International Tiger Day 2020: ਅੱਜ ਗਲੋਬਲ ਟਾਈਗਰ ਡੇਅ ਹੈ। ਇਸ ਸਮੇਂ ਪੂਰੀ ਦੁਨੀਆ ਵਿੱਚ ਲਗਭਗ 4,200 ਟਾਈਗਰ ਬਾਕੀ ਹਨ। ਇੱਥੇ ਸਿਰਫ 13 ਦੇਸ਼ ਅਜਿਹੇ ਹਨ ਜਿੱਥੇ ਟਾਈਗਰ ਪਾਏ ਜਾਂਦੇ ਹਨ। ਇਨ੍ਹਾਂ ਵਿਚੋਂ 70% ਟਾਈਗਰ ਭਾਰਤ ਵਿੱਚ ਹਨ। ਮੰਗਲਵਾਰ ਨੂੰ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ 2018 ਦੀ ‘ਟਾਈਗਰ ਗਣਨਾ’ ਦੀ ਵਿਸਥਾਰਤ ਰਿਪੋਰਟ ਜਾਰੀ ਕੀਤੀ। ਇਹ ਜਨਗਣਨਾ ਹਰ ਚਾਰ ਸਾਲਾਂ ਵਿੱਚ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 1973 ਵਿੱਚ ਸਾਡੇ ਦੇਸ਼ ਵਿੱਚ ਸਿਰਫ 9 ਟਾਈਗਰ ਰਿਜ਼ਰਵ ਸਨ। ਹੁਣ ਉਨ੍ਹਾਂ ਦੀ ਗਿਣਤੀ 50 ਹੋ ਗਈ ਹੈ।
ਟਾਈਗਰਾਂ ਦੀ ਘੱਟਦੀ ਅਬਾਦੀ ‘ਤੇ ਸਾਲ 2010 ਵਿੱਚ ਰੂਸ ਦੇ ਪੀਟਰਸਬਰਗ ਵਿੱਚ ਗਲੋਬਲ ਟਾਈਗਰ ਸੰਮੇਲਨ ਹੋਇਆ ਸੀ, ਜਿਸ ਵਿੱਚ ਸਾਲ 2022 ਵਿੱਚ ਟਾਈਗਰਾਂ ਦੀ ਆਬਾਦੀ ਦੁੱਗਣਾ ਕਰਨ ਦਾ ਟੀਚਾ ਰੱਖਿਆ ਗਿਆ ਸੀ। ਇਸ ਸੰਮੇਲਨ ਵਿੱਚ ਸਾਰੇ 13 ਟਾਈਗਰ ਰੇਂਜ ਨੇਸ਼ਨਸ ਨੇ ਹਿੱਸਾ ਲਿਆ ਸੀ। ਇਸ ਵਿੱਚ ਭਾਰਤ ਤੋਂ ਇਲਾਵਾ ਬੰਗਲਾਦੇਸ਼, ਭੂਟਾਨ, ਕੰਬੋਡੀਆ, ਚੀਨ, ਇੰਡੋਨੇਸ਼ੀਆ, ਲਾਓ ਪੀਡੀਆਰ, ਮਲੇਸ਼ੀਆ, ਮਿਆਂਮਾਰ, ਨੇਪਾਲ, ਰੂਸ, ਥਾਈਲੈਂਡ ਅਤੇ ਵੀਅਤਨਾਮ ਸ਼ਾਮਿਲ ਸਨ। ਸਾਲ 2010 ਵਿੱਚ ਨਿਰਧਾਰਤ ਟੀਚੇ ਵੱਲ ਭਾਰਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ । ਅੱਠ ਸਾਲਾਂ ਵਿੱਚ ਇੱਥੇ ਟਾਈਗਰਾਂ ਦੀ ਆਬਾਦੀ ਵਿੱਚ 74% ਦਾ ਵਾਧਾ ਹੋਇਆ। ਜਿਸ ਤੇਜ਼ੀ ਨਾਲ ਦੇਸ਼ ਵਿੱਚ ਟਾਈਗਰਾਂ ਦੀ ਵੱਧ ਰਹੀ ਹੈ, ਉਸ ਨਾਲ ਉਮੀਦ ਹੈ ਕਿ 2022 ਦੇ ਟੀਚੇ ਨੂੰ ਭਾਰਤ ਹਾਸਿਲ ਕਰ ਲਵੇਗਾ।
