jp nadda dharna bjp bengal violence tmc: ਪੱਛਮੀ ਬੰਗਾਲ ‘ਚ ਚੋਣਾਵੀ ਦੰਗਲ ਭਾਵੇਂ ਖਤਮ ਹੋ ਗਿਆ ਹੋਵੇ ਪਰ ਸਿਆਸੀ ਲੜਾਈ ਅਜੇ ਤੱਕ ਜਾਰੀ ਹੈ।ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬੰਗਾਲ ਦੇ ਵੱਖ-ਵੱਖ ਇਲਾਕਿਆਂ ‘ਚ ਹਿੰਸਾ ਹੋ ਰਹੀ ਹੈ, ਇਸੇ ਵਿਰੋਧ ‘ਚ ਅੱਜ ਭਾਰਤੀ ਜਨਤਾ ਪਾਰਟੀ ਧਰਨਾ ਦੇ ਰਹੀ ਹੈ।ਬੰਗਾਲ ‘ਚ ਜਦੋਂ ਮਮਤਾ ਬੈਨਰਜੀ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਲਈ, ਉਦੋਂ ਬੀਜੇਪੀ ਪ੍ਰਧਾਨ ਜੇਪੀ ਨੱਡਾ ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਨ।ਬੀਜੇਪੀ ਪ੍ਰਧਾਨ ਜੇਪੀ ਨੱਡਾ, ਦਿਲੀਪ ਘੋਸ਼ ਨੇ ਹੇਸਿਟੰਗਸ ਦਫਤਰ ‘ਤੇ ਵਿਰੋਧ ਪ੍ਰਦਰਸ਼ਨ ਕੀਤਾ, ਇਸ ਦੌਰਾਨ ਬੀਜੇਪੀ ਦੇ ਨਵੇਂ ਵਿਧਾਇਕਾਂ ਨੂੰ ਸਹੁੰ ਵੀ ਦਿਵਾਈ ਗਈ।ਇਸ ਤੋਂ ਇਲਾਵਾ ਜੇਪੀ ਨੱਡਾ ਦਾ ਅੱਜ ਕਈ ਬੀਜੇਪੀ ਵਰਕਰਾਂ ਦੇ ਪਰਿਵਾਰ ਨੂੰ ਵੀ ਮਿਲਣ ਦਾ ਪ੍ਰੋਗਰਾਮ ਹੈ।
ਭਾਜਪਾ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਅੱਜ ਬੰਗਾਲ ਦੀ ਹਿੰਸਾ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੀ ਹੈ।ਐਤਵਾਰ ਤੋਂ ਸ਼ੁਰੂ ਹੋਈ ਹਿੰਸਾ ਤੋਂ ਬਾਅਦ ਹੀ ਭਾਜਪਾ ਲਗਾਤਾਰ ਤ੍ਰਿਣਮੂਲ ਕਾਂਗਰਸ ‘ਤੇ ਦੋਸ਼ ਲਗਾ ਰਹੀ ਹੈ।ਬੀਜੇਪੀ ਦਾ ਦੋਸ਼ ਹੈ ਕਿ ਟੀਐੱਮਸੀ ਦੇ ਵਰਕਰਾਂ ਨੇ ਉਨਾਂ੍ਹ ਦੇ ਸਮਰਥਕਾਂ ਦੇ ਘਰਾਂ, ਦੁਕਾਨਾਂ ‘ਤੇ ਹਮਲਾ ਕੀਤਾ ਹੈ, ਨਾਲ ਹੀ ਅਜੇ ਤੱਕ ਉਨਾਂ੍ਹ ਦੇ ਕੁਝ ਵਰਕਰਾਂ ਦੀ ਹੱਤਿਆ ਵੀ ਕੀਤੀ ਗਈ ਹੈ।ਬੰਗਾਲ ਦੀ ਹਿੰਸਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰਾਜਪਾਲ ਜਗਦੀਪ ਧਨਖੜ ਨਾਲ ਫੋਨ ‘ਤੇ ਗੱਲ ਕੀਤੀ ਸੀ ਅਤੇ ਸੂਬੇ ਦੇ ਹਾਲਾਤ ‘ਤੇ ਚਿੰਤਾ ਵਿਅਕਤ ਕੀਤੀ ਸੀ।ਇਸ ਦੌਰਾਨ ਮੰਗਲਵਾਰ ਨੂੰ ਹੀ ਜੇਪੀ ਨੱਡਾ ਬੰਗਾਲ ਪਹੁੰਚੇ ਅਤੇ ਬੀਜੇਪੀ ਵਰਕਰਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ।