isc icse board changed exam pattern: ਕਾਉਂਸਿਲ ਆਫ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਨੇ ਸਾਲ 2021 ਤੋਂ ਇੰਡੀਅਨ ਸਕੂਲ ਸਰਟੀਫਿਕੇਟ ਦੇ ਪਰੀਖਿਆ ਪੈਟਰਨ ‘ਚ ਵੱਡਾ ਬਦਲਾਅ ਕੀਤਾ ਹੈ।ਆਈਐੱਸਸੀ ਬੋਰਡ ‘ਚ ਹੁਣ ਵਿਦਿਆਰਥੀਆਂ ਨੂੰ ਇੰਗਲਿਸ਼ ਲੈਂਗੁਇਜ਼, ਗਣਿਤ ਅਤੇ ਹਿੰਦੀ ਸਮੇਤ 12 ਵਿਸ਼ਿਆਂ ‘ਚ ਪ੍ਰਾਜੈਕਟ ਵਰਕ ਦਾ ਸਿਸਟਮ ਲਾਗੂ ਕਰ ਦਿੱਤਾ ਗਿਆ ਹੈ।ਇਸ ਅਨੁਸਾਰ 100 ਨੰਬਰ ਦੇ ਪੇਪਰ ਨੂੰ ਦੋ ਹਿੱਸਿਆਂ ‘ਚ ਵੰਡ ਦਿੱਤਾ ਜਾਵੇਗਾ।
ਇਸ ‘ਚ ਇੱਕ ਪਾਰਟ ਲਿਖਿਤ ਪਰੀਖਿਆ ਹੋਵੇਗਾ ਅਤੇ ਦੂਜਾ ਪਾਰਟ ਪ੍ਰਾਜੈਕਟ ਵਰਕ ਦਾ।ਨਵੇਂ ਨਿਯਮਾਂ ਤਹਿਤ 100 ਨੰਬਰ ਦੇ ਪੇਪਰ ਨੂੰ 80 ਅਤੇ 20 ਨੰਬਰਾਂ ‘ਚ ਵੰਡ ਦਿੱਤਾ ਗਿਆ ਹੈ।ਮੰਗਲਵਾਰ ਨੂੰ ਜਾਰੀ ਆਦੇਸ਼ ਮੁਤਾਬਕ ਪੇਪਰ ‘ਚ 80 ਨੰਬਰ ਦੀ ਲਿਖਤ ਪਰੀਖਿਆ ਹੋਵੇਗੀ ਅਤੇ 20 ਨੰਬਰ ਪ੍ਰਾਜੈਕਟ ਦੇ ਆਧਾਰ ‘ਤੇ ਦਿੱਤੇ ਜਾਣਗੇ।ਦ ਲਖਨਊ ਪਬਲਿਕ ਕਾਲਜਿਏਟ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਇਸ ਤੋਂ ਪਹਿਲ 18 ਵਿਸ਼ਿਆਂ ‘ਚ ਇਹ ਨਿਯਮ ਲਾਗੂ ਹੋ ਚੁੱਕਾ ਹੈ।ਉਨਾਂ੍ਹ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਪ੍ਰਾਜੈਕਟ ਦਾ ਮੁਲਾਂਕਣ ਸਕੂਲ ਸਮੇਤ ਬਾਹਰੀ ਪਰੀਖਅਕ ਵੀ ਕਰਨਗੇ।ਇੰਗਲਿਸ਼,
ਲਿਟ੍ਰੇਚਰ ਇੰਨ ਇੰਗਲਿਸ਼, ਇੰਡੀਅਨ ਲੈਂਗੁਇਜ਼, ਮਾਡਰਨ ਫਾਰਮਨ ਲੈਂਗੁਇਜ਼, ਕਲਾਸੀਕਲ ਲੈਂਗੁਇਜ਼, ਇਲੈਕਟਿਵ ਇੰਗਲਿਸ਼, ਗਣਿਤ, ਜਿਓਮੈਟ੍ਰਿਕਲ ਐਂਡ ਬਿਲਡਿੰਗ ਡ੍ਰਾਇੰਗ, ਹਿੰਦੀ।ਨਵੇਂ ਪਰੀਖਿਆ ਪੈਟਰਨ ਨੂੰ ਲੈ ਕੇ ਅਜੇ ਤੱਕ ਆਈਐੱਸਸੀ ਬੋਰਡ ਵਲੋਂ ਸੈਂਪਲ ਪੇਪਰ ਜਾਰੀ ਨਹੀਂ ਹੋੋਇਆ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਪਰੀਖਿਆ ‘ਚ ਪੁੱਛੇ ਜਾਣ ਵਾਲੇ ਪ੍ਰਸ਼ਨ ਨੂੰ ਲੈ ਕੇ ਪ੍ਰੇਸ਼ਾਨੀ ਹੋ ਰਹੀ ਹੈ।ਇਸ ਲਈ ਵਿਦਿਆਰਥੀਆਂ ਨੂੰ ਕੁਝ ਦਿਨਾਂ ਦੀ ਉਡੀਕ ਕਰਨੀ ਪਵੇਗੀ।ਹਾਲਾਂਕਿ, ਨਵੇਂ ਪਰੀਖਿਆ ਪੈਟਰਨ ਜਾਰੀ ਹੋਣ ਨਾਲ ਵਿਦਿਆਰਥੀਆਂ ਦੀ ਤਿਆਰੀ ‘ਤੇ ਅਸਰ ਪੈ ਰਿਹਾ ਹੈ।