jagtar singh fully fit the age of 98 year: ਅੱਜਕਲ ਦੇ ਨੌਜਵਾਨਾਂ ‘ਚ ਫਿਟਨੈੱਸ ਦਾ ਕਾਫੀ ਜਨੂੰਨ ਰਹਿੰਦਾ ਹੈ, ਪਰ ਜੇਕਰ ਫਿਟਨੈੱਸ ਹੋਵੇ ਤਾਂ ਜਗਤਾਰ ਸਿੰਘ ਵਰਗੀ।ਜਗਤਾਰ ਸਿੰਘ 98 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ, ਪਰ ਇਸ ਉਮਰ ‘ਚ ਵੀ ਉਹ ਦੌੜ ਲਗਾ ਕੇ ਲੋਕਾਂ ਲਈ ਪ੍ਰੇਰਨਾਸ੍ਰੋਤ ਬਣੇ ਹੋਏ ਹਨ।ਪੇਸ਼ੇ ਤੋਂ ਕਿਸਾਨ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਨਿਯਮਿਤ ਰੂਪ ਨਾਲ ਕਸਰਤ ਕਰਨ ਨਾਲ ਫਿਟਨੈੱਸ ਖਤਮ ਹੋਣ ਦਾ ਸਵਾਲ ਪੈਦਾ ਨਹੀਂ ਹੁੰਦਾ।
ਉਨਾਂ੍ਹ ਨੂੰ ਪਿਛਲੇ 50 ਸਾਲ ‘ਚ ਕੋਈ ਵੀ ਦਵਾਈ ਲੈਣ ਦੀ ਲੋੜ ਨਹੀਂ ਪਈ, ਕਿਉਂਕਿ ਉਹ ਨਿਯਮਿਤ ਰੂਪ ਨਾਲ ਕਸਰਤ ਕਰਦੇ ਹਨ।ਜਗਤਾਰ ਸਿੰਘ ਦੌੜ ਲਗਾਉਂਦੇ-ਲਗਾਉਂਦੇ ਬੁਢਾਪੇ ‘ਚ ਬਹੁਤ ਵਧੀਆ ਐਥਲੀਟ ਬਣ ਗਏ।ਤਾਂ ਹੀ ਉਨਾਂ੍ਹ ਨੇ ਨੈਸ਼ਨਲ ਪੱਧਰ ‘ਤੇ ਵੈਟਰਨ ਐਥਲੀਟ ਬਣ ਕੇ 6 ਗੋਲਡ ਮੈਡਲ ਜਿੱਤੇ ਹਨ।ਹੁਣ ਉਨਾਂ੍ਹ ਦੀ ਇੱਛਾ ਹੈ ਕਿ ਉਹ ਆਪਣੇ 100ਵੇਂ ਜਨਮਦਿਨ ਨੂੰ ਵੀ ਦੌੜ ਲਗਾ ਕੇ ਮਨਾਉਣਗੇ।26 ਫਰਵਰੀ 1923 ਨੂੰ ਲਾਹੌਰ ‘ਚ ਜਨਮੇ ਜਗਤਾਰ ਸਿੰਘ ਭਾਰਤ-ਪਾਕਿ ਵੰਡ ਤੋਂ ਬਾਅਦ ਫਿਰੋਜ਼ਪੁਰ ਦੇ ਪਿੰਡ ਸਿਆਲ ‘ਚ ਆ ਵੱਸੇ।
1979 ‘ਚ ਉਨਾਂ੍ਹ ਨੇ ਖੇਤੀ ਦਾ ਕੰਮ ਛੱਡ ਦਿੱਤਾ ਅਤੇ ਕਸਰਤ ਕਰਨ ਦੀ ਸੋਚੀ ਅਤੇ ਖੇਤਾਂ ‘ਚ ਹੀ ਦੌੜ ਲਗਾਉਣੀ ਸ਼ੁਰੂ ਕਰ ਦਿੱਤੀ।ਉਸਤੋਂ ਬਾਅਦ ਹੁਣ ਤੱਕ ਉਹ ਸਵੇਰੇ ਸ਼ਾਮ ਹਰ ਰੋਜ਼ ਦੌੜ ਲਗਾਉਣੀ ਸ਼ੁਰੂ ਕਰ ਦਿੱਤੀ।ਉਸ ਤੋਂ ਬਾਅਦ ਹੁਣ ਤੱਕ ਉਹ ਸਵੇਰੇ ਸ਼ਾਮ ਹਰ ਰੋਜ਼ ਦੌੜ ਲਗਾ ਰਹੇ ਹਨ।ਪਿਛਲੇ ਚਾਰ ਸਾਲਾਂ ਤੋਂ ਉਹ ਆਪਣੀ ਸਰੀਰਕ ਜਾਂਚ ਡਾਕਟਰਾਂ ਤੋਂ ਕਰਵਾ ਰਹੇ ਹਨ ਅਤੇ ਹਰ ਪ੍ਰਕਾਰ ਦੀ ਜਾਂਚ ‘ਚ ਫਿੱਟ ਪਾਏ ਜਾ ਰਹੇ ਹਨ।
