Jayant chaudhary on tweets : ਵਿਦੇਸ਼ਾਂ ਤੋਂ ਕਿਸਾਨ ਅੰਦੋਲਨ ਨੂੰ ਸਮਰਥਨ ਮਿਲਣ ਤੋਂ ਬਾਅਦ ਬਾਲੀਵੁੱਡ ਸਮੇਤ ਕਈ ਮਸ਼ਹੂਰ ਹਸਤੀਆਂ ਅਤੇ ਸਰਕਾਰ ਦੇ ਮੰਤਰੀਆਂ ਨੇ ਮੋਰਚਾ ਸੰਭਾਲ ਲਿਆ ਅਤੇ ਕਈਆਂ ਨੇ Sovereignty ( ਪ੍ਰਭੂਸੱਤਾ) ਸ਼ਬਦ ਦੀ ਵਰਤੋਂ ਕਰਦਿਆਂ ਟਵੀਟ ਕੀਤੇ। ਇਸ ਬਾਰੇ, ਆਰਐਲਡੀ ਨੇਤਾ ਜੈਅੰਤ ਚੌਧਰੀ ਨੇ ਟਵੀਟ ਕਰਦਿਆਂ ਤੰਜ ਕਸਿਆ। ਉਨ੍ਹਾਂ ਨੇ ਲਿਖਿਆ ਹੈ ਕਿ “ਮਸ਼ਹੂਰ ਹਸਤੀਆਂ ਜੋ ਆਪਣੇ ਦਿਮਾਗ ਨੂੰ ਗਿਰਵੀ ਰੱਖ ਕੇ #ਟ੍ਰੋਲਰਮੀ ਵਰਗੇ ਇੱਕੋ ਜਿਹੇ ਟਵੀਟ ਕਰ ਰਹੇ ਹਨ, ਸਭ ਤੋਂ ਪਹਿਲਾਂ sovereignty ਦੀ ਪਰਿਭਾਸ਼ਾ ਨੂੰ ਦੇਖ ਲੈਣ! ਇਸਦੇ ਨਾਲ, ਉਨ੍ਹਾਂ ਨੇ ਇਸਦਾ ਅਰਥ ਵੀ ਸਾਂਝਾ ਕੀਤਾ ਹੈ। ਪ੍ਰਭੂਸੱਤਾ (sovereignty ) : ਦੇਸ਼ ਦੀ ਸ਼ਕਤੀ ਓਦੋਂ ਕਮਜ਼ੋਰ ਹੁੰਦੀ ਹੈ ਜਦੋਂ ਸਰਕਾਰ ਅੰਨਦਾਤਾ ‘ਤੇ ਜ਼ੁਲਮ ਕਰਦੀ ਹੈ। ਯਾਨੀ ਦੋਸਤੋ, ਸਰਕਾਰ ਨੂੰ ਕਾਬੂ ਵਿੱਚ ਰੱਖੋ, ਨਾ ਕੇ ਸਰਕਾਰੀ ਪਾਰਟੀ ਦੇ ਕਾਬੂ ਵਿੱਚ ਖੁਦ ਰਹੋ!
ਇਸ ਮਾਮਲੇ ‘ਤੇ ਸਚਿਨ ਤੇਂਦੁਲਕਰ ਨੇ ਟਵੀਟ ਕੀਤਾ ਸੀ ਕਿ ਭਾਰਤ ਦੀ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਬਾਹਰੀ ਤਾਕਤਾਂ ਦਰਸ਼ਕ ਹੋ ਸਕਦੀਆਂ ਹਨ, ਪਰ ਭਾਗੀਦਾਰ ਨਹੀਂ। ਭਾਰਤੀ ਭਾਰਤ ਨੂੰ ਜਾਣਦੇ ਹਨ ਅਤੇ ਉਨ੍ਹਾਂ ਨੂੰ ਭਾਰਤ ਲਈ ਫੈਸਲਾ ਕਰਨਾ ਚਾਹੀਦਾ ਹੈ। ਆਓ ਇੱਕ ਰਾਸ਼ਟਰ ਵਜੋਂ ਇੱਕਜੁੱਟ ਰਹੀਏ। ਸਚਿਨ, ਅਕਸ਼ੈ ਅਤੇ ਅਜੈ ਦੇਵਗਨ ਤੋਂ ਇਲਾਵਾ, ਕਈ ਮੰਤਰੀਆਂ ਨੇ ਵੀ #IndiaTogether #IndiaAgainstPropaganda ਦੇ ਹੈਸ਼ਟੈਗ ਨਾਲ ਸਰਕਾਰ ਦੇ ਬਿਆਨ ਨੂੰ ਰੀਟਵੀਟ ਕੀਤਾ ਸੀ। ਇਸ ਵਿੱਚ ਨਿਰਮਲਾ ਸੀਤਾਰਮਨ, ਹਰਦੀਪ ਸਿੰਘ ਪੁਰੀ, ਵਿਜੈ ਕੁਮਾਰ ਸਿੰਘ, ਜੀ ਕਿਸ਼ਨ ਰੈਡੀ ਆਦਿ ਸ਼ਾਮਿਲ ਹਨ।
ਇਹ ਵੀ ਦੇਖੋ : ਜਾਣੋ ਨਾਮਧਾਰੀ ਸੰਪਰਦਾਇ ਦੇ ਲੋਕ ਕਿਉਂ ਪਹੁੰਚੇ ਗਾਜ਼ੀਪੁਰ ਬਾਰਡਰ ‘ਤੇ, PM ਮੋਦੀ ਦੀਆਂ ਕੱਢੀਆਂ ਰੜਕਾਂ