Kanpur kidnapping murder case: ਕਾਨਪੁਰ ਵਿੱਚ ਲੈਬ ਸਹਾਇਕ ਸੰਜੀਤ ਯਾਦਵ ਦੇ ਅਗਵਾ ਕਰਨ ਅਤੇ ਕਤਲ ਦੇ ਮਾਮਲੇ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੱਡੀ ਕਾਰਵਾਈ ਕੀਤੀ ਹੈ । ਸੀਐਮ ਯੋਗੀ ਨੇ ਆਈਪੀਐਸ ਅਧਿਕਾਰੀ ਅਪ੍ਰਨਾ ਗੁਪਤਾ, ਤਤਕਾਲੀ ਡਿਪਟੀ ਐਸਪੀ ਮਨੋਜ ਗੁਪਤਾ ਸਣੇ ਚਾਰ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ । ਨਾਲ ਹੀ ਫਿਰੌਤੀ ਦੇ ਪੈਸੇ ਦੀ ਜਾਂਚ ਦੇ ਆਦੇਸ਼ ਵੀ ਦਿੱਤੇ ਗਏ ਹਨ।
ਕਾਨਪੁਰ ਵਿੱਚ ਬਿੱਕਰੂ ਕਤਲੇਆਮ ਦੇ ਵਿਚਾਲੇ ਹੀ ਕਾਨਪੁਰ ਦੇ ਬਰਰਾ ਤੋਂ ਇੱਕ ਖ਼ਬਰ ਮਿਲੀ ਕਿ ਲੈਬ ਸਹਾਇਕ ਸੰਜੀਤ ਯਾਦਵ ਨੂੰ ਇੱਥੇ ਪਹਿਲਾਂ ਅਗਵਾ ਕੀਤਾ ਗਿਆ ਹੈ। ਪੁਲਿਸ ‘ਤੇ ਨਿਰਭਰ ਕਰਦਿਆਂ ਪਰਿਵਾਰ ਗਹਿਣੇ ਵੇਚ ਕੇ 30 ਲੱਖ ਦੀ ਫਿਰੌਤੀ ਇਕੱਠਾ ਕਰਦਾ ਹੈ। 30 ਲੱਖ ਦੀ ਫਿਰੌਤੀ ਦੇ ਦਿੱਤੀ ਜਾਂਦੀ ਹੈ, ਪਰ ਪੁਲਿਸ ਅਗਵਾ ਹੋਏ ਨੌਜਵਾਨ ਨੂੰ ਨਹੀਂ ਬਚਾ ਪਾਉਂਦੀ ਅਤੇ ਉਸਨੂੰ ਮਾਰ ਦਿੱਤਾ ਗਿਆ ।
ਇਸ ਮਾਮਲੇ ਵਿੱਚ ਸੰਜੀਤ ਯਾਦਵ ਦੀ ਭੈਣ ਨੇ ਦੋਸ਼ ਲਾਇਆ ਹੈ ਕਿ ਥਾਣੇ ਤੋਂ ਲੈ ਕੇ ਪੁਲਿਸ ਅਧਿਕਾਰੀ ਤੱਕ ਸਾਰੇ ਉਸਦੇ ਭਰਾ ਦੀ ਮੌਤ ਲਈ ਜ਼ਿੰਮੇਵਾਰ ਹਨ। ਉੱਥੇ ਹੀ ਪੁਲਿਸ ਅਨੁਸਾਰ ਸੰਜੀਤ ਦੇ ਕੁਝ ਦੋਸਤ ਵੀ ਅਗਵਾ ਦੀ ਸਾਜਿਸ਼ ਵਿੱਚ ਸ਼ਾਮਿਲ ਸਨ। ਪੁਲਿਸ ਨੇ ਕੁਝ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮੀਡੀਆ ਸਾਹਮਣੇ ਪੇਸ਼ ਕੀਤਾ । ਦੋਵਾਂ ਦੋਸ਼ੀ ਔਰਤਾਂ ਵਿਚੋਂ ਵੀ ਇੱਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਅਨੁਸਾਰ 26 ਜੂਨ ਨੂੰ ਅਗਵਾ ਕੀਤੇ ਗਏ ਸੰਜੀਤ ਯਾਦਵ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਅਗਵਾਕਾਰਾਂ ਨੇ ਉਸ ਦਾ ਗਲਾ ਗਲਾ ਘੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਸੰਜੀਤ ਦੀ ਲਾਸ਼ 27 ਜੂਨ ਨੂੰ ਨਹਿਰ ਵਿੱਚ ਸੁੱਟ ਦਿੱਤਾ । ਗ੍ਰਿਫਤਾਰੀ ਤੋਂ ਬਾਅਦ ਮੁਲਜ਼ਮਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ । ਮੁਲਜ਼ਮਾਂ ਨੇ ਦੱਸਿਆ ਕਿ ਉਹ ਫਿਰੌਤੀ ਲੈ ਕੇ ਕਰਕੇ ਸੰਜੀਤ ਨੂੰ ਛੱਡਣ ਜਾ ਰਹੇ ਸਨ ਪਰ ਸੰਜੀਤ ਨੇ ਬਚ ਨਿਕਲਣ ਦੀ ਕੋਸ਼ਿਸ਼ ਕੀਤੀ। ਦੱਸ ਦੇਈਏ ਕਿ ਪੂਰੇ ਮਾਮਲੇ ਵਿੱਚ ਪੁਲਿਸ ਦੀ ਲਾਪਰਵਾਹੀ ਸਾਫ ਦਿਖਾਈ ਦੇ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਐਸਐਚਓ ਬਾਰਾ ਅਤੇ ਚੌਕੀ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ । ਸੀਐਮ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਉਨ੍ਹਾਂ ਨੇ ਆਈਪੀਐਸ ਅਧਿਕਾਰੀ ਸਣੇ ਚਾਰ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।