ਇਹ ਵੀ ਪੜੋ:ਸਰਕਾਰ ਦੀ ਆਮਦਨ ਬਹੁਤ ਘੱਟ ਹੈ ਅਤੇ ਖਰਚਾ ਵੱਧ, ਅਜੇ ਨਹੀਂ ਘਟਾ ਸਕਦੇ ਪੈਟਰੋਲ-ਡੀਜ਼ਲ ਦੇ ਭਾਅ-ਪੈਟਰੋਲੀਅਮ ਮੰਤਰੀ
ਉਨਾਂ੍ਹ ਦਾ ਮੰਨਣਾ ਹੈ ਕਿ ਕਸਰਤ ਲੰਬੀ ਉਮਰ ਅਤੇ ਨਿਰੋਗੀ ਕਾਇਆ ਦਾ ਸਭ ਤੋਂ ਵੱਡਾ ਸਾਧਨ ਹੈ।98 ਸਾਲ ਦੀ ਉਮਰ ਪਾਰ ਕਰ ਚੁੱਕੇ ਜਗਤਾਰ ਸਿੰਘ ਹੁਣ ਆਪਣੇ 100ਵੇਂ ਜਨਮਦਿਨ ਨੂੰ ਇਸੇ ਪ੍ਰਕਾਰ ਐਕਟਿਵ ਰੱਖਦੇ ਹੋਏ ਮਨਾਉਣ ਦੀ ਇੱਛਾ ਰੱਖਦੇ ਹਨ।ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਤਾਂ ਦੋ ਸਾਲ ਤੋਂ ਵੀ ਘੱਟ ਸਮਾਂ ਬਾਕੀ ਹੈ ਮੇਰੇ 100ਵੇਂ ਜਨਮਦਿਨ ਨੂੰ ਤਾਂ ਉਦੋਂ ਤੱਕ ਮੈਂ ਆਪਣੇ ਆਪ ਨੂੰ ਦੌੜ ਲਗਾ ਕੇ ਫਿੱਟ ਰੱਖਣ ਲਈ ਤਿਆਰ ਹਾਂ।
2010 ਤੋਂ ਬਾਅਦ ਉਨਾਂ੍ਹ ਨੇ ਵੈਟਰਨ ਐਥਲੈਟਿਕਸ ਪ੍ਰਯੋਗਤਾ ‘ਚ 6 ਗੋਲਡ ਮੈਡਲ ਜਿੱਤੇ ਹਨ।ਇਹ ਸਾਰੇ ਮੈਡਲ 90 ਦੀ ਉਮਰ ਪਾਰ ਕਰਨ ਤੋਂ ਬਾਅਦ ਜਿੱਤੇ ਹਨ।ਜਗਤਾਰ ਸਿੰਘ ਨੇ ਦੱਸਿਆ ਕਿ ਕੋਰੋਨਾ ਕਾਲ ‘ਚ ਤਾਂ ਸਰੀਰਕ ਕਸਰਤ ਦਾ ਮਹੱਤਵ ਹੋਰ ਵੱਧ ਗਿਆ ਹੈ।ਇਸ ਲਈ ਸਾਰਿਆਂ ਨੂੰ ਸਵੇਰੇ-ਸ਼ਾਮ ਆਪਣੇ ਕੰਮਕਾਜ਼ ‘ਚੋਂ ਸਮਾਂ ਕੱਢ ਕੇ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ।
ਇਹ ਵੀ ਪੜੋ:ਕੰਗਨਾ ਨੇ ਫਿਰ ਲਿਆ ਪੰਗਾ, ਸਿੱਖ ਗੁਰੂਆਂ ਨੂੰ ਦੱਸਿਆ ਹਿੰਦੂ, ਛੇੜਿਆ ਨਵਾਂ ਵਿਵਾਦ, ਲੋਕਾਂ ਨੇ ਬਣਾ ਦਿੱਤੀ ਰੇਲ