Just two votes in two hours: ਬਿਹਾਰ ਵਿੱਚ ਵੋਟਿੰਗ ਦੇ ਪਹਿਲੇ ਪੜਾਅ ਦੌਰਾਨ, ਲੋਕਾਂ ਨੇ ਕੈਮੂਰ ਦੀ ਮੋਹਨੀਆ ਵਿਧਾਨ ਸਭਾ ਸੀਟ ‘ਤੇ ਵੋਟਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਪੋਲਿੰਗ ਵਰਕਰ ਸਵੇਰੇ ਤੋਂ ਹੀ ਵੋਟਰਾਂ ਦੇ ਬੂਥ ਨੰਬਰ 34 ‘ਤੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ, ਜਦੋਂ ਦੋ ਘੰਟੇ ਬੀਤ ਜਾਣ ‘ਤੇ ਇਕ ਵੀ ਵੋਟਰ ਬੂਥ ‘ਤੇ ਨਹੀਂ ਪਹੁੰਚਿਆ, ਤਾਂ ਅਧਿਕਾਰੀ ਖੁਦ ਹੀ ਪਿੰਡ ਵਿੱਚ ਪਹੁੰਚ ਗਏ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਸੜਕ ਨਹੀਂ ਹੈ ਤਾਂ ਵੋਟ ਨਹੀਂ। ਪ੍ਰੀਜਾਈਡਿੰਗ ਅਫਸਰ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪਿੰਡ ਵਿੱਚ ਸੜ੍ਹਕ ਦਾ ਕੰਮ ਜਲਦੀ ਹੀ ਚਾਲੂ ਹੋ ਜਾਵੇਗਾ ਜਦੋ ਹੀ ਚੋਣ ਜ਼ਾਬਤਾ ਹਟਾਇਆ ਜਾਵੇਗਾ ਕੰਮ ਸ਼ੁਰੂ ਹੋ ਜਾਵੇਗਾ, ਉਸ ਤੋਂ ਬਾਅਦ ਵੀ ਸਿਰਫ ਦੋ ਲੋਕਾਂ ਨੇ ਹੀ ਵੋਟ ਪਾਈ ਹੈ। ਕੈਮੂਰ ਜ਼ਿਲੇ ਵਿੱਚ ਮੋਹਨੀਆ ਵਿਧਾਨ ਸਭਾ ਦੇ ਬੂਥ ਨੰਬਰ 34 ਤੇ ਕੁੱਲ 684 ਵੋਟਰ ਹਨ। ਅੱਜ ਸਵੇਰੇ ਸੱਤ ਵਜੇ ਤੋਂ ਪੋਲਿੰਗ ਕਰਮਚਾਰੀ ਵੋਟਰਾਂ ਦੇ ਬੂਥ ‘ਤੇ ਆਉਣ ਦਾ ਇੰਤਜ਼ਾਰ ਕਰਦੇ ਰਹੇ ਪਰ ਕੋਈ ਵੀ ਵੋਟ ਪਾਉਣ ਨਹੀਂ ਆਇਆ। ਦੋ ਘੰਟੇ ਬਾਅਦ, ਜਦੋਂ ਇੱਕ ਵੀ ਵੋਟ ਨਹੀਂ ਪਈ, ਤਾਂ ਪ੍ਰਾਈਜ਼ਾਈਡਿੰਗ ਅਫ਼ਸਰ ਮੁਹੰਮਦ ਸਫੀਕ ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ਪਹੁੰਚੇ।
ਉਸੇ ਸਮੇਂ, ਮੋਹਨੀਆ ਬਲਾਕ ਵਿਕਾਸ ਅਫਸਰ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਸੜਕ ਦੀ ਸਮੱਸਿਆ ‘ਤੇ ਵੋਟਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਪਿੰਡ ਦੀ ਸੜਕ ਦੀ ਉਸਾਰੀ ਦਾ ਟੈਂਡਰ ਪੂਰਾ ਹੋ ਗਿਆ ਹੈ। ਚੋਣ ਜ਼ਾਬਤਾ ਹੋਣ ਕਾਰਨ ਉਸਾਰੀ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਹਟਦਿਆਂ ਸਾਰ ਹੀ ਸੜਕ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਜਾਵੇਗਾ। ਭਰੋਸੇ ਦੇ ਬਾਵਜੂਦ ਪਿੰਡ ਵਾਸੀ ਅਧਿਕਾਰੀਆਂ ਦੀਆਂ ਗੱਲਾਂ ‘ਤੇ ਵਿਸ਼ਵਾਸ ਨਹੀਂ ਕਰ ਸਕੇ। ਹਾਲਾਂਕਿ, ਅਧਿਕਾਰੀਆਂ ਦੀ ਕੋਸ਼ਿਸ਼ ਦੇ ਬਾਅਦ, ਦੋ ਵਿਅਕਤੀਆਂ ਨੇ ਆਪਣੀ ਵੋਟ ਪਾਈ ਹੈ। ਅਧਿਕਾਰੀ ਨੇ ਦੱਸਿਆ ਕਿ ਪਿੰਡ ਵਾਸੀਆਂ ਨੂੰ ਸਮਝਾਇਆ ਜਾ ਰਿਹਾ ਹੈ। ਮੈਨੂੰ ਯਕੀਨ ਹੈ ਕਿ ਇਸ ਬੂਥ ‘ਤੇ ਵਧੀਆ ਵੋਟਿੰਗ ਹੋਵੇਗੀ।