journalist dies assam government orders cid investigation: ਅਸਮ ‘ਚ ਇੱਕ ਸਥਾਨਕ ਟੀ.ਵੀ.ਚੈੱਨਲ ਦੇ ਪੱਤਰਕਾਰ ਦੀ ਬੀਤੇ ਦਿਨ ਹੋ ਮੌਤ ਗਈ।ਉਸ ਨੂੰ ਸੂਬੇ ਦੇ ਤਿਨਸੁਕਿਆ ਜ਼ਿਲੇ ‘ਚ ਬੁੱਧਵਾਰ ਰਾਤ ਵਾਹਨ ਨੇ ਟੱਕਰ ਮਾਰ ਦਿੱਤੀ ਸੀ।ਪੱਤਰਕਾਰ ਦੇ ਮਾਲਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਇਸ ਲਈ ਹੱਤਿਆ ਕੀਤੀ ਗਈ ਹੈ ਕਿਉਂਕਿ, ਉਨ੍ਹਾਂ ਨੇ ਆਪਣੇ ਖੇਤਰ ‘ਚ ਭ੍ਰਿਸ਼ਟਾਚਾਰ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਉਜਾਗਰ ਕੀਤਾ ਸੀ।ਮੁੱਖ ਮੰਤਰੀ ਸੋਨੋਵਾਲ ਨੇ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮਾਮਲੇ ਦੀ
ਸੀਆਈਡੀ ਤੋਂ ਜਾਂਚ ਕਰਾਉਣ ਦੇ ਹੁਕਮ ਜਾਰੀ ਕੀਤੇ ਹਨ।ਪੁਲਸ ਨੇ ਦੱਸਿਆ ਕਿ ਉਕਤ ਪੱਤਰਕਾਨ ਨੂੰ ਬੁੱਧਵਾਰ ਰਾਤ ਇੱਕ ਵਾਹਨ ਨੇ ਉਨ੍ਹਾਂ ਦੇ ਘਰ ਕੋਲ ਰਾਸ਼ਟਰੀ ਮਾਰਗ 15 ‘ਤੇ ਉਨ੍ਹਾਂ ਨੂੰ ਟੱਕਰ ਮਾਰੀ ਸੀ।ਡਿਬਰੂਗੜ ਦੇ ਇੱਕ ਨਾਸਗ ਹੋਮ ‘ਚ ਵੀਰਵਾਰ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ।ਪੁਲਸ ਅਧਿਕਾਰੀ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਨਾਲ ਵਾਹਨ ਦੀ ਪਛਾਣ ਕਰ ਲਈ ਗਈ ਅਤੇ ਉਸਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜੋ ਫਰਾਰ ਹੋ ਗਿਆ ਸੀ।ਮਾਮਲੇ ‘ਚ ਇੱਕ ਹੋਰ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਦੇਖੋ:ਪੱਤਰਕਾਰ ਪਹੁੰਚ ਗਿਆ Drug Lord Rano ਦੇ ਪਿੰਡ, ਕਿੱਥੋਂ ਆਈਆਂ Luxury ਗੱਡੀਆਂ ?ਸੁਣੋ ਅਣਸੁਣੇ ਰਾਜ਼