Jagtar reached Singhu Border: ਨਵੀਂ ਦਿੱਲੀ: ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸੇ ਵਿਚਾਲੇ ਇੱਕ ਪੈਰ ਤੋਂ ਅਪਾਹਜ ਜਗਤਾਰ ਨਾਮੀ ਕਿਸਾਨ ਸਭ ਦੇ ਲਈ ਉਦਾਹਰਣ ਬਣ ਗਿਆ ਹੈ। ਉਸ ਦਾ ਜਨੂੰਨ ਵੀ ਲੋਕਾਂ ਲਈ ਮਿਸਾਲ ਬਣ ਗਿਆ ਹੈ। ਉਸਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਹ ਘਰ ਵਾਪਸ ਨਹੀਂ ਜਾਵੇਗਾ । ਇਸਦੇ ਲਈ ਭਾਵੇਂ ਉਸਨੂੰ ਜਿੰਦਗੀ ਕਿਉਂ ਨਾ ਵਾਰਨੀ ਪਵੇ ।
ਦਰਅਸਲ, ਛੇ ਵਿੱਘੇ ਦੀ ਖੇਤੀ ਕਰਨ ਵਾਲਾ ਜਗਤਾਰ ਗੁਰਦਾਸਪੁਰ ਪੰਜਾਬ ਦਾ ਰਹਿਣ ਵਾਲਾ ਹੈ। ਇੱਕ ਪੈਰ ਤੋਂ ਅਪਾਹਜ ਹਨ, ਇਸ ਅੰਦੋਲਨ ਵਿੱਚ ਸ਼ਾਮਿਲ ਹੋਣ ਦਾ ਜੋਸ਼ ਉਸ ਦੇ ਚਿਹਰੇ ‘ਤੇ ਸਾਫ ਦਿਖਾਈ ਦਿੰਦਾ ਹੈ । ਜਗਤਾਰ ਗੁਰਦਾਸਪੁਰ ਤੋਂ ਦਿੱਲੀ ਸਿੰਘੂ ਬਾਰਡਰ ਤੱਕ ਇੱਕ ਪੈਰ ਨਾਲ ਸਾਈਕਲ ਚਲਾ ਕੇ ਪਹੁੰਚਿਆ।
ਉਸਨੇ ਇਸ ਤੋਂ ਅੱਗੇ ਦੱਸਿਆ ਕਿ ਉਹ ਦਿੱਲੀ ਤੋਂ ਪੰਜਾਬ ਤੱਕ ਦੋ ਵਾਰ ਸਾਈਕਲ ਚਲਾ ਕੇ ਆਏ। ਉਨ੍ਹਾਂ ਦਾ ਇੱਕ ਪੈਰ ਆਰਟੀਫਿਸ਼ੀਅਲ ਹੈ। ਉਨ੍ਹਾਂ ਦੱਸਿਆ ਕਿ ਇੱਕ ਹਾਦਸੇ ਵਿੱਚ ਉਹ ਆਪਣਾ ਪੈਰ ਗੁਆ ਬੈਠਾ ਸੀ । ਪੰਜ ਸਾਲ ਪਹਿਲਾਂ ਖੇਤ ਵਿੱਚ ਕੰਮ ਕਰਦੇ ਸਮੇਂ ਟਰੈਕਟਰ ਹਾਦਸਾਗ੍ਰਸਤ ਹੋ ਗਿਆ ਸੀ । ਪਰ ਪੈਰ ਕੱਟੇ ਜਾਣ ਤੋਂ ਬਾਅਦ ਉਹ ਹੌਂਸਲਾ ਨਹੀਂ ਹਾਰਿਆ।
ਉਨ੍ਹਾਂ ਕਿਹਾ ਕਿ ਜਦੋਂ ਉਹ ਇੱਕ ਪੈਰ ਨਾਲ ਸਾਈਕਲ ਚਲਾ ਕੇ ਪੰਜਾਬ ਤੋਂ ਦਿੱਲੀ ਪਹੁੰਚ ਸਕਦੇ ਹਨ ਤਾਂ ਫਿਰ ਆਪਣੇ ਹੱਕਾਂ ਦੀ ਲੜਾਈ ਲਈ ਇਨ੍ਹਾਂ ਸੜਕਾਂ ‘ਤੇ ਇੱਕ-ਦੋ ਮਹੀਨਿਆਂ ਤੱਕ ਕਿਉਂ ਨਹੀਂ ਰਹਿ ਸਕਦਾ । ਪੂਰਾ ਪੰਜਾਬ ਇੱਥੇ ਡਟਿਆ ਹੋਇਆ ਹੈ, ਇਸ ਲਈ ਮੈਂ ਵੀ ਉਨ੍ਹਾਂ ਵਿਚੋਂ ਇੱਕ ਹਾਂ।