ਹਾਲ ਹੀ ‘ਚ ਰਾਜਸਥਾਨ ਬੀਜੇਪੀ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਨੇ ਕਾਂਗਰਸ ਸ਼ਾਸਿਤ ਰਾਜਾਂ ‘ਤੇ ਕੋਰੋਨਾ ਵੈਕਸੀਨ ਨੂੰ ਬਰਬਾਦ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਦੇ ਜਵਾਬ ‘ਚ ਝਾਰਖੰਡ ਦੇ ਸਿਹਤ ਮੰਤਰੀ ਨੇ ਕਿਹਾ, ‘ਉਹ ਕਤਲ ਵੀ ਕਰਦੇ ਨੇ ਤਾਂ ਚਰਚਾ ਨਹੀਂ ਹੁੰਦੀ, ਅਸੀਂ ਸਾਹ ਵੀ ਲੈਂਦੇ ਹਾਂ ਤਾਂ ਹੋ ਜਾਂਦੇ ਹਾਂ ਬਦਨਾਮ” ਤੇ ਇਹ ਵੀ ਕਿਹਾ ਕਿ ਰਾਸ਼ਟਰੀ ਪੱਧਰ ‘ਤੇ ਲਗਭਗ 62 ਲੱਖ ਟੀਕੇ ਬਰਬਾਦ ਹੋਏ ਹਨ।
ਦਰਅਸਲ, ਕੋਰੋਨਾ ਟੀਕਾਕਰਨ ਅਤੇ ਵੈਕਸੀਨ ਬਰਬਾਦੀ ਨੂੰ ਲੈ ਕੇ ਦੇਸ਼ ਭਰ ਵਿੱਚ ਸਿਆਸੀ ਬਿਆਨਬਾਜ਼ੀ ਹੋ ਰਹੀ ਹੈ। ਹਾਲ ਹੀ ‘ਚ ਕਾਂਗਰਸ ‘ਤੇ ਉਨ੍ਹਾਂ ਦੇ ਰਾਜਾਂ ‘ਚ ਵੈਕਸੀਨ ਨੂੰ ਬਰਬਾਦ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਹੁਣ ਇਸ ਦੋਸ਼ ਦੇ ਜਵਾਬ ਵਿੱਚ ਝਾਰਖੰਡ ਦੇ ਸਿਹਤ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਪੱਧਰ ‘ਤੇ ਲਗਭਗ 62 ਲੱਖ ਟੀਕੇ ਬਰਬਾਦ ਹੋ ਗਏ ਹਨ। ਵੈਕਸੀਨ ਬਰਬਾਦੀ ਵਾਲੇ ਰਾਜਾਂ ਵਿੱਚ ਓਡੀਸ਼ਾ, ਗੁਜਰਾਤ, ਅਸਾਮ, ਤ੍ਰਿਪੁਰਾ ਵਰਗੇ ਰਾਜਾਂ ਦੇ ਨਾਮ ਸ਼ਾਮਿਲ ਹਨ ਜਿਨ੍ਹਾਂ ਵਿੱਚ ਭਾਜਪਾ ਦਾ ਰਾਜ ਹੈ।
ਇਸ ਦੌਰਾਨ, ਬੁੱਧਵਾਰ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 76 ਲੱਖ ਤੋਂ ਵੱਧ ਲੋਕਾਂ ਨੂੰ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ। ਕੱਲ੍ਹ ਦੇ ਟੀਕਾਕਰਨ ਤੋਂ ਬਾਅਦ, ਦੇਸ਼ ਭਰ ਵਿੱਚ ਕੁੱਲ ਕੋਵਿਡ ਟੀਕਾਕਰਨ ਕਵਰੇਜ ਹੁਣ ਤੱਕ 158.88 ਕਰੋੜ ਤੋਂ ਵੱਧ ਹੋ ਗਈ ਹੈ।
ਇਹ ਵੀ ਪੜ੍ਹੋ : ਪਾਕਿਸਤਾਨ: ਲਾਹੌਰ ਦੇ ਨਿਊ ਅਨਾਰਕਲੀ ਬਾਜ਼ਾਰ ‘ਚ ਵੱਡਾ ਧਮਾਕਾ, ਦੋ ਮੌਤਾਂ, 20 ਤੋਂ ਵੱਧ ਜ਼ਖਮੀ
ਸਿਹਤ ਮੰਤਰਾਲੇ ਦੇ ਅਨੁਸਾਰ, ਵੀਰਵਾਰ ਨੂੰ ਪਿਛਲੇ 24 ਘੰਟਿਆਂ ਵਿੱਚ 3,17,532 ਨਵੇਂ ਕੋਰੋਨਾ ਮਰੀਜ਼ ਮਿਲੇ ਹਨ। ਇਸ ਦੇ ਨਾਲ ਹੀ ਓਮੀਕਰੋਨ ਦੇ ਮਰੀਜ਼ਾਂ ਦੀ ਗਿਣਤੀ 9,287 ਹੋ ਗਈ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਇਸ ਸਮੇਂ ਕੋਰੋਨਾ ਦੇ 19,24,051 ਐਕਟਿਵ ਮਰੀਜ਼ ਹਨ। ਪਿਛਲੇ 24 ਘੰਟਿਆਂ ਵਿੱਚ 2,23,990 ਲੋਕਾਂ ਨੇ ਕੋਰੋਨਾ ਨੂੰ ਹਰਾਇਆ ਹੈ। ਵਰਤਮਾਨ ਵਿੱਚ, ਰੋਜ਼ਾਨਾ ਸੰਕਰਮਣ ਦਰ 16.41 ਫੀਸਦੀ ਹੈ, ਜਦਕਿ ਹਫਤਾਵਾਰੀ ਸੰਕਰਮਣ ਦਰ 16.06 ਫੀਸਦੀ ਹੈ।
ਵੀਡੀਓ ਲਈ ਕਲਿੱਕ ਕਰੋ -: