jammu kashmir an incident: ਜੰਮੂ-ਕਸ਼ਮੀਰ ਦੇ ਸੋਪੋਰ ‘ਚ ਅੱਤਵਾਦੀਆਂ ਨੇ ਬੀਜੇਪੀ ਦੇ ਪ੍ਰਦੇਸ਼ ਸੈਕਟਰੀ ਅਤੇ ਬੀਡੀਸੀ ਚੇਅਰਮੈਨ ਫਰੀਦਾ ਖਾਨ ‘ਤੇ ਹਮਲਾ ਕੀਤਾ ਹੈ।ਇਸ ਹਮਲੇ ‘ਚ ਇੱਕ ਪੀਐੱਸਓ ਸਮੇਤ ਦੋ ਦੀ ਮੌਤ ਹੋ ਗਈ ਹੈ।ਅੱਤਵਾਦੀਆਂ ਨੇ ਹਮਲਾ ਉਸ ਸਮੇਂ ਕੀਤਾ ਜਦੋਂ ਡਾਕਬੰਗਲੇ ‘ਚ ਬੈਠਕ ਚੱਲ ਰਹੀ ਸੀ।ਜਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ।ਜਿਥੇ ਉਨਾਂ੍ਹ ਦਾ ਇਲਾਜ ਚੱਲ ਰਿਹਾ ਹੈ।ਜਾਣਕਾਰੀ ਮੁਤਾਬਕ ਅੱਤਵਾਦੀ ਹਮਲਾ ਕਰ ਕੇ ਭੱਜਣ ‘ਚ ਸਫਲ ਹੋ ਗਏ।
ਘਟਨਾ ਤੋਂ ਬਾਅਦ ਨੇੜੇ ਦੇ ਲੋਕ, ਪੁਲਿਸ ਅਤੇ ਸੈਨਾ ਦੇ ਜਵਾਨ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਗਏ।ਅੱਤਵਾਦੀਆਂ ਦੀ ਦੀ ਭਾਲ ਜਾਰੀ ਹੈ।ਦੱਸਿਆ ਜਾ ਰਿਹਾ ਹੈ ਕਿ ਕਸ਼ਮੀਰ ਦੇ ਸੋਪੋਰ ਇਲਾਕੇ ‘ਚ ਲੋਨ ਬਿਲਡਿੰਗ ‘ਚ ਅੱਜ ਕਾਉਂਸਲਰਾਂ ਦੀ ਬੈਠਕ ਸੀ।ਬੈਠਕ ਦੌਰਾਨ ਅੱਤਵਾਦੀ ਉੱਥੇ ਪਹੁੰਚੇ ਅਤੇ ਹਮਲਾ ਕਰ ਦਿੱਤਾ।ਹਮਲੇ ਦੌਰਾਨ ਉੱਥੇ ਮੌਜੂਦ ਪੁਲਿਸ ਦੇ ਇੱਕ ਪੀਐੱਮਓ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਅੱਤਵਾਦੀਆਂ ਨੇ ਉਸ ਨੂੰ ਵੀ ਜਖਮੀ ਕਰ ਦਿੱਤਾ।
ਸ੍ਰੀ ਅਨੰਦਪੁਰ ਸਾਹਿਬ ‘ਚ ਹੋਲਾ-ਮੋਹੱਲਾ ਖੇਡਣ ਗੁਰੂ ਦੀਆਂ ਫੌਜਾਂ ਤਿਆਰ, ਦੇਖੋ ਜੰਗਜੂ ਕਰਤੱਵ LIVE