jp nadda and rahul gandhi: ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਰਾਹੁਲ ਗਾਂਧੀ ‘ਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਸਿਆਸਤ ਕਰਨ ਦਾ ਦੋਸ਼ ਲਗਾਇਆ ਹੈ।ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ, ਇਹ ਜਾਦੂ ਹੋ ਰਿਹਾ ਹੈ ਰਾਹੁਲ? ਪਹਿਲਾਂ ਤੁਸੀਂ ਜਿਸ ਚੀਜ਼ ਦੀ ਵਕਾਲਤ ਕਰ ਰਹੇ ਸੀ, ਹੁਣ ਉਸਦਾ ਹੀ ਵਿਰੋਧ ਕਰ ਰਹੇ ਹੋ।ਦੇਸ਼ ਹਿੱਤ, ਕਿਸਾਨ ਹਿੱਤ ਨਾਲ ਤੁਹਾਡਾ ਕੁਝ ਵੀ ਲੈਣਾ ਦੇਣਾ ਨਹੀਂ ਹੈ।ਤੁਸੀਂ ਸਿਰਫ ਰਾਜਨੀਤੀ ਕਰਨੀ ਹੈ, ਪਰ ਤੁਹਾਡੀ ਮਾੜੀ ਕਿਸਮਤ ਹੈ ਕਿ ਹੁਣ ਤੁਹਾਡਾ ਇਹ ਪਾਖੰਡ ਨਹੀਂ ਚੱਲੇਗਾ।ਦੇਸ਼ ਦੀ ਜਨਤਾ ਅਤੇ ਕਿਸਾਨ ਤੁਹਾਡਾ ਦੋਹਰਾ ਚਿਹਰਾ ਦੇਖ ਚੁੱਕੇ ਹਨ।ਦੱਸਣਯੋਗ ਹੈ ਕਿ ਕੁਝ ਦੇਰ ਪਹਿਲਾਂ ਹੀ
ਅੰਦੋਲਨ ਕਰ ਰਹੇ ਕਿਸਾਨਾਂ ਦਾ ਹੌਸਲਾ ਵਧਾਉਂਦਿਆਂ ਹੋਏ, ਉਨਾਂ ਨੇ ਆਪਣੇ ਟਵਿਟਰ ਹੈਂਡਲ ‘ਤੇ ਲਿਖਿਆ, ਵੀਰ ਤੁਮ ਬੜੇ ਚਲੋ, ਧੀਰ ਤੁਮ ਬੜੇ ਚਲੋ, ਵਾਟਰ ਗਨ ਕੀ ਬੌਛਾੜ ਹੋ ਜਾਂ ਗਿੱਦੜ ਧਮਕੀ ਹਜ਼ਾਰ ਹੋ, ਤੁਮ ਨਿਡਰ ਡਰੋ ਨਹੀਂ, ਵੀਰ ਤੁਮ ਬੜੇ ਚਲੋ, ਅੰਨਦਾਤਾ ਤੁਮ ਬੜੇ ਚਲੋ।ਸ਼ਨੀਵਾਰ ਨੂੰ ਕਿਸਾਨ ਅੰਦੋਲਨ ਦੇ ਸਮਰਥਨ ਕਰਦਿਆਂ ਰਾਹੁਲ ਗਾਂਧੀ ਨੇ ਆਪਣੇ ਟਵਿੱਟਰ ‘ਤੇ ਇੱਕ ਵੀਡੀਓ ਵੀ ਪੋਸਟ ਕੀਤਾ ਸੀ।ਜਿਸ ਦੀ ਕੈਪਸ਼ਨ ‘ਚ ਲਿਖਿਆ ਸੀ ਕਣ-ਕਣ ‘ਚ ਗੂੰਜ ਰਿਹਾ ਕਿਸਨਾ ਅੰਦੋਲਨ। ਇਸ ਤੋਂ ਪਹਿਲ਼ਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਗੁਲਾਮ ਨਬੀ ਆਜ਼ਾਦ ਅਤੇ ਅਧੀਰ ਰੰਜਨ ਚੌਧਰੀ ਵਰਗੇ ਹੋਰ ਪਾਰਟੀ ਨੇਤਾ ਦੇ ਨਾਲ ਖੇਤੀ ਕਾਨੂੰਨਾਂ ਦੇ ਮਸਲੇ ‘ਤੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਸੀ।ਇਸ ਤੋਂ ਬਾਅਦ ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਕਿਸਾਨਾਂ ਨੂੰ ਨੁਕਸਾਨ ਹੋਣ ਵਾਲਾ ਹੈ, ਦੇਸ਼ ਨੂੰ ਦਿਸ ਰਿਹਾ ਹੈ ਪਰ ਪ੍ਰਧਾਨ ਮੰਤਰੀ ਨੂੰ ਨਹੀਂ ਦਿਸ ਰਿਹਾ।