ਦਿੱਲੀ ਦੇ ਜੰਤਰ-ਮੰਤਰ ‘ਤੇ ਮੁਸਲਿਮ ਵਿਰੋਧੀ ਨਾਅਰੇਬਾਜ਼ੀ ਅਤੇ ਭੜਕਾ ਟਿੱਪਣੀਆਂ ਦੇ ਮਾਮਲੇ ‘ਚ ਦਿੱਲੀ ਪੁਲਿਸ ਹਰਕਤ ‘ਚ ਹੈ। ਇਸ ਮਾਮਲੇ ਵਿੱਚ ਭਾਜਪਾ ਨੇਤਾ ਅਸ਼ਵਨੀ ਉਪਾਧਿਆਏ ਸਮੇਤ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਮੁਲਜ਼ਮਾਂ ਵਿੱਚ ਵਿਨੋਦ ਸ਼ਰਮਾ, ਦੀਪਕ ਸਿੰਘ, ਦੀਪਕ, ਵਿਨੀਤ ਕ੍ਰਾਂਤੀ, ਪ੍ਰੀਤ ਸਿੰਘ ਸ਼ਾਮਿਲ ਹਨ। ਪ੍ਰੀਤ ਸਿੰਘ ਸੇਵ ਇੰਡੀਆ ਫਾਊਡੇਸ਼ਨ ਦੇ ਡਾਇਰੈਕਟਰ ਹਨ। ਇਸ ਬੈਨਰ ਹੇਠ ਜੰਤਰ -ਮੰਤਰ ‘ਤੇ ਭਾਰਤ ਛੱਡੋ ਅੰਦੋਲਨ ਨਾਂ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਜੰਤਰ -ਮੰਤਰ ‘ਤੇ ਅਸ਼ਵਿਨੀ ਉਪਾਧਿਆਏ ਦੇ ਪ੍ਰੋਗਰਾਮ ਦੌਰਾਨ ਕੁੱਝ ਲੋਕਾਂ ਨੇ ਅਸ਼ਲੀਲ, ਇਤਰਾਜ਼ਯੋਗ ਅਤੇ ਭੜਕਾ ਟਿੱਪਣੀਆਂ ਕੀਤੀਆਂ ਸਨ। ਇਸ ਵੇਲੇ ਚਾਰ ਲੋਕ ਜੰਤਰ -ਮੰਤਰ ‘ਤੇ ਨਫ਼ਰਤ ਭਰੇ ਭਾਸ਼ਣ ਦੇ ਮਾਮਲੇ ‘ਚ ਦਿੱਲੀ ਪੁਲਿਸ ਦੀ ਰਾਡਾਰ ‘ਤੇ ਹਨ। ਇਨ੍ਹਾਂ ਵਿੱਚ ਉੱਤਮ ਮਲਿਕ, ਵਿਨੀਤ ਕ੍ਰਾਂਤੀ, ਪਿੰਕੀ ਅਤੇ ਅਸ਼ਵਿਨੀ ਉਪਾਧਿਆਏ ਸ਼ਾਮਿਲ ਹਨ, ਜੋ ਪ੍ਰਦਰਸ਼ਨ ਦੇ ਪ੍ਰਬੰਧਕ ਸਨ। ਇਨ੍ਹਾਂ ਸਾਰਿਆਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਉੱਤਰਾਖੰਡ ‘ਚ ਇੱਕ ਵਾਰ ਫਿਰ ਵਧਿਆ ਕੋਰੋਨਾ ਕਰਫ਼ਿਊ, ਜਾਣੋ ਕੀ ਖੁੱਲ੍ਹਾ ਅਤੇ ਕੀ ਰਹੇਗਾ ਬੰਦ
ਦੇਸ਼ ਦੀ ਰਾਜਧਾਨੀ ਦਿੱਲੀ ਦੇ ਜੰਤਰ -ਮੰਤਰ ਖੇਤਰ ਵਿੱਚ ਇੱਕ ‘ਮਾਰਚ’ ਵਿੱਚ ਕਥਿਤ ਤੌਰ ‘ਤੇ ਫਿਰਕੂ ਨਾਅਰੇ ਲਗਾਏ ਗਏ ਸਨ। ਇਸ ‘ਮਾਰਚ’ ਦਾ ਕਥਿਤ ਤੌਰ ‘ਤੇ ਵੀਡੀਓ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਮਾਰਚ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਆਯੋਜਿਤ ਕੀਤਾ ਗਿਆ ਸੀ। ਕਿਹਾ ਜਾਂ ਰਿਹਾ ਹੈ ਕਿ ਇਸ ਮਾਰਚ ਦਾ ਆਯੋਜਨ ਸੁਪਰੀਮ ਕੋਰਟ ਦੇ ਵਕੀਲ ਅਸ਼ਵਿਨੀ ਉਪਾਧਿਆਏ ਨੇ ਕੀਤਾ ਸੀ। ਉਂਝ, ਉਪਾਧਿਆਏ ਦਾ ਕਹਿਣਾ ਹੈ ਕਿ ਉਹ ਵੀਡੀਓ ਬਾਰੇ ਜਾਣੂ ਨਹੀਂ ਹਨ, ਸਿਰਫ ਪੰਜ ਜਾਂ ਛੇ ਲੋਕ ਨਾਅਰੇ ਲਗਾ ਰਹੇ ਸਨ। ਉਨ੍ਹਾਂ ਕਿਹਾ ਕਿ ਅਜਿਹੇ ਨਾਅਰੇ ਨਹੀਂ ਲਾਉਣੇ ਚਾਹੀਦੇ ਸੀ।
ਇਹ ਵੀ ਦੇਖੋ : ਇਸ ਵਕੀਲ ਨੇ ਤਾਂ ਕੇਜਰੀਵਾਲ ਦਾ ਧੁੰਆਂ ਕੱਢ ਦਿੱਤਾ, ਹਰ ਦਾਅਵੇ ਦੀ ਕੱਢੀ ਫੂਕ, ਸੁਣ ਕੇ ਦੇਖੋ