ਅੱਜ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਹੈ । ਇਸ ਮੌਕੇ ‘ਤੇ ਦੁਨੀਆ ਭਰ ਦੇ ਲੋਕ ਯੋਗ ਦਾ ਅਭਿਆਸ ਕਰ ਰਹੇ ਹਨ। ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੇ ਜਵਾਨ ਵੀ ਪਿੱਛੇ ਨਹੀਂ ਰਹੇ। ਸਿੱਕਮ ਵਿੱਚ ITBP ਦੇ ਜਵਾਨਾਂ ਨੇ 17000 ਫੁੱਟ ਦੀ ਉਚਾਈ ‘ਤੇ ਬਰਫ਼ ਵਿਚਾਲੇ ਯੋਗਾ ਕੀਤਾ । ਵੱਡੀ ਗਿਣਤੀ ਵਿੱਚ ਜਵਾਨਾਂ ਨੇ ਯੋਗ ਅਭਿਆਸ ਕਰਕੇ ਦਿਨ ਦੀ ਸ਼ੁਰੂਆਤ ਕੀਤੀ।
ITBP ਦੇ ਜਵਾਨਾਂ ਨੇ ਉਤਰਾਖੰਡ ਦੇ ਹਿਮਾਲਿਆ ਵਿੱਚ ਬਹੁਤ ਉੱਚਾਈ ‘ਤੇ ਯੋਗਾ ਕੀਤਾ । ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਦੇ ਹਿਮਵੀਰ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ 2022 ਦੇ ਮੌਕੇ ‘ਤੇ ਉੱਤਰਾਖੰਡ ਵਿੱਚ 14,500 ਫੁੱਟ ਦੀ ਉਚਾਈ ‘ਤੇ ਯੋਗ ਦਾ ਅਭਿਆਸ ਕੀਤਾ । ਕੁਝ ਦਿਨ ਪਹਿਲਾਂ ITBP ਦੇ ਜਵਾਨਾਂ ਨੇ 22,850 ਫੁੱਟ ਦੀ ਉਚਾਈ ‘ਤੇ ਉੱਤਰਾਖੰਡ ਹਿਮਾਲਿਆ ਵਿੱਚ ਬਰਫ਼ ਦੇ ਵਿਚਕਾਰ ਯੋਗਾ ਕੀਤਾ ਸੀ । ITBP ਦੇ ਪਰਬਤਾਰੋਹੀ ਪਿਛਲੇ ਹਫਤੇ ਮਾਊਂਟ ਅਬੀ ਗਾਮਿਨ ਦੇ ਸਿਖਰ ‘ਤੇ ਸੀ, ਜਿੱਥੇ ਉਨ੍ਹਾਂ ਨੇ ਰਸਤੇ ‘ਚ ਬਰਫ ਨਾਲ ਢਕੇ ਪਹਾੜਾਂ ‘ਤੇ ਯੋਗਾ ਕੀਤਾ ਸੀ ।
ਇਹ ਵੀ ਪੜ੍ਹੋ: ਸ਼ੂਟਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਕੀਤੀ ਪ੍ਰੈੱਸ ਕਾਨਫਰੰਸ, ਕੀਤੇ ਕਈ ਅਹਿਮ ਖੁਲਾਸੇ
ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਹਿਮਵੀਰਾਂ ਨੇ ਉੱਤਰਾਖੰਡ ਵਿੱਚ 14,500 ਫੁੱਟ ਦੀ ਉਚਾਈ ‘ਤੇ ਯੋਗਾ ਕੀਤਾ । ਇਸ ਤੋਂ ਇਲਾਵਾ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਅਰੁਣਾਚਲ ਪ੍ਰਦੇਸ਼, ਸਿੱਕਮ ਸਮੇਤ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ITBP ਦੇ ਜਵਾਨਾਂ ਨੇ ਵੀ ਹਜ਼ਾਰਾਂ ਫੁੱਟ ਦੀ ਉਚਾਈ ‘ਤੇ ਯੋਗਾ ਕੀਤਾ। ਹਾਲ ਹੀ ਵਿੱਚ, ITBP ਦੇ ਜਵਾਨਾਂ ਨੇ ਉੱਤਰਾਖੰਡ ਹਿਮਾਲਿਆ ਵਿੱਚ 22,850 ਫੁੱਟ ਦੀ ਉਚਾਈ ‘ਤੇ ਬਰਫ਼ ਦੇ ਮੱਧ ਵਿੱਚ ਯੋਗਾ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: