ਪੱਛਮੀ ਬੰਗਾਲ ਦੇ ਸਿਲੀਗੁੜੀ ਤੇ ਬਿਹਾਰ ਦੇ ਅਰਰਿਆ ਦੇ ਬਾਅਦ ਹੁਣ ਜੰਮੂ-ਕਸ਼ਮੀਰ ਵਿੱਚ ਭੂਚਾਲ ਆ ਗਿਆ। ਇੱਥੇ ਅੱਜ ਸਵੇਰੇ 10.10 ਵਜੇ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਮੁਤਾਬਕ ਇਸ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ‘ਤੇ 4.0 ਮਾਪੀ ਹੈ। ਇਸ ਦਾ ਕੇਂਦਰ ਜੰਮੂ-ਕਸ਼ਮੀਰ ਵਿੱਚ ਹੀ ਜ਼ਮੀਨ ਤੋਂ ਕਰੀਬ 10 ਕਿਮੀ. ਅੰਦਰ ਸੀ। ਮੁੱਢਲੀ ਜਾਣਕਾਰੀ ਮੁਤਾਬਕ ਇਸ ਭੂਚਾਲ ਨਾਲ ਫਿਲਹਾਲ ਕੋਈ ਨੁਕਸਾਨ ਨਹੀਂ ਹੋਇਆ ਹੈ।
ਜ਼ਿਕਰਯੋਗ ਹੈ ਕਿ ਬਿਹਾਰ ਵਿੱਚ ਵੀ ਬੁੱਧਵਾਰ ਸਵੇਰੇ 5.35 ਵਜੇ ਭੂਚਾਲ ਆਇਆ ਸੀ। ਇੱਥੇ ਰਿਕਟਰ ਸਕੇਲ ‘ਤੇ ਇਸਦੀ ਤੀਬਰਤਾ 4.3 ਮਾਪੀ ਗਈ। ਭੂਚਾਲ ਦਾ ਕੇਂਦਰ ਜ਼ਮੀਨ ਦੇ ਅੰਦਰ 10 ਕਿਮੀ. ਡੂੰਘਾਈ ਵਿੱਚ ਸੀ। ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਤੋਂ ਇਲਾਵਾ ਬੁੱਧਵਾਰ ਤੜਕੇ ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਵੀ 4.3 ਤੀਬਰਤਾ ਦਾ ਭੂਚਾਲ ਆਇਆ। ਸਿਲੀਗੁੜੀ ਤੋਂ 140 ਕਿਮੀ ਦੱਖਣ-ਪੱਛਮ ਵਿੱਚ ਇਸਦਾ ਕੇਂਦਰ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ : ਬਠਿੰਡਾ ਦੇ ਮਿਲਟਰੀ ਸਟੇਸ਼ਨ ‘ਚ ਤੜਕਸਾਰ ਫਾਇਰਿੰਗ, 4 ਮੌਤਾਂ, ਇਲਾਕਾ ਸੀਲ
ਦੱਸ ਦੇਈਏ ਕਿ 21 ਮਾਰਚ ਨੂੰ ਵੀ ਜੰਮੂ-ਕਸ਼ਮੀਰ ਵਿੱਚ ਇੱਕ ਜ਼ੋਰਦਾਰ ਭੂਚਾਲ ਆਇਆ ਸੀ। ਉਦੋਂ ਰਿਕਟਰ ਸਕੇਲ ‘ਤੇ ਇਸਦੀ ਤੀਬਰਤਾ 6 ਸੀ। ਇੱਥੇ ਭੂਚਾਲ ਦੇ ਝਟਕੇ ਰਾਤ 10 ਵੱਜ ਕੇ 17 ਮਿੰਟ ‘ਤੇ ਮਹਿਸੂਸ ਕੀਤੇ ਗਏ ਸਨ। ਭੂਚਾਲ ਦਾ ਕੇਂਦਰ ਅਫ਼ਗ਼ਾਨਿਸਤਾਨ ਦੇ ਫੈਜਾਬਾਦ ਤੋਂ ਦੱਖਣ ਪੂਰਬ ਵਿੱਚ 133 ਕਿਲੋਮੀਟਰ ਦੂਰ ਸੀ। ਇਸ ਤੋਂ ਪਹਿਲਾਂ 17 ਜਨਵਰੀ ਨੂੰ ਜੰਮੂ ਤੇ ਕਸ਼ਮੀਰ ਵਿੱਚ ਰਿਕਟਰ ਪੈਮਾਨੇ ‘ਤੇ 3.6 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ। ਇਸਦਾ ਕੇਂਦਰ ਕਟੜਾ ਤੋਂ 97 ਕਿਲੋਮੀਟਰ ਪੂਰਬ ਵਿੱਚ ਆਇਆ ਸੀ।
ਵੀਡੀਓ ਲਈ ਕਲਿੱਕ ਕਰੋ -: