀ ਹਾਂ।ਇਥੇ ਕਦੇ ਲੰਗਰ ‘ਚ ਸਹਿਯੋਗ ਦੇਣਾ ਹੋਵੇ ਜਾਂ ਕੋਈ ਹੋਰ ਸੇਵਾ ਉਸ ਤਰੀਕੇ ਨਾਲ ਮੈਂ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੀ ਹਾਂ।ਪੂਨਮ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਬਿੱਲ ‘ਚ ਸਰਕਾਰ ਸੋਧ ਕਰਨ ਲਈ ਤਿਆਰ ਹੈ ਤਾਂ ਮਤਲਬ ਸਾਫ ਹੈ ਕਿ ਇਹ ਕਾਨੂੰਨ ਗਲਤ ਹੈ ਅਤੇ ਸਰਕਾਰ ਦੀ ਇਸ ਗਲਤੀ ਨੂੰ ਅਸੀਂ ਕਿਸਾਨ ਆਪਣੇ ਮੱਥੇ ‘ਤੇ ਕਿਉਂ ਥੋਪੀਏ।ਇਹੀ ਕਾਰਨ ਹੈ ਕਿ ਅਸੀਂ ਲੋਕ ਇਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਾਂ।ਅਸੀਂ ਇਨਾਂ ਕਾਲੇ ਕਾਨੂੰਨਾਂ ਦੇ ਖਤਮ ਹੋਣ ਤੱਕ ਇਹ ਅੰਦੋਲਨ ਜਾਰੀ ਰੱਖਾਂਗੇ।
ਇਸ ਸਰਦਾਰ ਨੇ ਉਦੇੜ ਦਿੱਤੀ ਮੋਦੀ ਸਰਕਾਰ, ਸੁਣੋ ਦੱਸ ਦਿੱਤੀਆਂ ਸਾਰੀਆਂ ਅੰਦਰਲੀਆਂ ਗੱਲਾਂ !…