ਰਾਜਸਥਾਨ ਵਿੱਚ ਜੈਪੁਰ ਦੇ ਚਕਸੂ ਵਿੱਚ ਸ਼ਨੀਵਾਰ ਇੱਕ ਭਿਆਨਕ ਵਾਪਰ ਗਿਆ ਹੈ, ਜਿਸ ਵਿੱਚ 6 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਸ਼ਨੀਵਾਰ ਸਵੇਰੇ NH-12 ਨਿਮੋਡਿਆ ਮੋੜ ਨੇੜੇ ਇੱਕ ਬੇਕਾਬੂ ਈਕੋ ਵੈਨ ਟਰੱਕ ਹੇਠਾਂ ਜਾ ਵੜੀ। ਜਿਸ ਵਿੱਚ ਵੈਨ ਵਿੱਚ ਸਵਾਰ 6 ਵਿਦਿਆਰਥੀਆਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ, ਜਦਕਿ ਪੰਜ ਹੋਰ ਜ਼ਖਮੀ ਹੋ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਵੈਨ ਵਿੱਚ ਸਵਾਰ ਸਾਰੇ 11 ਲੋਕ ਬਾਰਾਂ ਤੋਂ ਸੀਕਰ REET ਦੀ ਪ੍ਰੀਖਿਆ ਦੇਣ ਲਈ ਜਾ ਰਹੇ ਸਨ। ਇਸ ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਚਾਕਸੂ ਦੇ ਮਹਾਤਮਾ ਗਾਂਧੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਹਾਦਸੇ ਨਾਲ ਸਬੰਧਿਤ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਵੈਨ ਟਰੱਕ ਦੇ ਬਿਲਕੁਲ ਹੇਠਾਂ ਵੜ ਗਈ ਹੈ ਤੇ ਵੈਨ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਚੁੱਕਿਆ ਹੈ।
ਉੱਥੇ ਹੀ ਦੂਜੇ ਪਾਸੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਚਾਕਸੂ ਸੜਕ ਹਾਦਸੇ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,”ਚਾਕਸੂ ਵਿੱਚ ਸੜਕ ਹਾਦਸੇ ਵਿੱਚ 6 REET ਵਿਦਿਆਰਥੀਆਂ ਦੀ ਮੌਤ ਬੇਹੱਦ ਦੁਖਦ ਹੈ। ਮੈਂ ਰੱਬ ਤੋਂ ਸਾਰੀਆਂ ਆਤਮਾਵਾਂ ਦੀ ਸ਼ਾਂਤੀ ਲਈ ਅਰਦਾਸ ਕਰਦਾ ਹਾਂ। ਮੁੱਖ ਮੰਤਰੀ ਵੱਲੋਂ ਮਦਦ ਫ਼ੰਡ ਵਿੱਚੋਂ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ 2 ਲੱਖ ਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।