ਨਵੀਂ ਦਿੱਲੀ- ਰਿਲਾਇੰਸ Jio ਯੂਜ਼ਰਸ ਨੂੰ ਮੰਗਲਵਾਰ ਸਵੇਰ ਤੋਂ ਕਾਲ ਕਰਨ ਅਤੇ ਕਾਲ ਰਿਸੀਵ ਕਰਨ ‘ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਯੂਜ਼ਰਸ ਨੇ ਟਵਿਟਰ ‘ਤੇ ਇਸ ਦੀ ਸ਼ਿਕਾਇਤ ਕੀਤੀ ਹੈ। ਹਾਲਾਂਕਿ ਹੁਣ ਤੱਕ ਰਿਲਾਇੰਸ Jio ਨੇ ਇਸ ‘ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
SMS ਭੇਜਣ ‘ਤੇ ਰੁਕਾਵਟ ਦੇ ਨਾਲ ਨਾਲ ਕੁਝ ਯੂਜ਼ਰਸ ਨੂੰ ਆਪਣੇ ਡਿਵਾਈਸ ‘ਤੇ 4G VoLTE ਸਾਈਨ ਵੀ ਨਹੀਂ ਦਿੱਖ ਰਹੇ। ਕਾਲ ਡਾਊਨ ਹੋਣ ਦੇ ਬਾਵਜੂਦ, ਕੁਝ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦਾ ਇੰਟਰਨੈਟ ਵਧੀਆ ਕੰਮ ਕਰ ਰਿਹਾ ਹੈ। Jio ਕੇਅਰ ਦਾ ਅਧਿਕਾਰਤ ਟਵਿੱਟਰ ਹੈਂਡਲ ਯੂਜ਼ਰਸ ਨੂੰ ਜਵਾਬ ਦੇ ਰਿਹਾ ਹੈ, ਪਰ ਉਨ੍ਹਾਂ ਨੇ ਅਜੇ ਤੱਕ ਆਊਟੇਜ ਨੂੰ ਸਵੀਕਾਰ ਨਹੀਂ ਕੀਤਾ ਹੈ।
ਜਾਣਕਾਰੀ ਮੁਤਾਬਕ ਬਹੁਤ ਸਾਰੇ ਯੂਜ਼ਰਸ ਨੇ ਡਾਊਨਡਿਟੈਕਟਰ, ਇੱਕ ਪਲੇਟਫਾਰਮ ਜੋ ਆਨਲਾਈਨ ਸੇਵਾਵਾਂ ਦੇ ਆਊਟੇਜ ਨੂੰ ਟਰੈਕ ਕਰਦਾ ਹੈ, ਵਿੱਚ ਆਪਣੀਆਂ ਸਮੱਸਿਆਵਾਂ ਦੀ ਰਿਪੋਰਟ ਵੀ ਕੀਤੀ। ਹੁਣ ਤੱਕ 600 ਤੋਂ ਵੱਧ ਆਊਟੇਜ ਦੀਆਂ ਰਿਪੋਰਟਾਂ ਆ ਚੁੱਕੀਆਂ ਹਨ। ਪ੍ਰਭਾਵਿਤ ਸ਼ਹਿਰ ਵਿਚ ਦਿੱਲੀ, ਕੋਲਕਾਤਾ, ਮੁੰਬਈ, ਬੈਂਗਲੁਰੂ, ਚੇਨਈ, ਹੈਦਰਾਬਾਦ, ਅਹਿਮਦਾਬਾਦ ਅਤੇ ਨਾਗਪੁਰ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: