journalist tarun tejpal acquitted in rape caseਰੇਪ ਕੇਸ ‘ਚ ਪੱਤਰਕਾਰ ਤਰੁਣ ਤੇਜਪਾਲ ਨੂੰ ਵੱਡੀ ਰਾਹਤ ਮਿਲੀ ਹੈ।8 ਸਾਲ ਬਾਅਦ ਗੋਆ ਦੀ ਸੈਸ਼ਨ ਕੋਰਟ ਨੇ ਤਰੁਣ ਤੇਜਪਾਲ ਨੂੰ ਬਰੀ ਕਰ ਦਿੱਤਾ ਹੈ।ਗੋਆ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਫੈਸਲੇ ਨੂੰ ਚੁਣੌਤੀ ਦਿਆਂਗੇ।ਦੱਸਣਯੋਗ ਹੈ ਕਿ ਇੱਕ ਮੈਗਜ਼ੀਨ ਦੇ ਸਾਬਕਾ ਪ੍ਰਧਾਨ ਸੰਪਾਦਕ ਤਰੁਣ ਤੇਜਪਾਲ ‘ਤੇ 2013 ‘ਚ ਗੋਆ ਦੇਇੱਕ ਲਗਜ਼ਰੀ ਹੋਟਲ ਦੀ ਲਿਫਟ ‘ਚ ਔਰਤ ਦਾ ਯੌਨ ਸੋਸ਼ਣ ਕਰਨ ਦਾ ਦੋਸ਼ ਲੱਗਾ ਸੀ।
ਪੱਤਰਕਾਰ ਤਰੁਣ ਤੇਜਪਾਲ ਦੀ ਸਹਿਯੋਗੀ ਨੇ ਹੀ ਯੌਨ ਸੋਸ਼ਣ ਦਾ ਦੋਸ਼ ਲਗਾਇਆ ਸੀ।ਇਸ ਤੋਂ ਬਾਅਦ ਤਰੁਣ ਤੇਜਪਾਲ ਦੇ ਵਿਰੁੱਧ ਗੋਆ ਪੁਲਿਸ ਨੇ ਨਵੰਬਰ 2013 ‘ਚ ਐੱਫਆਈਆਰ ਦਰਜ ਕੀਤੀ ਸੀ।ਫਿਰ ਤਰੁਣ ਤੇਜਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।ਤਰੁਣ ਤੇਜਪਾਲ ਮਈ 2014 ਤੋਂ ਜ਼ਮਾਨਤ ‘ਤੇ ਬਾਹਰ ਹੈ।ਗੋਆ ਪੁਲਿਸ ਨੇ ਫਰਵਰੀ 2014 ‘ਚ ਉਨਾਂ੍ਹ ਦੇ ਵਿਰੁੱਧ 2846 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ।
ਪੱਤਰਕਾਰ ਤਰੁਣ ਤੇਜਪਾਲ ‘ਤੇ ਆਈਪੀਸੀ ਦੀ ਧਾਰਾ 342, 354, 354-ਏ, 376 ਦੇ ਤਹਿਤ ਮੁਕੱਦਮਾ ਚਲਾਇਆ ਗਿਆ ਸੀ।ਤਰੁਣ ਤੇਜਪਾਲ ‘ਤੇ ਸਾਥੀ ਮਹਿਲਾ ਪੱਤਰਕਾਰ ਨੇ ਦੋਸ਼ ਲਗਾਇਆ ਸੀ ਕਿ ਗੋਆ ‘ਚ ਇੱਕ ਮੈਗਜ਼ੀਨ ਇਵੇਂਟ ਸੀ, ਉਸ ਰਾਤ ਜਦੋਂ ਉਹ ਇੱਕ ਗੈਸਟ ਨੂੰ ਉਸਦੇ ਕਮਰੇ ਤੱਕ ਛੱਡ ਕੇ ਵਾਪਸ ਆ ਰਹੀ ਸੀ, ਤਾਂ ਇਸ ਹੋਟਲ ਦੇ ਬਲਾਕ 7 ਦੀ ਇੱਕ ਲਿਫਟ ਦੇ ਸਾਹਮਣੇ ਉਸ ਨੂੰ ਉਸਦੇ ਬਾਸ ਤਰੁਣ ਤੇਜਪਾਲ ਮਿਲ ਗਏ।
ਤੇਜਪਾਲ ਨੇ ਗੈਸਟ ਨੂੰ ਦੁਬਾਰਾ ਜਗਾਉਣ ਦੀ ਗੱਲ ਕਹਿ ਕੇ ਅਚਾਨਕ ਉਸ ਵਾਪਸ ਉਸੇ ਲਿਫਟ ਦੇ ਅੰਦਰ ਖਿੱਚ ਲਿਆ।ਗੋਆ ਪੁਲਿਸ ਨੂੰ ਦਿੱਤੇ ਗਏ ਬਿਆਨ ‘ਚ ਲੜਕੀ ਨੇ ਕਿਹਾ ਸੀ, ਅਜੇ ਮੈਂ ਕੁਝ ਸਮਝ ਪਾਉਂਦੀ ਉਸੇ ਦੌਰਾਨ ਤੇਜਪਾਲ ਨੇ ਲਿਫਟ ਦੇ ਬਟਨ ਕੁਝ ਇੰਝ ਦੱਬਣੇ ਸ਼ੁਰੂ ਕੀਤੇ ਜਿਸ ਨਾਲ ਨਾ ਤਾਂ ਲਿਫਟ ਰੁਕੇ ਅਤੇ ਨਾ ਹੀ ਦਰਵਾਜ਼ਾ ਖੁੱਲੇ ਅਤੇ ਉਦੋਂ ਤੇਜਪਾਲ ਨੇ ਇਸੇ ਬੰਦ ਲਿਫਟ ‘ਚ ਜੋ ਕੁਝ ਕੀਤਾ ਜਦੋਂ ਉਸਦੇ ਰਾਜ ਖੁੱਲੇ ਤਾਂ ਤਰੁਣ ਤੇਜਪਾਲ ਦੀ ਜ਼ਿੰਗਦੀ ‘ਚ ਹੀ ਤਹਿਲਕਾ ਮੱਚ ਗਿਆ।
ਇਹ ਵੀ ਪੜੋ:ਮੋਗਾ ਦੇ ਪਿੰਡ ‘ਚ ਕਰੈਸ਼ ਹੋ ਕੇ ਡਿੱਗਿਆ ਆਰਮੀ ਦਾ ਮਿਗ MIG-21 ਜਹਾਜ਼, ਦੇਖੋ ਲਿਵ ਤਸਵੀਰਾਂ