ਪੰਜਾਬ ਦੇ ਫਿਰੋਜ਼ਪੁਰ ਵਿੱਚ ਰੈਲੀ ਵਿੱਚ ਸ਼ਾਮਿਲ ਹੋਣ ਲਈ ਜਾਂਦੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਮਾਮਲਾ ਲਗਾਤਰ ਭੱਖਦਾ ਜਾ ਰਿਹਾ ਹੈ, ਕੇਂਦਰ ਅਤੇ ਪੰਜਾਬ ਸਰਕਾਰ ਇਸ ਮਾਮਲੇ ‘ਚ ਆਹਮੋ-ਸਾਹਮਣੇ ਹੁੰਦੀ ਨਜ਼ਰ ਆ ਰਹੀ ਹੈ, ਉੱਥੇ ਹੀ ਅਕਸਰ ਆਪਣੇ ਵਿਵਾਦਤ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।
ਕੰਗਣਾ ਰਣੌਤ ਨੇ ਵੀ ਇਸ ਮਾਮਲੇ ਵਿੱਚ ਆਪਣਾ ਪੱਖ ਰੱਖਦੇ ਹੋਏ ਪੰਜਾਬ ਨੂੰ ਅੱਤਵਾਦੀ ਗਤੀਵਿਧੀਆਂ ਦਾ ਅੱਡਾ ਦੱਸਿਆ ਹੈ। ਕੰਗਣਾ ਨੇ ਆਪਣੀ ਇੰਸਟਾਗ੍ਰਾਮ ‘ਚ ਲਿਖਿਆ, ਪੰਜਾਬ ‘ਚ ਜੋ ਹੋਇਆ ਉਹ ਸ਼ਰਮਨਾਕ ਹੈ। ਸਤਿਕਾਰਯੋਗ ਪ੍ਰਧਾਨ ਮੰਤਰੀ ਲੋਕਤੰਤਰੀ ਢੰਗ ਨਾਲ ਚੁਣੇ ਗਏ ਨੇਤਾ, ਨੁਮਾਇੰਦੇ ਅਤੇ 140 ਕਰੋੜ ਲੋਕਾਂ ਦੀ ਆਵਾਜ਼ ਹਨ। ਉਨ੍ਹਾਂ ‘ਤੇ ਅਜਿਹੇ ਹਮਲੇ ਦਾ ਮਤਲਬ ਦੇਸ਼ ਦੇ ਹਰ ਨਾਗਰਿਕ ‘ਤੇ ਹਮਲਾ ਹੈ। ਇਹ ਸਾਡੇ ਲੋਕਤੰਤਰ ‘ਤੇ ਵੀ ਹਮਲਾ ਹੈ।
ਕੰਗਣਾ ਨੇ ਅੱਗੇ ਲਿਖਿਆ, ਪੰਜਾਬ ਅੱਤਵਾਦੀ ਗਤੀਵਿਧੀਆਂ ਦਾ ਗੜ੍ਹ ਬਣ ਰਿਹਾ ਹੈ। ਜੇਕਰ ਅਸੀਂ ਹੁਣੇ ਨਹੀਂ ਰੋਕਦੇ ਤਾਂ ਦੇਸ਼ ਨੂੰ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਇਸ ਦੇ ਨਾਲ ਕੰਗਣਾ ਨੇ ਹੈਸ਼ਟੈਗ ਲਿਖਿਆ- “ਭਾਰਤ ਸਟੈਂਡ ਵਿਦ ਮੋਦੀ ਜੀ..” ਹਾਲਾਂਕਿ ਕੰਗਣਾ ਨੂੰ ਅਕਸਰ ਭਾਜਪਾ ਸਮਰਥਕ ਹੋਣ ਦੇ ਤੰਜ ਵੀ ਸੁਣਨ ਨੂੰ ਮਿਲਦੇ ਹਨ, ਪਰ ਅਦਾਕਾਰਾ ਸੋਸ਼ਲ ਮੀਡੀਆ ‘ਤੇ ਆਪਣੇ ਵਿਚਾਰ ਜ਼ਰੂਰ ਰੱਖਦੀ ਹੈ।
ਦੱਸ ਦੇਈਏ ਕਿ ਖੇਤੀ ਕਾਨੂੰਨ ਰੱਦ ਹੋਣ ਅਤੇ ਕਿਸਾਨ ਅੰਦੋਲਨ ਦੇ ਮੁਲਤਵੀ ਹੋਣ ਮਗਰੋਂ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ ਪੰਜਾਬ ਆਏ ਸਨ। ਉਨ੍ਹਾਂ ਫ਼ਿਰੋਜ਼ਪੁਰ ਜਾਣਾ ਸੀ, ਜਿੱਥੇ 42,750 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ। ਪਰ ਸੁਰੱਖਿਆ ਕਾਰਨਾਂ ਦੇ ਕਾਰਨ ਉਨ੍ਹਾਂ ਨੂੰ ਰੈਲੀ ‘ਚ ਜਾਣ ਤੋਂ ਪਹਿਲਾ ਵੀ ਵਾਪਿਸ ਪਰਤਣਾ ਪਿਆ।
ਵੀਡੀਓ ਲਈ ਕਲਿੱਕ ਕਰੋ -: