kamal patel supports tirath singh rawat jeans: ‘ਪਾਟੀ ਜੀਨਸ’ ਨਾ ਪਹਿਨਣ ਦੇ ਬਿਆਨ ਨੂੰ ਲੈ ਕੇ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੂੰ ਹੁਣ ਮੱਧ ਪ੍ਰਦੇਸ਼ ਦੇ ਇੱਕ ਮੰਤਰੀ ਦਾ ਸਮਰਥਨ ਮਿਲਿਆ ਹੈ।ਮੱਧ ਪ੍ਰਦੇਸ਼ ਸਰਕਾਰ ਦੇ ਖੇਤੀ ਮੰਤਰੀ ਕਮਲ ਪਟੇਲ ਨੇ ਮੁੱਖ ਮੰਤਰੀ ਰਾਵਤ ਦੇ ਬਿਆਨ ਦਾ ਸਮਰਥਨ ਕੀਤਾ ਹੈ।ਕਮਲ ਪਟੇਲ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਅਸੀਂ ਆਪਣੇ ਬੱਚਿਆਂ ਨੂੰ ਪਾਟੇ ਕੱਪੜੇ ਨਹੀਂ ਪਾਉਂਦੇ ਹਾਂ ਉਸੇ ਤਰ੍ਹਾਂ ਕਿਸੇ ਨੂੰ ਅਜਿਹਾ ਕੱਪੜਾ ਨਹੀਂ ਪਹਿਨਣਾ ਚਾਹੀਦਾ।ਉਨਾਂ੍ਹ ਨੇ ਕਿਹਾ ਕਿ ਜੇਕਰ ਅਜਿਹਾ ਕੱਪੜਾ ਨਹੀਂ ਪਾਉਗੇ ਤਾਂ ਲੋਕ ਗਲਤ ਨਜ਼ਰ ਨਾਲ ਨਹੀਂ ਦੇਖਣਗੇ।ਖੇਤੀ ਮੰਤਰੀ ਕਮਲ ਪਟੇਲ ਨੇ ਕਿਹਾ, ਭਾਰਤ ‘ਚ ਮਾਤਾ-ਭੈਣਾਂ ਦਾ ਸਨਮਾਨ ਕੀਤਾ ਜਾਂਦਾ ਹਾਂ।
ਉਨ੍ਹਾਂ ਦੀ ਰੱਖਿਆ, ਸਨਮਾਨ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।ਜਿਸ ਪ੍ਰਕਾਰ ਅਸੀਂ ਆਪਣੇ ਬੱਚਿਆਂ ਨੂੰ ਫਟੇ ਕੱਪੜੇ ਨਹੀਂ ਪਾਉਂਦੇ, ਇਸ ਤਰ੍ਹਾਂ ਕਿਸੇ ਨੂੰ ਨਹੀਂ ਪਹਿਨਣੇ ਚਾਹੀਦੇ।ਜਿਸ ਨਾਲ ਕੋਈ ਗਲਤ ਨਜ਼ਰਾਂ ਨਾਲ ਨਾਂ ਦੇਖੇ।ਦੱਸਣਯੋਗ ਹੈ ਕਿ ਉੱਤਰਾਖੰਡ ਦੇ ਨਵੇਂ ਨਵੇਲੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ।ਉਨਾਂ੍ਹ ਨੇ ਕਿਹਾ ਕਿ ਔਰਤਾਂ ਨੂੰ ਪਾਟੀਆਂ ਹੋਈ ਜੀਨਾਂ ‘ਚ ਦੇਖ ਕੇ ਤਾਂ ਹੈਰਾਨੀ ਹੁੰਦੀ ਹੈ।ਉਨਾਂ੍ਹ ਦੇ ਮਨ ‘ਚ ਇਹ ਸਵਾਲ ੳੇੁੱਠਦਾ ਹੈ ਕਿ ਇਸ ਨਾਲ ਸਮਾਜ ‘ਚ ਕੀ ਸੰਦੇਸ਼ ਜਾਵੇਗਾ।ਤੀਰਥ ਸਿੰਘ ਰਾਵਤ ਨੇ ਕਿਹਾ ਸੀ, ਮੈਂ ਜੈਪੁਰ ‘ਚ ਇੱਕ ਪ੍ਰੋਗਰਾਮ ‘ਚ ਸੀ ਅਤੇ ਜਦੋਂ ਮੈਂ ਜਹਾਜ਼ ‘ਚ ਬੈਠਾ, ਤਾਂ ਮੇਰੇ ਪਿੱਛੇ ਇਕ ਭੈਣ ਜੀ ਬੈਠੀ ਸੀ ਤਾਂ ਉਸਨੇ ਗੋਡਿਆਂ ਤੋਂ ਪਾਟੀ ਹੋਈ ਜੀਨ ਪਹਿਨੀ ਹੋਈ ਸੀ।
Rakesh Tikait ਨੇ ਠੋਕ-ਠੋਕ ਸੁਣਾ’ਤੀਆਂ, ਸਿੱਧਾ ਕਿਹਾ ਸਰਕਾਰਾਂ ਨੂੰ ‘ਝੁਕਾਗੇਂ ਨਹੀਂ’ ਸੁਣੋ ਧਮਾਕੇਦਾਰ Interview !