ਟਾਟਾ ਸਟੀਲ ਐਡਵੈਂਚਰ ਫਾਊਂਡੇਸ਼ਨ ਦੀ ਸੀਨੀਅਰ ਇੰਸਟਰਕਟਰ ਅਸਮਿਤਾ ਦੋਰਜੀ ਨੇ ਇਤਿਹਾਸ ਲਿਖਦੇ ਹੋਏ ਮੰਗਲਵਾਰ ਨੂੰ ਐਵਰੈਸਟ (29,002 ਫੁੱਟ) ਫਤਿਹ ਕਰ ਲਈ ਹੈ। ਅਸਮਿਤਾ ਦੋਰਜੀ ਨੇ ਮੰਗਲਵਾਰ ਦੀ ਸਵੇਰ 8.20 ਵਜੇ ਆਪਣੇ ਸ਼ੇਰਪਾ ਲਖਪਾਨੁਰੂ ਦੇ ਨਾਲ ਐਵਰੈਸਟ ਫਤਿਹ ਕੀਤੀ । ਉਨ੍ਹਾਂ ਨੇ ਐਵਰੈਸਟ ਦੀ ਚੋਟੀ ’ਤੇ ਪਹੁੰਚ ਕੇ ਭਾਰਤੀ ਤਿਰੰਗਾ ਤੇ ਟਾਟਾ ਸਟੀਲ ਦਾ ਝੰਡਾ ਫਹਿਰਾਇਆ।

ਅਸਮਿਤਾ 6 ਅਪ੍ਰੈਲ ਨੂੰ ਦਿੱਲੀ ਤੋਂ ਕਾਠਮਾਂਡੂ ਪਹੁੰਚੀ ਸੀ। ਉਥੋਂ ਉਨ੍ਹਾਂ ਨੇ 14 ਅਪ੍ਰੈਲ ਨੂੰ ਐਵਰੈਸਟ ਦੀ ਮੁਸ਼ਕਲ ਯਾਤਰਾ ਸ਼ੁਰੂ ਕੀਤੀ ਸੀ । ਬੇਸ ਕੈਂਪ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਰੋਟੇਸ਼ਨ ਪ੍ਰਕਿਰਿਆ ਪੂਰੀ ਕੀਤੀ । ਇਸ ਤੋਂ ਬਾਅਦ 18 ਮਈ ਨੂੰ ਉਹ ਕੈਂਪ-3 ਲਈ ਨਿਕਲੀ । 22 ਮਈ ਨੂੰ ਉਸ ਨੇ ਕੈਂਪ-4 ਤੋਂ ਐਵਰੈਸਟ ਦੀ ਚੜਾਈ ਦੀ ਸ਼ੁਰੂਆਤ ਰਾਤ ਲਗਭਗ 10 ਵਜੇ ਦੇ ਕਰੀਬ ਸ਼ੁਰੂ ਕੀਤੀ ਅਤੇ ਸਵੇਰੇ 8.20 ਵਜੇ ਉਨ੍ਹਾਂ ਨੇ ਸਫਲਤਾਪੂਰਵਕ ਆਪਣੀ ਯਾਤਰਾ ਪੂਰੀ ਕੀਤੀ । ਪਿਛਲੇ ਸਾਲ ਅਸਮਿਤਾ ਬਿਨ੍ਹਾਂ ਆਕਸੀਜਨ ਸਪਲੀਮੈਂਟ ਦੇ ਐਵਰੈਸਟ ਅਭਿਆਨ ’ਤੇ ਗਈ ਸੀ, ਪਰ ਸਿਰਫ 100 ਮੀਟਰ ਪਹਿਲਾ ਉਹ ਬੇਹੋਸ਼ ਹੋ ਕੇ ਥੱਲੇ ਡਿੱਗ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”























