itbp k9 squad deputed for republic day: ਰਾਜਪਥ ‘ਤੇ 26 ਜਨਵਰੀ ਨੂੰ ਹੋਣ ਵਾਲੀ ਪਰੇਡ ਦੀ ਪੂਰੀ ਸੁਰੱਖਿਆ ਦੀ ਜਿੰਮੇਵਾਰੀ ਜਿਥੇ ਦਿੱਲੀ ਪੁਲਸ ਤੋਂ ਲੈ ਕੇ ਖੁਫੀਆ ਏਜੰਸੀਆਂ ਸੰਭਾਲਣ ਹੋਏ ਹਨ।ਦੂਜੇ ਪਾਸੇ 9 ਨੌਜਵਾਨ ਅਜਿਹੇ ਵੀ ਹਨ, ਜੋ ਵਿਸ਼ੇਸ਼ ਰੂਪ ਨਾਲ ਇਥੇ ਤਾਇਨਾਤ ਕੀਤੇ ਗਏ ਹਨ।ਇਨ੍ਹਾਂ ਜਾਨਬਾਜ਼ ਜਵਾਨਾਂ ਦੀ ਪਛਾਣ ਹੈ ”ਕੇ-9 ਸਕੁਐਡ”, ਜੋ ਕਈ ਵਿਸ਼ੇਸ ਮੌਕਿਆਂ ‘ਤੇ ਵਿਦੇਸ਼ੀ ਵੱਡੀਆਂ ਹਸਤੀਆਂ ਲਈ ਅਤੇ ਹੋਰ ਰਾਜ ਕੂਟਨੀਤਿਕ ਦੀ ਸੁਰੱਖਿਆ ‘ਚ ਤਾਇਨਾਤ ਕੀਤੇ ਗਏ ਹਨ।ਮਹੱਤਵਰਪੂਰਨ ਗੱਲ ਇਹ ਹੈ ਕਿ ਇਹ ਸਕੁਐਡ ਭਾਰਤ ਤਿੱਬਤ ਸਰਹੱਦ ਪੁਲਸ (ਆਈਟੀਬੀਪੀ) ਦਾ ਹੈ।ਜਿਸ ‘ਚ ਸ਼ਾਮਲ ਹੈ ਉਸਦੇ 9 ਬਿਹਤਰੀਨ ਜਾਨਬਾਜ਼ ਡਾਗਸ, ਰਾਜਪੱਥ ਦੀ ਰਖਵਾਲੀ ਲਈ ਆਈਟੀਬੀਪੀ ਦੇ ਇਸ ਵਿਸ਼ੇਸ ਡਾਗ ਸਕੁਐਡ ਦੀ ਤਾਇਨਾਤੀ ਕੀਤੀ ਗਈ ਹੈ।
ਆਈਟੀਬੀਪੀ ਦਾ ਇਹ ਕੇ-9 ਦਸਤਾ ਦਿੱਲੀ ਪੁਲਸ ਦੇ ਨਾਲ ਇੰਡੀਆ ਗੇਟ ਅਤੇ ਰਾਜਪੱਥ ਦੇ ਨਾਲ ਸੰਬੰਧਿਤ ਖੇਤਰਾਂ ਦੀ ਸਖਤ ਨਿਗਰਾਨੀ ਕਰ ਰਿਹਾ ਹੈ।ਪਿਛਲ਼ੇ ਕਈ ਸਾਲਾਂ ‘ਚ ਆਈਟੀਬੀਪੀ ਦੇ ਇਹ ਵਿਸ਼ੇਸ ਰੂਪ ਨਾਲ ਸਿੱਖਿਅਕ ਡਾਗਸ ਦਿੱਲੀ ਪੁਲਸ ਦੇ ਨਾਲ ਮਿਲ ਕੇ ਕਈ ਵੱਡੇ ਆਯੋਜਨਾਂ ‘ਚ ਐਂਟੀ ਸਬੋਟਾਜ਼ ਦੇ ਲਈ ਤੈਨਾਤ ਕੀਤੇ ਜਾਂਦੇ ਰਹੇ ਹਨ।ਇਨ੍ਹਾਂ ਅਭਿਆਨਾਂ ‘ਚ ਇਨ੍ਹਾਂ ਦੀ ਵਿਸ਼ੇਸਤਾ ਵਿਲੱਖਣ ਰਹੀ ਹੈ।ਆਈਟੀਬੀਪੀ ਦੇ ਬੁਲਾਰੇ ਵਿਵੇਕ ਪਾਂਡੇ ਦੱਸਦੇ ਹਨ ਕਿ ਬਲ ਦਿੱਲੀ ਪੁਲਸ ਨੂੰ ਕਈ ਮੌਕਿਆਂ ‘ਤੇ ਆਪਣੇ ਕੇ-9 ਡਾਗਸ ਦੀਆਂ ਸੇਵਾਵਾਂ ਉਪਲਬਧ ਕਰਾਉਂਦੀ ਰਹੀ ਹੈ ਅਤੇ ਇਹ ਸਾਰੇ ਬਲਾਂ ‘ਚ ਸਭ ਤੋਂ ਜਿਆਦਾ ਕੇ-9 ਸ਼ਵਾਨ ਸੇਵਾਵਾਂ ਪ੍ਰਦਾਨ ਕਰਨ ਵਾਲਾ ਬਲ ਹੈ।ਇਸ ਨਾਲ ਪਹਿਲਾਂ ਵੀ ਕਈ ਵਿਸ਼ੇਸ ਮੌਕਿਆਂ ‘ਤੇ ਨਿਯੁਕਤ ਕੀਤਾ ਗਿਆ ਹੈ।