israel embassy blast delhi: ਸੁਰੱਖਿਆ ਅਤੇ ਖੁਫੀਆ ਏਜੰਸੀਆਂ ਨਵੀਂ ਦਿੱਲੀ ਵਿਚ ਇਜ਼ਰਾਈਲੀ ਦੂਤਾਵਾਸ ਦੇ ਨੇੜੇ ਹੋਏ ਧਮਾਕੇ ਦੀ ਜਾਂਚ ਵਿਚ ਸ਼ਾਮਲ ਹਨ।ਸਬੂਤ ਸੀਸੀਟੀਵੀ ਫੁਟੇਜ, ਕਾਲ ਰਿਕਾਰਡਿੰਗ, ਫੋਰੈਂਸਿਕ ਮਾਹਰ ਆਦਿ ਰਾਹੀਂ ਇਕੱਤਰ ਕੀਤੇ ਜਾ ਰਹੇ ਹਨ।ਘਟਨਾ ਵਾਲੀ ਥਾਂ ਦੇ ਆਸ ਪਾਸ ਮੌਜੂਦ ਲੋਕਾਂ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ, ਕੈਬ ਚਾਲਕ, ਜਿਸ ਨੇ ਦਿੱਲੀ ਪੁਲਿਸ ਨੂੰ ਫ਼ੋਨ ਕੀਤਾ, ਨੇ ਦੋਵਾਂ ਸ਼ੱਕੀਆਂ ਬਾਰੇ ਦੱਸਿਆ,ਉਹ ਕੈਬ ਡ੍ਰਾਈਵਰ ਝੂਠਾ ਨਿਕਲਿਆ।
ਦਰਅਸਲ ਸ਼ੁੱਕਰਵਾਰ ਸ਼ਾਮ ਨੂੰ ਇਜ਼ਰਾਇਲੀ ਦੂਤਾਵਾਸ ਦੇ ਕੋਲ ਹੋਏ ਬਲਾਸਟ ਤੋਂ ਬਾਅਦ ਇੱਕ ਕੈਬ ਡ੍ਰਾਈਵਰ ਨੇ ਪੁਲਸ ਨੂੰ ਫੋਨ ਕਰ ਕੇ ਦੋ ਸ਼ੱਕੀਆਂ ਦੇ ਬਾਰੇ ‘ਚ ਜਾਣਕਾਰੀ ਦਿੱਤੀ ਸੀ ਪਰ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਦਾ ਦਾਅਵਾ ਝੂਠਾ ਨਿਕਲਿਆ।ਪਤਾ ਲੱਗਾ ਤਾਂ ਘਟਨਾ ਸਥਾਨ ਤੋਂ ਦੂਰ ਉਸਦੀ ਲੋਕੇਸ਼ਨ ਦਿੱਲੀ ਏਅਰਪੋਰਟ ਸੀ।ਇਹੀ ਨਹੀਂ ਉਹ ਕੈਬ ਡ੍ਰਾਈਵਰ ਕੱਲ ਪੂਰਾ ਦਿਨ ਸ਼ਰਾਬ ਦੇ ਨਸ਼ੇ ‘ਚ ਟੁੰਨ ਸੀ।ਫਿਲਹਾਲ, ਦਿੱਲੀ ਪੁਲਸ ਦੀ ਟੀਮ ਨੇ ਉਸਤੋਂ ਪੁੱਛਗਿੱਛ ਕਰਨ ਤੋਂ ਬਾਅਦ, ਉਸ ਨੂੰ ਹਿਦਾਇਤ ਦੇ ਕੇ ਛੱਡ ਦਿੱਤਾ।
ਆਪ ਟ੍ਰੈਕਟਰ ‘ਤੇ ਚੜ੍ਹਕੇ ਬੱਬੂ ਮਾਨ ਵੱਡਾ ਕਾਫ਼ਿਲਾ ਲੈ ਦਿੱਲੀ ਰਵਾਨਾ, ਫੂਕ ਰਿਹਾ ਮੋਰਚੇ ‘ਚ ਨਵਾਂ ਜੋਸ਼, ਦੇਖੋ LIVE !