ਦਿਗੱਜ ਗੋਲਫਰ ਤੇ ਸਵ. ਮਿਲਖਾ ਸਿੰਘ ਦੇ ਬੇਟੇ ਜੀਵ ਮਿਲਖਾ ਸਿੰਘ ਨੇ ਮਹਾਨ ਦੌੜਾਕ ਯਾਨੀ ਕਿ ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਆਪਣੇ ਪਿਤਾ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਆਪਣੇ ਸਭ ਤੋਂ ਚੰਗੇ ਦੋਸਤ ਅਤੇ ਮਾਰਗਦਰਸ਼ਕ ਨੂੰ ਗਵਾਉਣ ਨਾਲ ਨਜਿੱਠਣ ਲਈ ਜ਼ਿੰਦਗੀ ਭਰ ਦੇ ਜਜ਼ਬੇ ਦ ਲੋੜ ਪਵੇਗੀ।
ਜ਼ਿਕਰਯੋਗ ਹੈ ਕਿ ਫਲਾਇੰਗ ਸਿੱਖ ਮਿਲਖਾ ਸਿੰਘ ਦਾ ਇੱਕ ਮਹੀਨੇ ਤੱਕ ਕੋਰੋਨਾ ਨਾਲ ਜੂਝਣ ਤੋਂ ਬਾਅਦ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ ਸੀ । ਜੀਵ ਨੇ ਕਿਹਾ ਕਿ ਐਤਵਾਰ ਨੂੰ ਫਾਦਰਸ ਡੇਅ ਨੇ ਉਸ ਨੂੰ ਇੱਕ ਵਾਰ ਫਿਰ ਯਾਦ ਕਰਵਾਇਆ ਕਿ ਉਸ ਨੇ ਕੀ ਗੁਆ ਦਿੱਤਾ ਹੈ।
ਦਰਅਸਲ, ਆਪਣੇ ਪਿਤਾ ਨੀ ਯਾਦ ਕਰਦਿਆਂ ਹੋਇਆਂ ਜੀਵ ਨੇ ਇੱਕ ਟਵੀਟ ਕੀਤਾ। ਉਸਨੇ ਟਵੀਟ ਕਰਦਿਆਂ ਲਿਖਿਆ,” ਪਾਪਾ ਮੇਰੇ ਪਿਤਾ ਤੋਂ ਵੱਧ ਸਨ, ਉਹ ਮੇਰੇ ਸਭ ਤੋਂ ਚੰਗੇ ਦੋਸਤ ਤੇ ਮਾਰਗਦਰਸ਼ਕ ਸਨ ।” ਮਿਲਖਾ ਸਿੰਘ ਜਦੋਂ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ ਤਾਂ ਉਸ ਸਮੇਂ ਜੀਵ ਦੁਬਈ ਵਿੱਚ ਸੀ ਅਤੇ ਇਸ ਦੇ ਕੁਝ ਦਿਨ ਬਾਅਦ ਉਹ ਇੱਥੇ ਪਹੁੰਚ ਗਿਆ ਸੀ ।
ਇਹ ਵੀ ਪੜ੍ਹੋ: ਪੰਜਾਬ ‘ਚ ਘੱਟ ਹੋਈ ਕੋਰੋਨਾ ਦੀ ਰਫਤਾਰ, 340 ਨਵੇਂ ਮਾਮਲੇ ਆਏ ਸਾਹਮਣੇ, 24 ਮਰੀਜ਼ਾਂ ਨੇ ਤੋੜਿਆ ਦਮ
ਉਸ ਨੇ ਕਿਹਾ ਕਿ ਉਮੀਦ ਕਰਦਾ ਹਾਂ ਕਿ ਸਾਰੇ ਤਰ੍ਹਾਂ ਦੇ ਮੁਸ਼ਕਿਲ ਹਾਲਾਤਾਂ ਨਾਲ ਨਜਿੱਠਣ ਲਈ ਮੇਰੇ ਕੋਲ ਵੀ ਉਸੇ ਤਰ੍ਹਾਂ ਦਾ ਜਜ਼ਬਾ ਤੇ ਅੰਦਰੂਨੀ ਤਾਕਤ ਹੁੰਦੀ । ਮੈਨੂੰ ਅੱਜ ਇਸਦੀ ਬੇਹੱਦ ਜ਼ਰੂਰਤ ਹੈ ਅਤੇ ਮੈਨੂੰ ਆਪਣੀ ਬਾਕੀ ਜ਼ਿੰਦਗੀ ਵਿਚ ਵੀ ਇਸਦੀ ਲੋੜ ਪਵੇਗੀ।
ਦੱਸ ਦੇਈਏ ਕਿ ਮਿਲਖਾ ਸਿੰਘ ਦਾ ਸ਼ਨੀਵਾਰ ਇੱਥੇ ਪੂਰੇ ਰਾਜਸੀ ਸਨਮਾਨ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ ਤੇ ਇਸ ਦੌਰਾਨ ਜੀਵ ਨੇ ਉਨ੍ਹਾਂ ਦੀ ਚਿਤਾ ਨੂੰ ਮੁੱਖ ਅਗਨੀ ਭੇਟ ਕੀਤੀ। ਮਿਲਖਾ ਦੀ ਪਤਨੀ ਅਤੇ ਰਾਸ਼ਟਰੀ ਮਹਿਲਾ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਨਿਰਮਲ ਕੌਰ ਦਾ ਵੀ ਉਸ ਤੋਂ ਪੰਜ ਦਿਨ ਪਹਿਲਾਂ ਇਸ ਵਾਇਰਸ ਦੇ ਕਾਰਨ ਦਿਹਾਂਤ ਹੋ ਗਿਆ ਸੀ।