IsIs Terrorist Abu Yusuf: ਲਖਨਊ: ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਐਨਕਾਊਂਟਰ ਦੇ ਬਾਅਦ ਗ੍ਰਿਫਤਾਰ ਕੀਤੇ ਗਏ ਸ਼ੱਕੀ ISIS ਅੱਤਵਾਦੀ ਅਬੂ ਯੂਸਫ ਦੇ ਬਲਰਾਮਪੁਰ ਸਥਿਤ ਘਰ ਦੀ ਸ਼ਾਮ ਤਲਾਸ਼ੀ ਲਈ। ਪੁਲਿਸ ਦੇ ਅਨੁਸਾਰ ਇਸ ਦੌਰਾਨ ਉਨ੍ਹਾਂ ਨੇ ਦੋ ਮਨੁੱਖੀ ਬੰਬ ਜੈਕਟ, ਵਿਸਫੋਟਕ ਅਤੇ ਭੜਕਾਊ ਸਾਹਿਤ ਤੋਂ ਇਲਾਵਾ ਪਤਨੀ ਅਤੇ ਚਾਰ ਬੱਚਿਆਂ ਦੇ ਪਾਸਪੋਰਟ ਵੀ ਬਰਾਮਦ ਕੀਤੇ ਹਨ। ਦਰਅਸਲ, ਗ੍ਰਿਫਤਾਰੀ ਤੋਂ ਬਾਅਦ ਸ਼ਨੀਵਾਰ ਸ਼ਾਮ ਨੂੰ ਪੁਲਿਸ ਬਲਰਾਮਪੁਰ ਵਿੱਚ ਅਬੂ ਯੂਸਫ ਦੇ ਘਰ ਪਹੁੰਚੀ ਸੀ। ਉਸ ਦੇ ਘਰ ਦੀ ਤਲਾਸ਼ੀ ਲਈ ਗਈ। ਇਸ ਦੇ ਨਾਲ ਹੀ UPATS ਨੇ ਤਿੰਨ ਲੋਕਾਂ ਨੂੰ ਚੁੱਕਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਹੱਲ ਰਹੀ ਹੈ। ਹਾਲਾਂਕਿ ਦੇਰ ਰਾਤ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਅਬੂ ਯੂਸਫ ਨੂੰ ਲੈ ਕੇ ਨਵੀਂ ਦਿੱਲੀ ਲਈ ਰਵਾਨਾ ਹੋ ਗਈ ।
ਦਰਅਸਲ, ਦਿੱਲੀ ਪੁਲਿਸ ਦੀ ਟੀਮ ਸ਼ਨੀਵਾਰ ਸ਼ਾਮ ਨੂੰ ਯੂਸਫ ਦੇ ਨਾਲ ਯੂਪੀ ਦੇ ਬਲਰਾਮਪੁਰ ਪਹੁੰਚੀ ਸੀ। ਜਾਣਕਾਰੀ ਅਨੁਸਾਰ ਉੱਤਰੌਲਾ ਕਸਬੇ ਵਿੱਚ ਉਸ ਦੇ ਘਰ ਪਹੁੰਚੀ, ਜਿੱਥੇ ਦਿੱਲੀ ਪੁਲਿਸ ਅਤੇ ਏਟੀਐਸ ਨੇ ਅੱਤਵਾਦੀ ਅਬੂ ਯੂਸਫ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਉਤਰੌਲਾ ਕੋਤਵਾਲੀ ਵਿਖੇ ਇਨ੍ਹਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੋਕਾਮਾ ਬਧਿਆ ਭੋਸਾਹੀ ਪਿੰਡ ਲੈ ਕੇ ਪਹੁੰਚੀ। ਪੁਲਿਸ ਟੀਮਾਂ ਅਤੇ ਖੁਫੀਆ ਏਜੰਸੀਆਂ ਅੱਤਵਾਦੀ ਅਬੂ ਯੂਸਫ ਤੋਂ ਲਗਾਤਾਰ ਪੁੱਛਗਿੱਛ ਕਰ ਰਹੀਆਂ ਹਨ। ਅੱਤਵਾਦੀ ਕੋਲੋਂ ਆਈਈਡੀ ਵੀ ਬਰਾਮਦ ਕੀਤੀ ਗਈ।
ਇਸ ਸਬੰਧੀ ਯੂਪੀ ਦੇ ਏਡੀਜੀ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਡੀਜੀਪੀ ਨੇ ਰਾਜ ਦੀਆਂ ਸਾਰੀਆਂ ਐਸਐਸਪੀ ਅਤੇ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਉੱਤਰ ਪ੍ਰਦੇਸ਼ ਪੁਲਿਸ ਵੀ ਇਸ ਸ਼ੱਕੀ ਅੱਤਵਾਦੀ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ। ਪੁਲਿਸ ਅਨੁਸਾਰ ਅਬੂ ਯੂਸਫ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਰਾਮ ਮੰਦਰ ਭੂਮੀ ਪੂਜਨ ਤੋਂ ਬਾਅਦ ਵਿਸਫੋਟ ਦੀ ਯੋਜਨਾ ਸੀ । ਇਹ ਧਮਾਕਾ ਸਾਰੀ ਦੁਨੀਆ ਨੂੰ ਸੰਦੇਸ਼ ਦੇਣ ਲਈ ਕੀਤਾ ਜਾਣਾ ਸੀ।
ਦੱਸ ਦੇਈਏ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸ਼ੁੱਕਰਵਾਰ ਦੀ ਰਾਤ ਨੂੰ ਧੌਲਕੁਆਂ ਤੋਂ ਕਰੋਲ ਬਾਗ ਨਾਲ ਜੋੜਨ ਵਾਲੀ ਰਿਜ ਰੋਡ ਨੇੜੇ ਹੋਏ ਇੱਕ ਐਨਕਾਊਂਟਰ ਤੋਂ ਬਾਅਦ ਇਸ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਸੀ । ਇਸ ਕੋਲੋਂ ਦੋ IED ਅਤੇ ਇਕ ਪਿਸਤੌਲ ਬਰਾਮਦ ਕੀਤਾ ਗਿਆ ਸੀ।