ਦਰਅਸਲ, 2010 ਤੋਂ 2018 ਦੇ ਵਿਚਕਾਰ ਭਾਰਤ ਵਿੱਚ ਟਾਈਗਰਾਂ ਦੀ ਆਬਾਦੀ ਵਿੱਚ 74% ਦਾ ਵਾਧਾ ਹੋਇਆ ਹੈ । 2022 ਤੱਕ ਟਾਈਗਰਾਂ ਦੀ ਆਬਾਦੀ ਦੁੱਗਣੀ ਕਰਨ ਲਈ ਕਿਸੇ ਵੀ ਦੇਸ਼ ਦੀ ਟਾਈਗਰ ਦੀ ਆਬਾਦੀ ਦਾ ਵਾਧਾ ਹਰ ਸਾਲ 9% ਤੋਂ ਥੋੜ੍ਹਾ ਘੱਟ ਹੋਣਾ ਚਾਹੀਦਾ ਹੈ। ਭਾਰਤ ਦੀ ਵਿਕਾਸ ਦਰ 9% ਤੋਂ ਉੱਪਰ ਹੈ। ਇਸ ਵਿਕਾਸ ਦਰ ਨਾਲ 2022 ਤੱਕ ਭਾਰਤ ਵਿੱਚ ਟਾਈਗਰਾਂ ਦੀ ਆਬਾਦੀ ਆਸਾਨੀ ਨਾਲ ਦੁੱਗਣੀ ਹੋ ਜਾਵੇਗੀ।
ਦੱਸ ਦੇਈਏ ਕਿ ਦੇਸ਼ ਦੇ 20 ਰਾਜਾਂ ਵਿੱਚ ਕੁੱਲ 2,967 ਟਾਈਗਰ ਹਨ। ਇਨ੍ਹਾਂ ਵਿੱਚੋਂ 1,492 ਟਾਈਗਰ ਮੱਧ ਪ੍ਰਦੇਸ਼, ਕਰਨਾਟਕ ਅਤੇ ਉਤਰਾਖੰਡ ਵਿੱਚ ਹਨ । ਯਾਨੀ ਕਿ ਸਿਰਫ ਤਿੰਨ ਰਾਜਾਂ ਵਿੱਚ ਹੀ ਦੇਸ਼ ਵਿੱਚ 50% ਤੋਂ ਵੀ ਜ਼ਿਆਦਾ ਟਾਈਗਰ ਰਹਿੰਦੇ ਹਨ।. ਜੇ ਅਸੀਂ ਵਿਸ਼ਵ ਪੱਧਰ ਦੀ ਗੱਲ ਕਰੀਏ ਤਾਂ ਟਾਈਗਰ ਦੀ ਕੁੱਲ ਆਬਾਦੀ ਦਾ 35% ਇਨ੍ਹਾਂ ਤਿੰਨ ਰਾਜਾਂ ਵਿੱਚ ਰਹਿੰਦਾ ਹੈ। ਭਾਰਤ ਵਿੱਚ 6 ਸਾਲਾਂ ਵਿੱਚ 560 ਟਾਈਗਰਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ 152 ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ । ਮਾਰੇ ਗਏ 408 ਟਾਈਗਰਾਂ ਵਿੱਚੋਂ 55% ਅਜਿਹੇ ਸਨ ਜਿਨ੍ਹਾਂ ਦੀ ਕੁਦਰਤੀ ਮੌਤ ਹੋਈ । 38% ਦਾ ਗੈਰ-ਕਾਨੂੰਨੀ ਸ਼ਿਕਾਰ ਹੋਇਆ ਤੇ 4% ਕਾਰ ਜਾਂ ਰੇਲ ਹਾਦਸੇ ਵਿੱਚ ਮਾਰੇ ਗਏ।