interrupted oxygen supply today morning: ਕੋਰੋਨਾ ਸੰਕਟ ਵਿਚਾਲੇ ਆਕਸੀਜਨ ਕਈ ਮਰੀਜ਼ਾਂ ਦੇ ਲਈ ਬੇਹੱਦ ਅਹਿਮ ਸਾਬਤ ਹੋਈ ਹੈ ਅਤੇ ਸਪਲਾਈ ਨਾ ਹੋਣ ਨਾਲ ਕਈ ਮਰੀਜ਼ਾਂ ਦੀ ਜਾਨ ਤੱਕ ਚਲੀ ਗਈ।ਦਿੱਲੀ ਅਤੇ ਉੱਤਰ ਪ੍ਰਦੇਸ਼ ਹੀ ਨਹੀਂ ਸਗੋਂ ਕਈ ਹੋਰ ਥਾਵਾਂ ਸੂਬਿਆਂ ‘ਚ ਆਕਸੀਜਨ ਦੀ ਸਪਲਾਈ ਰੁਕਣ ਨਾਲ ਮਰੀਜ਼ਾਂ ਦੀ ਜਾਨ ਜਾ ਰਹੀ ਹੈ।ਗੋਆ ‘ਚ ਅੱਜ ਮੰਗਲਵਾਰ ਨੂੰ ਆਕਸੀਜਨ ਸਪਲਾਈ ਬੰਧ ਹੋਣ ਨਾਲ 4 ਘੰਟਿਆਂ ‘ਚ 26 ਮਰੀਜਾਂ ਦੀ ਮੌਤ ਹੋ ਗਈ।
ਗੋਆ ‘ਚ ਅੱਜ ਸਵੇਰੇ 2 ਵਜੇ ਤੋਂ 6 ਵਜੇ ਦੇ ਵਿਚਾਲੇ ਘੱਟ ਤੋਂ ਘੱਟ 26 ਮਰੀਜ਼ਾਂ ਦੀ ਜਾਨ ਇਸ ਲਈ ਚਲੀ ਗਈ ਕਿਉਂਕਿ ਆਕਸੀਜਨ ਦੀ ਸਪਲਾਈ ‘ਚ ਦੇਰੀ ਆ ਗਈ।ਮੰਗਲਵਾਰ ਨੂੰ ਸਵੇਰੇ ਮਹਿਜ 4 ਘੰਟਿਆਂ ਦੇ ਦੌਰਾਨ 26 ਮਰੀਜ਼ਾਂ ਦੀ ਮੌਤ ਹੋ ਗਈ।ਸੂਬੇ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਕਿਹਾ ਕਿ ਇਸ ਪੂਰੀ ਘਟਨਾ ਦੀ ਜਾਂਚ ਹੋਣੀ ਚਾਹੀਦੀ, ਹਾਈਕੋਰਟ ਵੀ ਇਸ ਸਬੰਧ ‘ਚ ਪੁੱਛਗਿੱਛ ਕਰ ਸਕਦਾ ਹੈ।
ਗੋਆ ‘ਚ ਕਰੀਬ 50 ਮੌਤਾਂ ਹੋ ਚੁੱਕੀਆਂ ਹਨ।ਗੋਆ ਮੈਡੀਕਲ ਕਾਲਜ ਹਸਪਤਾਲ ‘ਚ ਸਭ ਤੋਂ ਜਿਆਦਾ 20 ਤੋਂ 30 ਦੇ ਕਰੀਬ ਮੌਤਾਂ ਹੋਈਆਂ ਹਨ।ਦੂਜੇ ਪਾਸੇ 26 ਮੌਤਾਂ ਹੋਈਆਂ।ਸਿਹਤ ਮੰਤਰੀ ਦਾ ਕਹਿਣਾ ਹੈ ਕਿ ਆਕਸੀਜਨ ਸਪਲਾਈ ‘ਚ ਦੇਰੀ ਕਾਰਨ ਅਜਿਹਾ ਹੋ ਸਕਦਾ ਹੈ।ਘਟਨਾ ‘ਤੇ ਗੋਆ ਆਕਸੀਜਨ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਅਜੇ ਅਜਿਹਾ ਪ੍ਰਤੀਤ ਨਹੀਂ ਹੁੰਦਾ ਕਿ ਇਹ ਘਟਨਾ ਜੇਕਰ ਡਾਕਟਰਾਂ ਦੀ ਲਾਪਰਵਾਹੀ ਜਾਂ ਦੇਰੀ ਦੇ ਕਾਰਨ ਹੋਈ ਹੈ।ਜ਼ਿਲਾ ਪ੍ਰਸ਼ਾਸਨ ਨੇ ਕੱਲ ਰਾਤ 2 ਵਜੇ ਤੋਂ ਸਵੇਰੇ 6 ਵਜੇ ਦੇ ਵਿਚਾਲੇ ਗੋਆ ਮੈਡੀਕਲ ਕਾਲਜ ‘ਚ ਆਕਸੀਜਨ ਦੀ ਕਮੀ ਦੀ ਸੂਚਨਾ ਦਿੱਤੀ ਸੀ ਅਤੇ ਤੁਰੰਤ ਮੁਹੱਈਆ ਕਰਾਉਣ ਲਈ ਐੱਸਓਐੱਸ ਦੇ ਰਾਹੀਂ ਸੂਚਨਾ ਦਿੱਤੀ ਸੀ।
ਇਹ ਵੀ ਪੜੋ:ਸਬਜੀ ਮੰਡੀ ਵਾਲਿਆਂ ਨੇ ਧੋ ਕੇ ਰੱਖ ਦਿੱਤਾ ਪੁਲਿਸ ਪ੍ਰਸ਼ਾਸਨ, ਕਹਿੰਦੇ ਕੈਪਟਨ ਨਾਲੋਂ ਤਾਂ ਬਾਦਲ ਚੰਗਾ ਸੀ