Investigation into incident at Red Fort: ਕਿਸਾਨ ਆਗੂ ਦਿੱਲੀ ਪੁਲਿਸ ਦੀ ਜਾਂਚ ਵਿੱਚ ਸ਼ਾਮਿਲ ਹੋਣ ਲਈ ਸਹਿਮਤ ਹੋ ਗਏ ਹਨ । ਇਨ੍ਹਾਂ ਨੇਤਾਵਾਂ ਨੇ ਗੱਲਬਾਤ ਵਿੱਚ ਅਗਲੇ ਕੁਝ ਦਿਨਾਂ ਵਿੱਚ ਜਾਂਚ ਵਿੱਚ ਸ਼ਾਮਿਲ ਹੋਣ ਦੀ ਗੱਲ ਕਹੀ ਹੈ। ਇਨ੍ਹਾਂ ਵਿੱਚ ਰਾਕੇਸ਼ ਟਿਕੈਤ ਦੇ ਨਾਲ ਸਿੰਘੂ ਅਤੇ ਗਾਜੀਪੁਰ ਬਾਰਡਰ ਦੇ ਕੁਝ ਨੇਤਾ ਸ਼ਾਮਿਲ ਹਨ। ਦਿੱਲੀ ਪੁਲਿਸ ਹੁਣ ਤੱਕ 50 ਦੇ ਕਰੀਬ ਨੇਤਾਵਾਂ ਅਤੇ ਹੋਰਨਾਂ ਨੂੰ ਪੁੱਛਗਿੱਛ ਵਿੱਚ ਸ਼ਾਮਿਲ ਹੋਣ ਲਈ ਨੋਟਿਸ ਜਾਰੀ ਕਰ ਚੁੱਕੀ ਹੈ । ਕੁਝ ਨੇਤਾਵਾਂ ਨੂੰ ਦੂਜੀ ਵਾਰ ਨੋਟਿਸ ਵੀ ਦਿੱਤਾ ਗਿਆ ਹੈ ।
ਇਸ ਸਬੰਧੀ ਦਿੱਲੀ ਪੁਲਿਸ ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ ਪ੍ਰਵੀਰ ਰੰਜਨ ਨੇ ਦੱਸਿਆ ਕਿ ਦਿੱਲੀ ਪੁਲਿਸ ਨਾਲ ਗੱਲਬਾਤ ਵਿੱਚ ਕੁਝ ਨੇਤਾ ਜਾਂਚ ਵਿੱਚ ਸ਼ਾਮਿਲ ਹੋਣ ਲਈ ਸਹਿਮਤ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਸਿੰਘੁ ਬਾਰਡਰ ਦੇ ਸਤਨਾਮ ਸਿੰਘ ਪੰਨੂ ਅਤੇ ਸਰਵਣ ਸਿੰਘ ਪੰਧੇਰ ਅਤੇ ਗਾਜੀਪੁਰ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਰਾਕੇਸ਼ ਟਿਕੈਤ ਅਤੇ ਉੱਥੇ ਦੇ ਕੁਝ ਹੋਰ ਆਗੂ ਇਸ ਜਾਂਚ ਵਿੱਚ ਸ਼ਾਮਿਲ ਹੋਣ ਲਈ ਸਹਿਮਤ ਹੋ ਗਏ ਹਨ । ਸ਼ਨੀਵਾਰ ਨੂੰ ਦੇਸ਼ ਭਰ ਵਿੱਚ ਚੱਕਾ ਜਾਮ ਦੇ ਸੱਦੇ ਕਾਰਨ ਇਹ ਨੇਤਾ ਜਾਂਚ ਵਿੱਚ ਸ਼ਾਮਿਲ ਨਹੀਂ ਹੋ ਰਹੇ ਸਨ। ਦਿੱਲੀ ਪੁਲਿਸ ਹੁਣ ਤਕ 50 ਤੋਂ ਵੱਧ ਨੇਤਾਵਾਂ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਲਈ ਨੋਟਿਸ ਜਾਰੀ ਕਰ ਚੁੱਕੀ ਹੈ।
ਇਸ ਤੋਂ ਅੱਗੇ ਪੁਲਿਸ ਨੇ ਦੱਸਿਆ ਕਿ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਵਿੱਚ ਜੇ ਸਾਜਿਸ਼ ਦੀ ਗੱਲ ਸਾਮਣੇ ਆਉਂਦੀ ਹੈ ਤਾ ਐਫਆਈਆਰ ਵਿੱਚ ਦੇਸ਼ਦ੍ਰੋਹ ਦੀ ਧਾਰਾ ਜੋੜੀ ਜਾਵੇਗੀ । ਹੁਣ ਤੱਕ ਦਿੱਲੀ ਪੁਲਿਸ ਨੇ ਹਿੰਸਾ ਸਬੰਧੀ ਕਿਸੇ ਐਫਆਈਆਰ ਵਿੱਚ ਦੇਸ਼ ਧ੍ਰੋਹ ਦੀ ਧਾਰਾ ਸ਼ਾਮਿਲ ਨਹੀਂ ਕੀਤੀ ਹੈ । ਡੰਪ ਡਾਟਾ ਤੋਂ ਪਤਾ ਚੱਲਦਾ ਹੈ ਕਿ ਹਿੰਸਾ ਦੇ ਸਮੇਂ ਲਾਲ ਕਿਲ੍ਹੇ ਤੇ ਲਗਭਗ ਦੱਸ ਹਜ਼ਾਰ ਲੋਕ ਸਨ । ਉਹ ਵੱਖ-ਵੱਖ ਬਾਰਡਰਾਂ ਤੋਂ ਆਏ ਸਨ।
ਦੱਸ ਦੇਈਏ ਕਿ ਪਿਛਲੇ ਦਿਨੀ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਐਸ ਆਈ ਟੀ (SIT) ਦੀ ਜਾਂਚ ਨੇ ਖ਼ੁਲਾਸਾ ਕੀਤਾ ਸੀ ਕਿ 26 ਜਨਵਰੀ ਨੂੰ ਦਿੱਲੀ ਅਤੇ ਲਾਲ ਕਿਲ੍ਹੇ ਵਿੱਚ ਜੋ ਕੁਝ ਵੀ ਹੋਇਆ ਉਸਦੀ ਸਾਜਿਸ਼ ਪਹਿਲਾਂ ਤੋਂ ਹੀ ਰਚੀ ਜਾ ਚੁੱਕੀ ਸੀ । ਜਿਸ ਵਿੱਚ ਦੱਸਿਆ ਗਿਆ ਸੀ ਕਿ ਹਿੰਸਾ ਕਰਨ ਲਈ ਕਿਸੇ ਖ਼ਾਸ ਗਰੁੱਪ ਨੂੰ ਲਾਲ ਕਿਲ੍ਹੇ ਅਤੇ ਆਈਟੀਓ ‘ਤੇ ਇਕੱਠੇ ਹੋਣ ਦੀ ਹਿਦਾਇਤ ਦਿੱਤੀ ਗਈ ਸੀ। ਜਿਨ੍ਹਾਂ ਦਾ ਮਕਸਦ ਉੱਥੇ ਰਹਿ ਕੇ ਹਿੰਸਾ ਦੀ ਸ਼ੁਰੂਆਤ ਕਰਨਾ ਅਤੇ ਅੰਦੋਲਨਕਾਰੀਆਂ ਨੂੰ ਭੀੜ ਦਾ ਹਿੱਸਾ ਬਣਾਕੇ ਉਨ੍ਹਾਂ ਨੂੰ ਵੀ ਹਿੰਸਾ ‘ਚ ਸ਼ਾਮਿਲ ਕਰਨਾ ਸੀ।
ਇਹ ਵੀ ਦੇਖੋ: ਕਿਸਾਨ ਅੰਦੋਲਨ ਚ 17 ਵਾਰ ਜੇਲ੍ਹ ਜਾਣ ਵਾਲੇ ‘ਤਾਊ’ ਦੀ ਸੁਣੋ ਦਹਾੜ, ਸੁਣ ਕੇ ਸਰਕਾਰ ਨਰਾਜ਼ ਹੋ ਸਕਦੀ ਏ