judge surendra kumar yadav retirement : ਲਖਨਊ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਇੱਕ ਇਤਿਹਾਸਕ ਫੈਸਲਾ ਸੁਣਾਇਆ ਹੈ।ਇਹ ਫੈਸਲਾ ਬਾਬਰੀ ਮਸਜਿਦ ਢਾਹੁਣ ਦਾ ਮਾਮਲੇ ਨਾਲ ਜੁੜਿਆ ਹੈ ਜਿਸ ਨੂੰ 6 ਦਸੰਬਰ 1992 ਨੂੰ ਢਾਹਿਆ ਗਿਆ ਸੀ।ਸੀ.ਬੀ.ਆਈ ਕੋਰਟ ਦੇ ਜੱਜ ਸੁਰੇਂਦਰ ਕੁਮਾਰ ਯਾਦਵ ਨੇ 28 ਸਾਲ ਪੁਰਾਣੇ ਇਸ ਮਾਮਲੇ ‘ਚ ਫੈਸਲਾ ਸੁਣਾਇਆ ਗਿਆ ਹੈ ਅਤੇ 32 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ।ਇਸ ਮਾਮਲੇ ਦੇ 32 ਦੋਸ਼ੀਆਂ ‘ਤੇ ਫੈਸਲਾ ਲਿਖਣ ਨਾਲ ਹੀ ਸੁਰਿੰਦਰ ਕੁਮਾਰ ਯਾਦਵ ਆਪਣੇ ਕਾਰਜਕਾਲ ਤੋਂ ਵੀ ਸੇਵਾਮੁਕਤ ਹੋ ਗਏ ਹਨ।ਅੱਜ ਭਾਵ ਕਿ 30 ਸਤੰਬਰ ਨੂੰ ਹੀ ਸੁਰੇਂਦਰ ਯਾਦਵ ਦਾ ਸੇਵਾਮੁਕਤੀ ਦਾ ਦਿਨ ਹੈ।ਉਨ੍ਹਾਂ ਕੋਲ ਸ਼ਾਮ 5 ਵਜੇ ਤੱਕ ਦਾ ਹੀ ਸਮਾਂ ਸੀ।
ਰਿਟਾਇਰਮੈਂਟ ਦੀ ਮਿਤੀ 30 ਸਤੰਬਰ 2019 ਸੀ।ਮਹੱਤਵਪੂਰਨ ਗੱਲ ਇਹ ਹੈ ਕਿ ਸੁਰਿੰਦਰ ਕੁਮਾਰ ਯਾਦਵ ਦਾ ਅਯੁੱਧਿਆ ਕੁਨੈਕਸ਼ਨ ਕਾਫੀ ਪੁਰਾਣਾ ਰਿਹਾ ਹੈ।ਉਨ੍ਹਾਂ ਦੀ ਪਹਿਲੀ ਨਿਯੁਕਤੀ ਅਯੁੱਧਿਆ ‘ਚ ਹੋਈ ਸੀ।ਨਾਲ ਹੀ ਉਨ੍ਹਾਂ ਦਾ ਜਨਮ ਵੀ ਜੌਨਪੁਰ ਜ਼ਿਲੇ ‘ਚ ਹੋਇਆ ਹੈ। ਬਾਬਰੀ ਢਾਹੁਣ ਦਾ ਮਾਮਲਾ 1992 ‘ਚ ਹੋਇਆ ਸੀ।ਇਸ ਨਾਲ ਦੋ ਸਾਲ ਪਹਿਲਾਂ 8 ਜੂਨ 1990 ਨੂੰ ਹੀ ਸੁਰਿੰਦਰ ਕੁਮਾਰ ਯਾਦਵ ਨੇ ਬਤੌਰ ਜੱਜ ਦੇ ਸੇਵਾਵਾਂ ਨਿਭਾਈਆਂ ਹਨ।ਉਹ ਕਰੀਬ 1ਸਾਲ 1993 ਤੱਕ ਅਯੁੱਧਿਆ ਰਹੇ।ਭਾਵ ਅਯੁੱਧਿਆ ‘ਚ ਜਦੋਂ ਕਾਰ ਸੇਵਕਾਂ ਅਤੇ ਬੀਜੇਪੀ ਦੇ ਵੱਡੇ ਆਗੂਆਂ ਦੀ ਮੌਜੂਦਗੀ ‘ਚ ਬਾਬਰੀ ਮਸਜਿਦ ਦਾ ਢਾਂਚਾ ਢਾਹਿਆ ਗਿਆ ਸੀ।ਉਸ ਸਮੇਂ ਸੁਰਿੰਦਰ ਕੁਮਾਰ ਯਾਦਵ ਦੀ ਪੋਸਟਿੰਗ ਵੀ ਅਯੁੱਧਿਆ ‘ਚ ਹੀ ਸੀ ਅਤੇ ਅੱਜ ਉਹ ਮੌਕਾ ਆਇਆ ਹੈ ਜਦੋਂ ਉਨ੍ਹਾਂ ਨੇ ਇਸ ਵੱਡੇ ਮਾਮਲੇ ਨੂੰ ਬਤੌਰ ਵਿਸ਼ੇਸ ਕੋਰਟ ਜੱਜ ਵਲੋਂ ਫੈਸਲਾ ਸੁਣਾਇਆ ਗਿਆ ਹੈ।