ਮੌਜੂਦਾ ਸਮੇਂ ਵਿੱਚ ਦੇਸ਼ ਕੋਰੋਨਾ ਵਾਇਰਸ ਵਿਰੁੱਧ ਜੰਗ ਲੜ ਰਿਹਾ ਹੈ । ਇਸ ਵਿਚਾਲੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਰਾਜਾਂ ਦੀ ਮਦਦ ਨਾ ਕਰਨ ਦਾ ਦੋਸ਼ ਲਗਾਇਆ ਹੈ । ਸੀਐਮ ਸੋਰੇਨ ਨੇ ਕਿਹਾ ਹੈ ਕਿ ਕੋਰੋਨਾ ਇੱਕ ਰਾਸ਼ਟਰੀ ਸਮੱਸਿਆ ਹੈ, ਪਰ ਕੇਂਦਰ ਨੇ ਰਾਜਾਂ ਨੂੰ ਉਨ੍ਹਾਂ ਦੇ ਹਾਲ ‘ਤੇ ਛੱਡ ਦਿੱਤਾ ਹੈ।
ਦਰਅਸਲ, ਸੀਐੱਮ ਸੋਰੇਨ ਨੇ ਕਿਹਾ, “ਕੇਂਦਰ ਨਾ ਤਾਂ ਕੋਰੋਨਾ ਨੂੰ ‘ਦੇਸ਼ ਵਿਆਪੀ ਸਮੱਸਿਆ’ ਮੰਨ ਰਿਹਾ ਹੈ ਅਤੇ ਨਾ ਹੀ ਰਾਜਾਂ ਦੀਆਂ ਮੰਗਾਂ ਨੂੰ ਸੁਣ ਰਿਹਾ ਹੈ।” ਉਨ੍ਹਾਂ ਕਿਹਾ,”ਇਹ ਰਾਸ਼ਟਰੀ ਮਹਾਂਮਾਰੀ ਹੈ ਜਾਂ ਰਾਜ-ਕੇਂਦਰਿਤ ਸਮੱਸਿਆ?”
ਕੇਂਦਰ ਨੇ ਸਥਿਤੀ ਨੂੰ ਸੰਭਾਲਣ ਲਈ ਨਾ ਤਾਂ ਰਾਜਾਂ ‘ਤੇ ਛੱਡਿਆ ਹੈ ਅਤੇ ਨਾ ਹੀ ਇਸ ਨੂੰ ਸਹੀ ਢੰਗ ਨਾਲ ਸੰਭਾਲ ਰਿਹਾ ਹੈ। ਸਾਨੂੰ ਦਵਾਈਆਂ ਆਯਾਤ ਕਰਨ ਲਈ ਨਹੀਂ ਮਿਲਦੀਆਂ, ਕਿਉਂਕਿ ਕੇਂਦਰ ਆਗਿਆ ਨਹੀਂ ਦਿੰਦਾ ਹੈ।”
ਸੋਰੇਨ ਨੇ ਦਾਅਵਾ ਕੀਤਾ, “ਕੇਂਦਰ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਪ੍ਰਬੰਧਨ ਨਾਲ ਜੁੜੇ ਲਗਭਗ ਸਾਰੇ ਮਹੱਤਵਪੂਰਨ ਮੁੱਦਿਆਂ ਜਿਵੇਂ ਕਿ ਆਕਸੀਜਨ, ਮੈਡੀਕਲ ਉਪਕਰਣਾਂ ਅਤੇ ਟੀਕਿਆਂ ਦੇ ਵੰਡ ਨੂੰ ਕੰਟਰੋਲ ਕਰ ਲਿਆ ਹੈ।” ਸਾਨੂੰ ਉਹ ਨਹੀਂ ਮਿਲ ਰਿਹਾ ਜੋ ਸਾਨੂੰ ਚਾਹੀਦਾ ਹੈ, ਚਾਹੇ ਉਹ ਟੀਕੇ ਜਾਂ ਦਵਾਈਆਂ ਕਿਉਂ ਨਾ ਹੋਣ।”
ਹੇਮੰਤ ਸੋਰੇਨ ਨੇ ਕਿਹਾ ਕਿ ਰਾਜ ਵਿੱਚ ਕੋਰੋਨਾ ਵਾਇਰਸ ਦੇ ਸੰਕ੍ਰਮਣ ਤੋਂ ਰਿਕਵਰੀ ਦੀ ਦਰ 90 ਪ੍ਰਤੀਸ਼ਤ ਤੋਂ ਵੀ ਉੱਪਰ ਚਲੀ ਗਈ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਲਾਗ ਦੀ ਦਰ ਵੀ 4 ਪ੍ਰਤੀਸ਼ਤ ਦੇ ਆਸ-ਪਾਸ ਬਣੀ ਹੋਈ ਹੈ, ਪਰ ਮੇਰੇ ਅਨੁਸਾਰ ਕੋਰੋਨਾ ਦੀ ਪੀਕ ਦਾ ਦੌਰ ਹਾਲੇ ਖਤਮ ਨਹੀਂ ਹੋਇਆ ਹੈ।
ਇਸ ਸਬੰਧੀ ਸੋਰੇਨ ਨੇ ਇੱਕ ਟਵੀਟ ਕਰਦਿਆਂ ਲਿਖਿਆ, “ਇਹ ਅੰਕੜੇ ਕੋਰੋਨਾ ਵਿਰੁੱਧ ਸਾਡੇ ਸੰਘਰਸ਼ ਵਿੱਚ ਉਤਸ਼ਾਹਜਨਕ ਹਨ ਅਤੇ ਇਸਦੇ ਲਈ ਮੈਂ ਸਿਹਤ ਕਰਮਚਾਰੀਆਂ ਸਮੇਤ ਕੋਰੋਨਾ ਖ਼ਿਲਾਫ਼ ਮੁਹਿੰਮ ਵਿੱਚ ਰਾਜ ਦੇ ਹਰ ਵਰਕਰ ਅਤੇ ਲੋਕਾਂ ਨੂੰ ਵਧਾਈ ਦਿੰਦਾ ਹਾਂ।” ਪਰ ਮੇਰੇ ਅਨੁਸਾਰ ਕੋਰੋਨਾ ਦਾ ਪੀਕ ਅਜੇ ਖਤਮ ਨਹੀਂ ਹੋਇਆ ਹੈ। ਜਦੋਂ ਤੱਕ ਰਾਜ ਵਿੱਚ ਕੋਰੋਨਾ ਨਾਲ ਇੱਕ ਵੀ ਵਿਅਕਤੀ ਦੀ ਮੌਤ ਹੋ ਰਹੀ ਹੈ, ਉਦੋਂ ਤੱਕ ਪੀਕ ਹੈ, ਖ਼ਤਰਾ ਹੈ ਅਤੇ ਅਸੀਂ ਨਾ ਤਾਂ ਖੁਸ਼ ਹੋ ਸਕਦੇ ਹਾਂ ਅਤੇ ਨਾ ਹੀ ਚੈਨ ਨਾਲ ਬੈਠ ਸਕਦੇ ਹਾਂ।”