jammu kashmir pdp leaders 2 leader resign: ਜੰਮੂ ਕਸ਼ਮੀਰ ‘ਚ ਮਹਿਬੂਬਾ ਮੁਫਤੀ ਦੀ ਪਾਰਟੀ ਪੀਡੀਪੀ ਨੂੰ ਵੱਡਾ ਝਟਕਾ ਲੱਗਾ ਹੈ।ਸੋਮਵਾਰ ਨੂੰ ਪੀਡੀਪੀ ਨੇਤਾ ਟੀਐੱਸ ਬਾਜਵਾ, ਵੇਦ ਮਹਾਜਨ ਅਤੇ ਹੁਸੈਨ ਏ ਵਫਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।ਪਾਰਟੀ ਪ੍ਰਧਾਨ ਮਹਿਬੂਬਾ ਮੁਫਤੀ ਨੂੰ ਲਿਖੇ ਇੱਕ ਪੱਤਰ ‘ਚ ਇਨ੍ਹਾਂ ਨੇਤਾਵਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਕੁਝ ਕੰਮਾਂ ਅਤੇ ਵਿਸ਼ੇਸ਼ ਕਰ ਕੇ ਉਨ੍ਹਾਂ ਦੇ ਕੁਝ ਬਿਆਨ ਜੋ ਕਿ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਵਾਲੇ ਹਨ ਅਤੇ ਉਨ੍ਹਾਂ ਨੂੰ ਅਸਹਿਜ ਮਹਿਸੂਸ ਕਰਵਾ ਰਹੇ ਹਨ।ਦਰਅਸਲ ਮਹਿਬੂਬਾ ਮੁਫਤੀ ਨੇ ਪਿਛਲੇ ਦਿਨੀਂ ਇੱਕ ਬਿਆਨ ਦਿੱਤਾ ਸੀ ਕਿ ਜਦੋਂ ਤੱਕ ਜੰਮੂ ਕਸ਼ਮੀਰ ‘ਚ ਧਾਰਾ 370 ਦੇ ਪ੍ਰਾਵਧਾਨ ਦੁਬਾਰਾ ਲਾਗੂ ਨਹੀਂ ਹੁੰਦੇ ਉਦੋਂ ਤੱਕ ਉਹ ਕੋਈ ਵੀ ਝੰਡਾ ਨਹੀਂ ਫੜੇਗੀ।ਨੇਤਾਵਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਇਕੱਲੇ ਨਹੀਂ ਹਾਂ।ਜੇਕਰ ਤੁਹਾਨੂੰ ਯਾਦ ਹੋਵੇ ਤਾਂ ਅਸੀਂ ਨੈਸ਼ਨਲ ਕਾਨਫ੍ਰੰਸ ਦੇ ਨਾਲ ਪੰਚਾਇਤ ਚੋਣਾਂ
ਤੋਂ ਪਹਿਲਾਂ ਇੱਕ ਸੰਯੁਕਤ ਰੁਖ ਅਪਣਾਇਆ ਸੀ ਕਿ ਅਸੀਂ ਉਸ ਤੋਂ ਭੱਜ ਨਹੀਂ ਰਹੇ।ਇਸ ਵਾਰ ਵੀ ਅਸੀਂ ਪਾਰਟੀ ਦੇ ਅੰਦਰ, ਆਪਣੇ ਕਾਰਜਕਰਤਾਵਾਂ ਨਾਲ ਇਸ ‘ਤੇ ਚਰਚਾ ਕਰਾਂਗੇ ਅਤੇ ਫਿਰ ਪੀਪੁਲਸ ਅਲਾਇੰਸ ‘ਚ ਚਰਚਾ ਕਰਾਂਗੇ।ਅਸੀਂ ਜੋ ਵੀ ਫੈਸਲਾ ਲਵਾਂਗੇ।ਉਹ ਸਾਰਿਆਂ ‘ਤੇ ਲਾਗੂ ਹੋਵੇਗਾ।ਉਨ੍ਹਾਂ ਕਿਹਾ ਸੀ ਕਿ ਜਿਥੋਂ ਤੱਕ ਸਾਡੀ ਗੱਲ ਹੈ, ਤਾਂ ਮੈਨੂੰ ਚੋਣਾਂ ‘ਚ ਕੋਈ ਦਿਲਚਸਪੀ ਨਹੀਂ ਹੈ।ਜਦੋਂ ਤੱਕ ਸੰਵਿਧਾਨ ਸਾਨੂੰ ਵਾਪਸ ਨਹੀਂ ਮਿਲ ਜਾਂਦਾ ਜਿਸ ਤਹਿਤ ਮੈਂ ਚੋਣਾਂ ਲੜ ਸਕਦੀ ਹਾਂ।ਮਹਿਬੂਬਾ ਮੁਫਤੀ ਨੂੰ ਚੋਣਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਵਲੋਂ ਤਿਰੰਗੇ ਝੰਡੇ ਨੂੰ ਲੈ ਕੇ ਦਿੱਤੇ ਗਏ ਬਿਆਨ ਨੂੰ ਲੈ ਕੇ ਪਾਰਟੀ ਵਿਰੁੱਧ ਜੰਮੂ ‘ਚ ਕਈ ਸੰਗਠਨਾਂ ਨੇ ਪ੍ਰਦਰਸ਼ਨ ਕੀਤਾ।ਬੀਜੇਪੀ ਅਤੇ ਕਾਂਗਰਸ ਨੇ ਵੀ ਪੀਡੀਪੀ ਪ੍ਰਮੁੱਖ ਨੂੰ ਘੇਰਿਆ।ਕਾਂਗਰਸ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਰਵਿੰਦਰ ਸ਼ਰਮਾ ਨੇ ਕਿਹਾ ਸੀ ਕਿ ਅਜਿਹੇ ਬਿਆਨ ਕਿਸੇ ਵੀ ਸਮਾਜ ‘ਚ ਬਰਦਾਸ਼ਤ ਕਰਨ ਲਾਇਕ ਨਹੀਂ ਹੈ ਅਤੇ ਅਸਵੀਕਾਰ ਹੈ।ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਝੰਡੇ ਦੇਸ਼ ਦੇ ਸਨਮਾਨ ਦਾ ਪ੍ਰਤੀਕ ਹੈ।