ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਇੱਕ ਇਮਾਮ ਦੀਆਂ ਦੋ ਜੁੜਵਾ ਧੀਆਂ ਨੇ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ (NEET) ਵਿੱਚ ਸਫਲਤਾ ਹਾਸਿਲ ਕੀਤੀ ਹੈ । ਇਨ੍ਹਾਂ ਦੋਹਾਂ ਕੁੜੀਆਂ ਨੇ ਪਹਿਲੀ ਕੋਸ਼ਿਸ਼ ਵਿੱਚ ਹੀ ਇਹ ਪ੍ਰੀਖਿਆ ਪਾਸ ਕੀਤੀ ਹੈ । ਦੱਖਣੀ ਕਸ਼ਮੀਰ ਦੇ ਨੂਰਾਬਾਦ ਦੇ ਵਾਟੂ ਪਿੰਡ ਦੀਆਂ ਵਸਨੀਕ ਸੈਯਦ ਸਾਬਿਆ ਤੇ ਸੈਯਦ ਬਿਸਮਾਹ ਨੇ ਮੈਡੀਕਲ ਕਾਲਜ ਵਿੱਚ ਦਾਖਲੇ ਲਈ ਪ੍ਰੀਖਿਆ ਦਿੱਤੀ ਸੀ। ਜਿਸ ਵਿੱਚ ਸਾਬਿਆ ਨੂੰ ਕ੍ਰਮਵਾਰ 625 ਅਤੇ 570 ਅੰਕ ਪ੍ਰਾਪਤ ਕੀਤੇ ਹਨ । ਨਤੀਜਾ ਐਲਾਨੇ ਜਾਣ ਤੋਂ ਬਾਅਦ ਉਨ੍ਹਾਂ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਲੋਕ ਲਗਾਤਾਰ ਵਧਾਈਆਂ ਦੇ ਰਹੇ ਹਨ ।
ਦੋਹਾਂ ਭੈਣਾਂ ਨੇ ਇਸ ਸਫਲਤਾ ਦਾ ਸਿਹਰਾ ਅਪਣੇ ਪਰਿਵਾਰਕ ਮੈਂਬਰਾਂ ਤੇ ਅਧਿਆਪਕਾਂ ਨੂੰ ਦਿੱਤਾ ਹੈ। ਸਾਬਿਆ ਨੇ ਦੱਸਿਆ ਕਿ ਸਾਡੇ ਮਾਤਾ-ਪਿਤਾ ਨੇ ਬਚਪਨ ਤੋਂ ਹੀ ਸਾਡਾ ਬਹੁਤ ਸਾਥ ਦਿੱਤਾ । ਸਾਡੇ ਇਲਾਕੇ ਦੇ ਲੋਕਾਂ ਨੇ ਸਾਡਾ ਹੌਸਲਾ ਵਧਾਇਆ । ਮੇਰੀ ਕਾਮਯਾਬੀ ਵਿੱਚ ਸਾਰਿਆਂ ਦੀ ਭੂਮਿਕਾ ਹੈ। ਸਾਬਿਆ ਨੇ ਸਥਾਨਕ ਇਸਲਾਮਿਕ ਮਾਡਲ ਸਕੂਲ ਵਿਚ ਤੀਜੀ ਜਮਾਤ ਤੱਕ ਸਥਾਨਿਕ ਇਸਲਾਮਿਕ ਮਾਡਲ ਸਕੂਲ ਵਿੱਚ ਪੜ੍ਹਾਈ ਕੀਤੀ ਹੈ ਅਤੇ ਇਸ ਤੋਂ ਬਾਅਦ ਉਸ ਨੇ ਇੱਕ ਨਿੱਜੀ ਸਕੂਲ ਵਿੱਚ ਦਾਖਲਾ ਲਿਆ। ਸਾਬਿਆ ਨੇ ਕਿਹਾ ਕਿ ਉਸ ਦੇ ਅਧਿਆਪਕਾਂ ਨੇ ਹਮੇਸ਼ਾ ਉਸ ਦਾ ਹੌਸਲਾ ਵਧਾਇਆ ਕਿ ਉਹ ਜ਼ਿੰਦਗੀ ਵਿਚ ਕੁੱਝ ਵੱਡਾ ਕਰ ਸਕਦੀ ਹੈ।
ਇਹ ਵੀ ਪੜ੍ਹੋ: ਤੂਫ਼ਾਨ ਬਿਪਰਜੋਏ ਕੱਛ ਤੋਂ 180 ਕਿਲੋਮੀਟਰ ਦੂਰ, ਦੁਪਹਿਰ ਤੱਕ ਜਖੌ ਬੰਦਰਗਾਹ ਨਾਲ ਟਕਰਾਏਗਾ
ਉੱਥੇ ਹੀ ਦੂਜੀ ਭੈਣ ਸਈਅਦ ਬਿਸਮਾ ਨੇ ਕਿਹਾ ਕਿ ਅਸੀਂ ਖੁਸ਼ ਹਾਂ ਕਿ ਨਤੀਜਾ ਚੰਗਾ ਆਇਆ ਹੈ’ । ਅਸੀਂ ਇਸ ਲਈ ਅੱਲ੍ਹਾ ਦਾ ਧੰਨਵਾਦ ਕਰਦੇ ਹਾਂ। ਸਾਡਾ ਪੂਰਾ ਪਰਿਵਾਰ ਖੁਸ਼ ਹੈ। ਅਸੀਂ ਇਸ ਸਫਲਤਾ ਨੂੰ ਹਾਸਲ ਕਰਨ ਲਈ ਪੂਰੇ ਸਫ਼ਰ ਦੌਰਾਨ ਇੱਕ ਦੂਜੇ ਦਾ ਸਾਥ ਦਿੱਤਾ। ਉਸ ਨੇ ਕਿਹਾ ਕਿ ਸਾਡੀ ਮਾਂ ਚਾਹੁੰਦੀ ਹੈ ਕਿ ਅਸੀਂ ਦੋਵੇਂ ਚੰਗੇ ਡਾਕਟਰ ਬਣੀਏ ਅਤੇ ਲੋਕਾਂ ਦੀ ਸੇਵਾ ਕਰੀਏ। ਉੱਥੇ ਹੀ ਦੂਜੇ ਪਾਸੇ ਇਨ੍ਹਾਂ ਧੀਆਂ ਦੇ ਪਿਤਾ ਸਜਾਦ ਹੁਸੈਨ ਨੇ ਕਿਹਾ ਕਿ ਮੈਂ ਅੱਲ੍ਹਾ ਦਾ ਧੰਨਵਾਦ ਕਰਦਾ ਹਾਂ। ਮੈਂ ਆਪਣੀਆਂ ਧੀਆਂ ਦੀ ਪ੍ਰਾਪਤੀ ਤੋਂ ਬਹੁਤ ਖੁਸ਼ ਹਾਂ। ਧਾਰਮਿਕ ਅਤੇ ਦੁਨਿਆਵੀ ਸਿੱਖਿਆ ਦੋਵੇਂ ਜ਼ਰੂਰੀ ਹਨ। ਮੈਂ ਅਪਣੀਆਂ ਧੀਆਂ ਨੂੰ ਇਸਲਾਮ, ਨਮਾਜ਼ ਦੇ ਨਾਲ-ਨਾਲ ਸਕੂਲ ਦੀ ਪੜ੍ਹਾਈ ਵੀ ਕਰਵਾਈ ਹੈ।
ਵੀਡੀਓ ਲਈ ਕਲਿੱਕ ਕਰੋ -: