issuesresponse china indian media : ਚੀਨ ਅਤੇ ਭਾਰਤ ਦੌਰਾਨ ਤਣਾਅ ਸਿਰਫ ਸਰਹੱਦ ‘ਤੇ ਨਹੀਂ ਹੈ ਸਗੋਂ ਹੋਰ ਕਈ ਵਿਸ਼ਿਆਂ ‘ਤੇ ਵੀ ਜਾਰੀ ਹੈ।ਬੀਤੇ ਦਿਨ ਭਾਰਤੀ ਮੀਡੀਆ ‘ਚ ਤਾਈਵਾਨ ਦੇ ਨੈਸ਼ਨਲ ਡੇ ਦੀ ਕਵਰਜ਼ ਕੀਤੀ ਗਈ ਸੀ, ਜਿਸ ‘ਤੇ ਦਿੱਲੀ ‘ਚ ਮੌਜੂਦ ਚੀਨ ਦੀ ਏਬੰਸੀ ਨੇ ਇਤਰਾਜ਼ ਪ੍ਰਗਟ ਕੀਤਾ ਹੈ।ਇਸ ਮਾਮਲੇ ‘ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਵਲੋਂ ਚੀਨੀ ਏਬੰਸੀ ਨੂੰ ਜਵਾਬ ਦਿੱਤਾ ਗਿਆ ਹੈ।ਵਿਦੇਸ਼ ਮੰਤਰਾਲੇ ‘ਚ ਕਿਹਾ ਕਿ ਭਾਰਤੀ ਮੀਡੀਆ ਸਵਤੰਤਰ ਹੈ ਅਤੇ ਉਨਾਂ੍ਹ ਨੂੰ ਜੋ ਠੀਕ ਲੱਗਾ ਹੈ ਉਹ ਕੁਝ ਵੀ ਛਾਪ ਸਕਦਾ ਹੈ ਅਤੇ ਕੁਝ ਵੀ ਰਿਪੋਰਟ ਕਰ ਸਕਦਾ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਇਸਦਾ ਚੀਨ ਨੂੰ ਠੋਕਵਾਂ ਜਵਾਬ ਦਿੱਤਾ।
ਮਹੱਤਵਪੂਰਨ ਗੱਲ ਹੈ ਕਿ ਚੀਨ ਤਾਈਵਾਨ ਨੂੰ ਆਪਣਾ ਹੀ ਹਿੱਸਾ ਮੰਨਦਾ ਹੈ ਅਤੇ ਇੱਕ ਵੱਖ ਦੇਸ਼ ਦੇ ਤੌਰ ‘ਤੇ ਮਾਨਤਾ ਨਹੀਂ ਦਿੰਦਾ।ਨਾਲ ਹੀ ਦੁਨੀਆ ਤੋਂ ਅਜਿਹੀ ਆਸ ਰੱਖਦਾ ਹੈ ਕਿ ਤਾਈਵਾਨ ਨੂੰ ਚੀਨ ਦਾ ਹੀ ਇੱਕ ਹਿੱਸਾ ਮੰਨੇ।ਹਾਲਾਂਕਿ,ਭਾਰਤ ਵਲੋਂ ਇਸ ਤੋਂ ਪਹਿਲਾਂ ਵੀ ਤਾਈਵਾਨ ਦੇ ਨਾਲ ਚੰਗੇ ਸੰਬੰਧ ਸਥਾਪਿਤ ਕੀਤੇ ਗਏ ਹਨ।ਜਿਸ ‘ਤੇ ਚੀਨ ਕਈ ਵਾਰ ਇਤਰਾਜ਼ ਪ੍ਰਗਟ ਕਰ ਚੁੱਕਾ ਹੈ।ਦਿੱਲੀ ਸਥਿਤ ਚੀਨੀ ਦੂਤਾਵਾਸ ਨੇ ਭਾਰਤੀ ਮੀਡੀਆ ਲਈ ਖੁੱਲਾ ਖਤ ਲਿਖਿਆ ਸੀ।ਜਿਸ ‘ਚ ਕਿਹਾ ਗਿਆ ਸੀ ਕਿ ਤਾਈਵਾਨ ਸਿਰਫ ਚੰਗੀ ਸੋਚ ਹੈ, ਜਦੋਂ ਕਿ ਸੱਚਾਈ ਹੈ ਕਿ ਪੂਰਾ ਚੀਨ ਇੱਕ ਹੀ ਹੈ।ਇਸ ‘ਤੇ ਚੀਨ ਨੇ ਭਾਰਤ ਨੂੰ ਅਪੀਲ ਕੀਤੀ ਕਿ ਉਹ ਚੀਨ ਦੇ ਹੀ ਬਿਆਨ ਨੂੰ ਸੱਚ ਮੰਨਣ।ਜਿਸਦੇ ਬਾਅਦ ਵਿਦੇਸ਼ ਮੰਤਰਾਲੇ ਵਲੋਂ ਬਿਆਨ ਦਿੱੱਤਾ ਗਿਆ।ਦੱਸਣਯੋਗ ਹੈ ਕਿ ਤਾਈਵਾਨ 10 ਅਕਤੂਬਰ ਨੂੰ ਆਪਣਾ ਨੈਸ਼ਨਲ ਡੇ ਮਨਾਉਣ ਜਾ ਰਿਹਾ ਹੈ।