jailed rjd chief lalu prasad: ਚਾਰਾ ਘੋਟਾਲੇ ‘ਚ ਸਜ਼ਾ ਕੱਟ ਰਹੇ ਆਰਜੇਡੀ ਪ੍ਰਮੁੱਖ ਲਾਲੂ ਪ੍ਰਸਾਦ ਦੀ ਹਾਲਤ ਚਿੰਤਾਜਨਕ ਹੈ।ਸਿਹਤ ਵਿਗੜਨ ‘ਤੇ ਡਾਕਟਰਾਂ ਨੇ ਉਨ੍ਹਾਂ ਨੂੰ ਰਾਂਚੀ ਦੇ ਰਿਮਸ ਹਸਪਤਾਲ ਤੋਂ ਦਿੱਲੀ ਦੇ ਏਮਜ਼ ‘ਚ ਰੈਫਰ ਕੀਤਾ ਹੈ।ਰਿਮਸ ਮੈਡੀਕਲ ਬੋਰਡ ਨੇ ਬੈਠਕ ਕਰ ਕੇ ਇਸ ਗੱਲ ਦਾ ਫੈਸਲਾ ਲਿਆ ਹੈ।ਰਿਮਸ ਨੇ ਇਸ ਲਈ ਹੋਟਵਾਰ ਜੇਲ ਪ੍ਰਬੰਧਨ ਨੂੰ ਵੀ ਜਾਣਕਾਰੀ ਦੇ ਦਿੱਤੀ।ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ।ਇਸ ਨੂੰ ਲੈ ਕੇ ਰਿਮਸ ਪ੍ਰਬੰਧਨ ਲਗਾਤਾਰ ਅਲਰਟ ‘ਤੇ ਹੈ।ਲਾਲੂ ਨੂੰ ਦੂਜੇ ਹਸਪਤਾਲ ਸ਼ਿਫਟ ਕਰਨ ਲਈ ਅੱਠ ਮੈਂਬਰੀ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਸੀ।ਮੈਡੀਕਲ ਬੋਰਡ ਨੇ ਦਿੱਲੀ ਏਮਜ਼ ਭੇਜਣ ਦੀ ਆਗਿਆ ਦੇ ਦਿੱਤੀ ਹੈ।
ਇਨ੍ਹਾਂ 8 ਮੈਂਬਰਾਂ ਨੇ ਵੱਖ-ਵੱਖ ਵਿਭਾਗਾਂ ਦੇ ਡਾਕਟਰ ਹਨ।ਮੈਡੀਕਲ ਬੋਰਡ ਦੀ ਸਹਿਮਤੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਲਾਲੂ ਪ੍ਰਸਾਦ ਦੇ ਬਿਹਤਰ ਇਲਾਜ ਲਈ ਏਮਜ਼ ਭੇਜੇ ਜਾਣਗੇ।ਇਸ ਦੌਰਾਨ ਰਾਬੜੀ ਦੇਵੀ ਅੱਜ ਸਵੇਰੇ ਇੱਕ ਵਾਰ ਫਿਰ ਉਨ੍ਹਾਂ ਨੂੰ ਮਿਲਣ ਰਿਮਸ ਪੇਇੰਗ ਵਾਰਡ ਪਹੁੰਚੀ।ਇਸ ਨਾਲ ਪਹਿਲਾਂ ਸ਼ੁੱਕਰਵਾਰ ਰਾਤ ਕਰੀਬ 1 ਵਜੇ ਰਿਮਸ ਦੇ ਪੇਇੰਗ ਵਾਰਡ ਤੋਂ ਰਾਬੜੀ ਦੇਵੀ ਬਾਹਰ ਗਈ।ਪਤੀ ਲਾਲੂ ਪ੍ਰਸਾਦ ਨੂੰ ਮਿਲਣ ਤੋਂ ਬਾਅਦ ਉਨਾਂ੍ਹ ਦੀਆਂ ਅੱਖਾਂ ‘ਚ ਹੰਝੂ ਸਨ।ਰਾਬੜੀ ਦੇਵੀ ਆਪਣੇ ਦੋਵਾਂ ਬੇਟਿਆਂ ਤੇਜਪ੍ਰਤਾਪ ਯਾਦਵ ਅਤੇ ਤੇਜਸਵੀ ਯਾਦਵ ਅਤੇ ਬੇਟੀ ਸੀਮਾ ਭਾਰਤੀ ਦੇ ਨਾਲ ਰਾਂਚੀ ਦੇ ਹੋਟਲ ਰੇਡਿਸਨ ਬਲੂ ‘ਚ ਰੁਕੀ ਹੈ।ਦੱਸਣਯੋਗ ਹੈ ਕਿ ਵੀਰਵਾਰ ਸ਼ਾਮ ਤੋਂ ਲਾਲੂ ਯਾਦਵ ਨੂੰ ਸਾਹ ਲੈਣ ‘ਚ ਤਕਲੀਫ ਹੋ ਰਹੀ ਹੈ।ਉਨਾਂ ਦੇ ਚਿਹਰੇ ‘ਤੇ ਸੋਜ ਵੀ ਹੈ।
ਮਾਂ-ਪਿਓ ਬਚਪਨ ‘ਚ ਗੁਜ਼ਰ ਗਏ ਤੇ ਦਾਦਾ 8 ਸਾਲ ਪਹਿਲਾਂ, ਪਰ ਮਾਪਿਆਂ ਤੋਂ ਮਿਲੀ ਸਿੱਖਿਆ ਅਨੁਸਾਰ ਧਰਨੇ ‘ਚ ਪਹੁੰਚੀ ਕੁੜੀ